* ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈ. ਦੇ ਮੈਂਬਰ ਜਗਤਾਰ ਸਿੰਘ ਨੇ ਅਹੁਦਾ ਸੰਭਾਲਿਆ
ਚੰਡੀਗੜ•, 6 ਦਸੰਬਰ- ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗਠਿਤ ਪੰਜਾਬ ਸਟੇਟ ਫਾਰ ਐਨ.ਆਰ.ਆਈ. ਕਮਿਸ਼ਨ ਦੇ ਅਹੁਦੇਦਾਰਾਂ ਵਲੋਂ ਕੰਮ ਕਾਜ ਸੰਭਾਲਣ ਨਾਲ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਹੋਵੇਗਾ।
ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਸਟੇਟ ਫਾਰ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰ ਜਗਤਾਰ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਸਥਾਨਕ ਸਰਕਾਰਾਂ ਤੇ ਉਦਯੋਗ ਮੰਤਰੀ ਸ੍ਰੀ ਤੀਕਸ਼ਣ ਸੂਦ ਨੇ ਕੀਤਾ। ਉਨ•ਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ‘ਚ ਆਪਣੀ ਜਾਇਦਾਦ ਦੀ ਰਾਖੀ ਕਰਨ ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤੇ ਐਨ.ਆਰ.ਆਈ ਕਮਿਸ਼ਨ ਵਲੋਂ ਇਨ•ਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਵਾਸੀਆਂ ਨੂੰ ਪ੍ਰਸ਼ਾਸ਼ਕੀ ਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ•ਾਂ ਕਿਹਾ ਕਿ ਵਿਦੇਸ਼ਾਂ ‘ਚ ਬਹੁਤੀ ਗਿਣਤੀ ਪੰਜਾਬ ਦੇ ਲੋਕਾਂ ਦੀ ਹੈ, ਜਿਨ•ਾਂ ਕੋਲ ਨਿਵੇਸ਼ ਕਰਨ ਲਈ ਵੱਡੀ ਸਮਰੱਥਾ ਹੈ। ਉਨ•ਾਂ ਕਿਹਾ ਕਿ ਪ੍ਰਵਾਸੀਆਂ ਨੂੰ ਪੰਜਾਬ ‘ਚ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਨਾਲ ਪੰਜਾਬ ‘ਚ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਮੌਕੇ ਜਗਤਾਰ ਸਿੰਘ ਨੇ ਕਿਹਾ ਕਿ ਉਹ ਖੁਦ ਪ੍ਰਵਾਸੀ ਭਾਰਤੀ ਹਨ ਤੇ ਉਨ•ਾਂ ਨੂੰ ਪ੍ਰਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਬਹੁਤ ਨੇੜਿਓਂ ਪਤਾ ਹੈ ਤੇ ਇਨ•ਾਂ ਦੇ ਹੱਲ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਜਸਟਿਸ ਅਰਵਿੰਦ ਕੁਮਾਰ (ਸੇਵਾ ਮੁਕਤ) ਤੋਂ ਇਲਾਵਾ ਸ੍ਰੀ ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ ਹੁਸ਼ਿਆਰਪੁਰ, ਜਾਵੇਦ ਸੂਦ ਸਿਆਸੀ ਸਕੱਤਰ, ਅਜੇ ਜਮਵਾਲ, ਵਿਨੋਦ ਸ਼ਰਮਾ, ਜੀਵਨ ਜਯੋਤੀ, ਕਮਲਜੀਤ ਸੇਤੀਆ, ਗਗਨ ਬੱਤਰਾ, ਅੰਕੁਸ਼ ਵਾਲੀਆ, ਰਾਕੇਸ਼ ਸੂਰੀ, ਨਿਤੀਨ ਅਗਰਵਾਲ ਵੀ ਹਾਜ਼ਰ ਸਨ।