December 6, 2011 admin

ਹਵਾਈ ਸੈਨਾ ਦੇ ਨਾਨ ਟੈਕਨੀਕਲ ਟਰੇਡਾਂ ਵਿੱਚ ਭਰਤੀ 8 ਤੋਂ 11 ਦਸੰਬਰ ਤੱਕ

ਅੰਮ੍ਰਿਤਸਰ, 6 ਦਸੰਬਰ: ਭਾਰਤੀ ਹਵਾਈ ਸੈਨਾ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਹਵਾਈ ਸੈਨਾ ਦੇ ਨਾਨ ਟੈਕਨੀਕਲ ਟਰੇਡਾਂ ਵਿੱਚ 8 ਦਸੰਬਰ ਤੋਂ 11 ਦਸੰਬਰ, 2011 ਤੱਕ ਸਥਾਨਕ ਖਾਲਸਾ ਕਾਲਜ ਵਿਖੇ ਭਰਤੀ ਰੈਲੀ ਕਰਵਾਈ ਜਾ ਰਹੀ ਹੈ।
         ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸੈਨਿਕ ਭਲਾਈ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਫਤਿਹਗੜ੍ਹ ਸਾਹਿਬ, ਲੁਧਿਆਣਾ ਦੇ ਉਮੀਦਵਾਰਾਂ ਦਾ ਲਿਖਤੀ ਅਤੇ ਸਰੀਰਕ ਫਿਟਨੈਸ ਟੈਸਟ 8 ਦਸੰਬਰ ਨੂੰ ਹੋਵੇਗਾ ਅਤੇ 9 ਦਸੰਬਰ ਨੂੰ ਇਨ੍ਹਾਂ ਜਿਲ੍ਹਿਆਂ ਦੇ ਯੋਗ ਉਮੀਦਵਾਰਾਂ ਦੀ ਇੰਟਰਵਿਊ ਅਤੇ ਮੈਡੀਕਲ ਟੈਸਟ ਲਿਆ ਜਾਵੇਗਾ ਅਤੇ 10 ਦਸੰਬਰ ਨੂੰ ਜਿਲ੍ਹਾ ਤਰਨਤਾਰਨ, ਨਵਾਂ ਸ਼ਹਿਰ, ਕਪੂਰਥਲਾ, ਪਟਿਆਲਾ, ਸੰਗਰੂਰ, ਬਰਨਾਲਾ ਦੇ ਉਮੀਦਵਾਰਾਂ ਦਾ ਲਿਖਤੀ ਅਤੇ ਸਰੀਰਕ ਫਿਟਨੈਸ ਟੈਸਟ   ਹੋਵੇਗਾ ਅਤੇ 11 ਦਸੰਬਰ ਨੂੰ ਇਨ੍ਹਾਂ ਜਿਲ੍ਹਿਆਂ ਦੇ ਯੋਗ ਉਮੀਦਵਾਰਾਂ ਦੀ ਇੰਟਰਵਿਊ ਅਤੇ ਮੈਡੀਕਲ ਟੈਸਟ ਲਿਆ ਜਾਵੇਗਾ।
         ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਭਾਗ ਲੈਣ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ +2 ਪਾਸ ਦੇ ਨਾਲ    ਇੰਜੀਅਰਰਿੰਗ ਵਿੱਚ 3 ਸਾਲ ਦਾ  ਟੈਕਨੀਕਲ ਡਿਪਲੋਮਾ ਵੀ ਹੋਣਾ ਚਾਹੀਦਾ ਹੈ।

Translate »