December 6, 2011 admin

ਨੰਨੀ ਛਾਂ ਦਾ ਸਿਆਸੀ ਡਰਾਮਾ ਕਰਨ ਵਾਲੀ ਬੀਬੀ ਹਰਸਿਮਰਤ ਬਾਦਲ ਦੇ ਸਾਹਮਣੇ ਅਕਾਲੀ ਨੇਤਾ ਅੱਜ ਲੜਕੀਆਂ ਦੇ ਚਪੇੜਾਂ ਮਾਰ ਰਹੇ ਹਨ – ਬਾਵਾ

ਲੁਧਿਆਣਾ- ਨੰਨੀ ਛਾਂ ਦਾ ਸਿਆਸੀ ਡਰਾਮਾ ਕਰਨ ਵਾਲੀ ਬੀਬੀ ਹਰਸਿਮਰਤ ਬਾਦਲ ਦੇ ਸਾਹਮਣੇ ਅਕਾਲੀ ਨੇਤਾ ਅੱਜ ਲੜਕੀਆਂ ਦੇ ਚਪੇੜਾ ਮਾਰ ਰਹੇ ਹਨ। ਇਹ ਦੋਸ਼ ਅੱਜ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ, ਨਿਰਮਲ ਕੈੜਾ ਜਿਲ•ਾ ਪ੍ਰਧਾਨ ਕਾਂਗਰਸ ਸੇਵਾ ਦਲ, ਲਵਲੀ ਚੌਧਰੀ, ਗੁਰਵਿੰਦਰ ਬਦੇਸ਼ਾ, ਰਵਿੰਦਰ ਕੌਸ਼ਿਕ, ਕਰਮਵੀਰ ਸੈਲੀ ਅਤੇ ਕਾਕੂ ਚੌਧਰੀ ਨੇ ਇੱਕ ਲਿਖਤੀ ਬਿਆਨ ਰਾਹੀ ਲਗਾਇਆ।
ਸ੍ਰੀ ਬਾਵਾ ਜੀ ਕਿਹਾ ਕਿ ਨੰਨੀ ਛਾਂ (ਪਿਆਰੀਆਂ ਬੱਚੀਆਂ) ਦੇ ਨਾਮ ਤੇ ਸਿਆਸੀ ਰੋਟੀਆ ਸੇਕਣ ਵਾਲੇ ਅਕਾਲੀ ਨੇਤਾਵਾ ਦੇ ਸਾਹਮਣੇ ਬੱਚੀਆਂ ਨੂੰ ਇੱਕ ਸਰਪੰਚ ਵਲੋ ਕੁਟਣਾ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਘਟਨਾ ਹੈ, ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਸਮਝ ਗਏ ਹਨ ਕਿ ਆਕਲੀ ਦਲ ਦੀ ਅਸਲੀਅਤ ਕੀ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਭਾਜਪਾ ਨੂੰ ਵੋਟਾਂ ਪਾਉਣ ਦੀ ਗਲਤੀ ਦੁਰਹਾਉਣਗੇ ਨਹੀ, ਉਹਨਾਂ ਕਿਹਾ ਕਿ ਪੰਜਾਬ ਵਿਚ ਵੱਧ ਰਹੀਆਂ ਲੁੱਟਾ, ਖੋਹਾ, ਕਬਜੇ, ਡਕੈਤੀਆਂ, ਮਾਰ ਧਾੜ ਸਭ ਅੱਤਵਾਦ ਦਾ ਟ੍ਰੇਲਰ ਹੈ ਜਿਸ ਤੋ ਬਚਣ ਲਈ ਕਾਂਗਰਸ ਦਾ ਸੱਤਾ ‘ਚ ਆਉਣਾ ਅਤੇ ਕੈ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਬਣਨਾ ਜਰੂਰੀ ਹੈ ਤਦ ਹੀ ਪੰਜਾਬ ਵਿਚ ਸ਼ਾਤੀ ਵਿਕਾਸ ਅਤੇ ਖੁਸ਼ਹਾਲੀ ਆ ਸਕਦੀ ਹੈ।
ਸ੍ਰੀ ਬਾਵਾ ਨੇ ਕਿਹਾ ਕਿ ਅਕਾਲੀ ਸ਼ਹਿਰਾ ਨਾਲ ਵਿਤਕਰਾ ਅਤੇ ਦਿਹਾਤੀ ਲੋਕਾਂ ਨਾਲ ਧੋਖਾ ਕਰ ਰਹੇ ਹਨ, ਉਹਨਾਂ ਕਿਹਾ ਕਿ ਵਿਉਪਾਰੀ ਪੰਜਾਬ ਛੱਡ ਕੇ ਹਰਿਆਣਾ, ਗੁਜਰਾਤ, ਜੰਮੂ ਕਸ਼ਮੀਰ ਵੱਲ ਜਾ ਰਹੇ ਹਨ ਅਤੇ ਲੋਕਾਂ ਦੇ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਇਆ ਪਿਆ ਹੈ।
ਇਸ ਸਮੇ ਸ੍ਰੀ ਬਾਵਾ ਨੇ ਨੰਨੀ ਛਾਂ (ਪਿਆਰੀਆਂ ਬੱਚੀਆਂ) ਦੇ ਚਪੇੜਾ ਮਾਰਨ ਦੀ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਬਠਿੰਡਾ ਦੇ ਨੇਤਾਂਵਾਂ ਨੂੰ ਸਜ਼ਾ ਦੇਣ ਦੀ ਵੀ ਮੰਗ ਭਾਰਤੀ ਚੋਣ ਕਮੇਟੀ ਤੋ ਮੰਗ ਕੀਤੀ।

Translate »