December 7, 2011 admin

ਪੰਜਾਬ ਸਰਕਾਰ ਵਲੋ ਬ੍ਰਿਗੇ (ਰਿਟਾ) ਮਨਜੀਤ ਸਿੰਘ ਨੂੰ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਨਿਯੁਕਤ

ਚੰਡੀਗੜ•, 7 ਦਸੰਬਰ: ਬ੍ਰਿਗੇ (ਰਿਟਾ) ਮਨਜੀਤ ਸਿੰਘ ਨੇ ਡਾਇਰੈਕਟਰ ਸੈਨਿਕ ਭਲਾਈ ਪੰਜਾਬ ਦੇ ਅਹੁੱਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ  ਬ੍ਰਿਗੇ (ਰਿਟਾ) ਮਨਜੀਤ ਸਿੰਘ ਨੇ ਐਨ.ਡੀ.ਏ. ਟ੍ਰੇਨਿੰਗ ਲੇ ਕੇ 21 ਦਸੰਬਰ 1975 ਨੂੰ ਇੰਡੀਅਨ ਆਰਮੀ ਵਿੱਚ ਕਮਿਸ਼ਨ ਲਿਆ ਸੀ। ਉਨ•ਾਂ ਨੇ ਆਪਣੀ ਸਰਵਿਸ ਦੌਰਾਨ ਜੱਦੋ-ਜਹਿਦ ਅਤੇ ਸਿਲੈਕਸ਼ਨ ਦੇ ਆਧਾਰ ਤੇ ਸਟਾਫ ਤੇ ਯੂਨਿਟ ਦੀ ਕਮਾਂਡ ਕੀਤੀ। ਉਨ•ਾਂ ਨੇ ਜੰਮੂ ਐਂਡ ਕਸ਼ਮੀਰ ਦੇ ਇੰਸਰਜੈਂਸੀ ਏਰੀਏ ਦੇ ਵਿੱਚ ਸਰਵਿਸ ਦੌਰਾਨ ਸਟਾਫ ਅਪੁਆਇੰਟਮੈਂਟਜ਼ ਜਿਸ ਵਿੱਚ ਕਰਨਲ ਜੀ.ਐਸ (ਹਿਊਮਨ ਰਾਈਟਜ਼) ਇੰਸਰਜੈਂਸੀ ਫੋਰਸ, ਕਰਨਲ ਜੀ.ਐਸ. (ਮੀਡੀਆ ਐਂਡ ਪੀ.ਆਰ.) ਤੇ ਕੰਮ ਕੀਤਾ। ਉਨ•ਾਂ ਨੇ ਕਾਰਗਿਲ ਅਪਰੇਸ਼ਨ ਵਿੱਚ ਭਾਗ ਲਿਆ, ਜਿਸ ਵਿੱਚ ਉਨ•ਾਂ ਦੀ  ਕਮਾਂਡ ਹੇਠ ਯੂਨਿਟ ਨੂੰ ਸਾਈਟੇਸ਼ਨ ਪ੍ਰਾਪਤ ਹੋਈ। ਉਹ ਡਿਫੈਂਸ ਸਟਾਫ ਕਾਲਜ ਦੇ ਗ੍ਰੇਜੂਏਟ ਹਨ ਅਤੇ ਸੀਨੀਅਰ ਡਿਫੈਂਸ ਮੈਨੇਜਮੈਂਟ ਦਾ ਕੋਰਸ ਵੀ ਕੀਤਾ ਹੈ। ਉਨ•ਾਂ ਦੀ ਸਿਵਲ ਯੋਗਤਾ ਐਮ.ਐਸ.ਸੀ., ਐਮ.ਬੀ.ਏ., ਪੋਸਟ ਗ੍ਰੇਜੂਏਟ ਡਿਪਲੋਮਾ ਇੰਨ ਹਿਊਮਨ ਰਿਸੋਰਸ ਮੈਨਜਮੈਂਟ, ਕੰਪਿਊਟਰ ਐਪਲੀਕੇਸ਼ਨ, ਸਟਾਰਟੈਜਿਕ ਅਤੇ ਫਾਈਨਾਂਨਸੀਅਲ ਮੈਨੇਜਮੈਂਟ ਹੈ। ਬ੍ਰਿਗੇ ਮਨਜੀਤ ਸਿੰਘ ਹਿਊਮਨ ਰਾਈਟਜ,ਮੀਡੀਆ, ਜੀਓ ਪੌਲੀਟੀਕਲ ਅਤੇ ਜੰਮੂ ਅਤੇ ਕਸ਼ਮੀਰ, ਚੀਨ ਅਤੇ ਪਾਕਿਸਤਾਨ ਸਕਿਉਰਿਟੀ ਦੇ ਮਾਹਰ ਹਨ। ਜਿਸ ਕਰਕੇ ਉਨ•ਾਂ ਦੇ ਜੰਮੂ ਅਤੇ ਕਸ਼ਮੀਰ ਉੱਤੇ ਵੱਖ-ਵੱਖ ਅਖਬਾਰਾਂ ਵਿਚ ਲੇਖ ਛਪਦੇ ਹਨ ਅਤੇ defenceinfo.com ਤੇ ਵੀ ਉਹਨਾਂ ਨੂੰ ਪੜਿਆ ਜਾ ਸਕਦਾ ਹੈ।

Translate »