December 6, 2011 admin

ਸਜਾਵਟੀ ਮੱਛੀਆਂ ਦੇ ਪਾਲਣ-ਪੋਸ਼ਣ ਅਤੇ ਪ੍ਰਜਣਨ ਸਬੰਧੀ ਵੈਟਨਰੀ ਯੂਨੀ. ਵਿਖੇ ਸਿਖਲਾਈ ਪ੍ਰੋਗਰਾਮ

ਲੁਧਿਆਣਾ-06-ਦਿਸੰਬਰ-2011: ਸਜਾਵਟੀ ਮੱਛੀਆਂ ਦੀ ਸੁੰਦਰਤਾ ਕਾਰਨ, ਸ਼ੌਕੀਨ ਤੇ ਕਿੱਤਾਕਾਰੀ ਲੋਕਾਂ ਵਿੱਚ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਸ ਲਈ ਲੋਕਾਂ ਵਿੱਚ ਵੱਧਦੀ ਰੁਚੀ ਨੂੰ ਮੁੱਖ ਰੱਖਦੇ ਹੋਏ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫਿਸ਼ਰੀਜ ਕਾਲਜ ਵੱਲੋਂ 5 ਅਤੇ 6 ਦਸੰਬਰ, 2011 ਨੂੰ ਉਸਜਾਵਟੀ ਮੱਛੀਆਂ ਦਾ ਪਾਲਣ-ਪੋਸ਼ਣ ਅਤੇ ਪ੍ਰਜਣਨ” ਸਿਖਲਾਈ ਕੋਰਸ  ਲਗਾਇਆ ਗਿਆ। ਲੱਗਭੱਗ 20 ਸਿੱਖਿਆਰਥੀਆਂ ਨੇ ਇਸ ਸਿਖਲਾਈ ਕੋਰਸ ਵਿੱਚ ਹਿੱਸਾ ਲਿਆ ਜਿਸ ਵਿੱਚ ਉਹਨਾਂ ਨੂੰ ਸਜਾਵਟੀ ਮੱਛੀਆਂ ਦੇ ਪਾਲਣ-ਪੋਸ਼ਣ ਬਾਰੇ ਪੂਰਨ ਜਾਣਕਾਰੀ ਦਿੱਤੀ ਗਈ, ਤਾਂ ਕਿ ਉਹ ਆਪਣੇ ਮੁੱਖ ਕਿੱਤੇ ਦੇ ਨਾਲ-ਨਾਲ ਇਸ ਕਿੱਤੇ ਨੂੰ ਛੋਟੇ-ਪੱਧਰ ਤੇ ਅਪਣਾ ਕੇ ਜ਼ਿਆਦਾ ਮੁਨਾਫ਼ਾ ਕਮਾ ਸਕਣ।
ਡਾ. ਆਸ਼ਾ ਧਵਨ, ਡੀਨ, ਫਿਸ਼ਰੀਜ ਕਾਲਜ ਨੇ ਇਸ ਸਿਖਲਾਈ ਕੋਰਸ ਦਾ ਉਦਘਾਟਨ ਕੀਤਾ ਅਤੇ ਦੱਸਿਆ ਕਿ ਸੰਸਾਰਕ ਪੱਧਰ ਤੇ ਸਜਾਵਟੀ ਮੱਛੀਆਂ ਦਾ ਲਗਭਗ 45000 ਕਰੋੜ ਰੁਪਏ ਦਾ ਵਪਾਰ ਹੁੰਦਾ ਹੈ। ਅੱਜ ਕੱਲ ਸਜਾਵਟੀ ਮੱਛੀਆਂ ਦਾ 60% ਨਿਰਯਾਤ ਏਸ਼ੀਅਨ ਦੇਸ਼ਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਸਿੰਘਾਪੁਰ ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਵੱਧ ਨਿਰਯਾਤ ਕਰਦਾ ਹੈ। ਭਾਰਤ ਦਾ ਇਸ ਖੇਤਰ ਵਿੱਚ ਲੱਗਭੱਗ 500 ਕਰੋੜ ਦਾ ਯੋਗਦਾਨ ਹੈ ਜਿਹੜਾ ਕਿ ਨਾ-ਮਾਤਰ (0.008%) ਦੇ ਬਰਾਬਰ ਹੈ। ਭਾਰਤ ਦੇ ਉੱਤਰੀ-ਪੂਰਬੀ ਰਾਜਾਂ ਵੱਲੋਂ ਤਕਰੀਬਨ 85% ਮੱਛੀਆਂ ਦਾ ਨਿਰਯਾਤ ਕੀਤਾ ਜਾਂਦਾ ਹੈ, ਜੋ ਕਿ ਕੁਦਰਤੀ ਸੋਮਿਆਂ ਤੋਂ ਫੜੀਆਂ ਜਾਂਦੀਆਂ ਹਨ। ਪੰਜਾਬ ਵਿੱਚ ਅਜੇ ਸਜਾਵਟੀ ਮੱਛੀਆਂ ਦਾ ਕਿੱਤਾ ਸ਼ੁਰੂਆਤੀ ਦੌਰ ਵਿੱਚ ਹੈ ਅਤੇ ਜ਼ਿਆਦਾਤਰ ਸਜਾਵਟੀ ਮੱਛੀਆਂ ਪੱਛਮੀ ਬੰਗਾਲ, ਚੇਨਈ ਅਤੇ ਮੁੰਬਈ ਤੋਂ ਮੰਗਵਾਈਆਂ ਜਾਂਦੀਆਂ ਹਨ। ਇਸ ਤਰ•ਾ ਭਾਰਤ ਵਿੱਚ ਸਜਾਵਟੀ ਮੱਛੀਆਂ ਦੇ ਵਪਾਰ ਨੂੰ ਵਧਾਉਣ ਲਈ ਇਹਨਾਂ ਦੇ ਰੱਖ-ਰਖਾਵ ਦੀ ਪੂਰੀ ਜਾਣਕਾਰੀ ਦੀ ਬਹੁਤ ਲੋੜ ਹੈ।
ਸਿਖਲਾਈ ਕੋਰਸ ਦੌਰਾਨ ਹਿੱਸਾ ਲੈਣ ਵਾਲੇ ਸਿੱਖਿਆਰਥੀਆਂ ਨੇ ਆਸਾਨੀ ਨਾਲ ਪਾਲੀਆਂ ਜਾਣ ਵਾਲੀਆਂ ਕਿਸਮਾਂ, ਪ੍ਰਜਣਨ ਤਕਨੀਕਾਂ, ਭੋਜਨ ਦੇਣ ਦੇ ਪ੍ਰਬੰਧ, ਪਾਣੀ ਦੀ ਗੁਣਵੱਤਾ ਦਾ ਸੁਚੱਜਾ ਢੰਗ, ਬਿਮਾਰੀਆਂ ਤੋਂ ਬਚਾਉਣਾ, ਐਕੂਏਰੀਅਮ ਬਣਾਉਣਾ ਤੇ ਸਾਂਭ-ਸੰਭਾਲ ਕਰਨੀ ਆਦਿ ਪ੍ਰਤੀ ਜਾਣਕਾਰੀ ਹਾਸਿਲ ਕੀਤੀ। ਡਾ. ਵਨੀਤ ਇੰਦਰ ਕੌਰ, ਸਹਾਇਕ ਵਿਗਿਆਨੀ (ਫਿਸ਼ਰੀਜ) ਅਤੇ ਤਕਨੀਕੀ ਸਹਾਇਕ ਸਿਖਲਾਈ ਕੋਰਸ ਅਨੁਸਾਰ ਹਿੱਸਾ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਵੱਲੋਂ ਸਿਖਲਾਈ ਦੌਰਾਨ ਕਾਫੀ ਉਤਸੁਕਤਾ ਜ਼ਾਹਿਰ ਕੀਤੀ ਗਈ। ਹਿੱਸਾ ਲੈਣ ਵਾਲੇ ਸਾਰੇ ਕਿਸਾਨਾਂ ਨੇ ਨਾ ਸਿਰਫ ਆਯੋਜਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ ਬਲਕਿ ਅਜਿਹੇ ਹੀ ਹੋਰ ਸਜਾਵਟੀ ਮੱਛੀਆਂ ਦੇ ਸਿਖਲਾਈ  ਕੋਰਸ ਕਰਾਉਣ ਲਈ ਵੀ ਕਿਹਾ। ਪ੍ਰੋਗਰਾਮ ਦੇ ਸਮਾਪਨ ਸਮਾਰੋਹ ਵਿੱਚ ਡਾ. ਕੁਲਬੀਰ ਸਿੰਘ ਸੰਧੂ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਬਰੌਰ ਮੁੱਖ ਮਹਿਮਾਨ ਪਹੁੰਚੇ। ਉਨ•ਾਂ ਨੇ ਫਿਸ਼ਰੀਜ ਕਾਲਜ ਦੇ ਸਾਇੰਸਦਾਨਾਂ ਦੁਆਰਾ ਸਿਖਲਾਈ ਕੋਰਸ ਕਰਵਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਲਗਾਤਾਰ ਅਜਿਹੇ ਸਿਖਲਾਈ ਕੋਰਸ ਕਰਵਾਉਣ ਦਾ ਭਰੋਸਾ ਵੀ ਦਿੱਤਾ। ਸਿੱਖਿਆਰਥੀਆਂ ਪਾਸੋਂ ਸਿਖਲਾਈ ਨੂੰ ਬਿਹਤਰ ਕਰਨ ਸਬੰਧੀ ਸੁਝਾਅ ਵੀ ਲਏ ਗਏ, ਤਾਂ ਜੋ ਭਵਿੱਖ ਵਿੱਚ ਇਹਨਾਂ ਸਿਖਲਾਈ ਕੋਰਸਾਂ ਨੂੰ ਹੋਰ ਵਧੀਆ ਰੂਪ ਦਿੱਤਾ ਜਾ ਸਕੇ।

Translate »