December 6, 2011 admin

ਭਾਰਤੀ ਸਵਿਧਾਨ ਦੇ ਨਿਰਮਾਤਾ ਡਾਂ: ਭੀਮ ਰਾਓ ਅੰਬੇਦਕਰ ਦੇ ਜੀਵਨ ਤੋ ਸੇਧ ਲੈਣ ਦੀ ਲੋੜ-ਕੈੜਾ

ਲੁਧਿਆਣਾ – ਲੁਧਿਆਣਾ ਭਲਾਈ ਮੰਚ ਵਲੋ ਡਾਂ: ਭੀਮ ਰਾਓ ਅੰਬੇਦਕਰ ਜੀ ਦੀ 55ਵੀ ਬਰਸੀ ਦੌਰਾਨ ਇੱਕ ਸਾਦੇ ਸਮਾਗਮ ਦਾ ਆਯੋਜਨ ਜਵਾਹਰ ਕੈਪ ਵਿਧਾਨ ਸਭਾ ਹਲਕਾ ਪੱਛਮੀ ਵਿਖੇ ਨਿਰਮਲ ਕੈੜਾ ਜਨਰਲ ਸਕੱਤਰ ਭਲਾਈ ਮੰਚ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਸਮੇ ਕਪਿਲ ਕੁਮਾਰ ਸੋਨੂੰ ਵਾਈਸ ਪ੍ਰਧਾਨ (ਕੌਸਲਰ), ਗਾਰੂ ਬਰਾਰ, ਸ਼ਾਮ ਲਾਲ ਮੋਟਨ, ਸੁਰਿੰਦਰ ਸਿੰਘ ਲਵਲੀ, ਕ੍ਰਿਪਾਲ ਸਿੰਘ, ਭੁਪਿੰਦਰ ਸਿੰਘ, ਅਮਿਤ, ਨਵੀਨ, ਰਕੇਸ਼ ਧੀਰ, ਪ੍ਰਮੋਦ, ਸੰਨੀ ਅਤੇ ਮਨਮੋਹਨ ਸਿੰਘ ਵੀ ਹਾਜਰ ਸਨ।
ਇਸ ਸਮੇ ਬੋਲਦੇ ਸ੍ਰੀ ਕੈੜਾ ਨੇ ਕਿਹਾ ਕਿ ਲੋੜ ਹੈ ਅੱਜ ਭਾਰਤੀ ਸਵਿਧਾਨ ਦੇ ਨਿਰਮਾਤਾ, ਦਲਿਤ, ਦੱਬੇ ਕੁਚਲੇ ਅਤੇ ਅਣਗੋਲੇ ਵਰਗਾਂ ਦੇ ਮਸੀਹਾ ਡਾ: ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੋ ਸੇਧ ਲੈ ਕੇ ਅਸੀ ਸਮਾਜਿਕ ਬੁਰਾਈਆਂ ਦੇ ਖਿਲਾਫ ਤਕੜੇ ਹੋ ਕੇ ਲੜਾਈ ਲੜੀਏ ਤਾਂ ਜੋ ਸਮਾਜ ਵਿਚ ਫੈਲ ਰਹੀ ਸਮਾਜਿਕ ਅਸਥਿਰਤਾ ਤੇ ਕਾਬੂ ਪਾਇਆ ਜਾ ਸਕੇ। ਉਹਨਾਂ ਕਿਹਾ ਕਿ ਅੱਜ ਨਸ਼ੇ, ਭਰੂਣ ਹੱਤਿਆ, ਦਾਜ ਪ੍ਰਥਾ ਅਤੇ ਸੜਕ ਹਾਦਸੇ ਸਾਡੇ ਸਮਾਜ ਨੂੰ ਇੱਕ ਦੈਤ ਵਾਂਗ ਨਿਗਲ ਰਹੇ ਹਨ, ਜਿਸ ਵਲ ਨਾ ਤਾਂ ਸਾਡੀਆਂ ਸਮੇ ਦੀਆਂ ਸਰਕਾਰਾਂ ਧਿਆਨ ਦੇ ਰਹੀਆਂ ਹਨ ਤੇ ਨਾ ਹੀ ਸਮਾਜਿਕ ਸੰਸਥਾਵਾਂ ਇਸ ਵੱਲ ਕੋਈ ਅਸਾਰੂ ਰੋਲ ਅਦਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅੱਜ ਹਰ ਵਰਗ ਦੇ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਅਸੀ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਕਿਹੜੇ ਫਰਜ਼ਾਂ ਦੀ ਪੂਰਤੀ ਕਰ ਰਹੇ ਹਾਂ।

Translate »