December 7, 2011 admin

ਭਾਰਤ-ਪਾਕਿ ਦੀ ਸਾਂਝ ਨੂੰ ਨੌਜਵਾਨ ਵਰਗ ਪਕੇਰਾ ਕਰ ਰਿਹਾ ਹੈ-ਡਾ: ਕਿਯੂਮ

ਲੁਧਿਆਣਾ: 7 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਿਤ ਸਭਿਆਚਾਰ ਅਤੇ ਸੂਖ਼ਮ ਕਲਾਵਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਫੈਸਲਾਬਾਦ ਖੇਤੀਬਾੜੀ ਯੂਨੀਵਰਸਿਟੀ ਪਾਕਿਸਤਾਨ ਤੋਂ ਆਏ ਅਧਿਕਾਰੀਆਂ, ਵਿਗਿਆਨੀਆਂ ਅਤੇ ਅਧਿਆਪਕਾਂ ਦੇ ਵਫ਼ਦ ਨਾਲ ਦੋਹਾਂ ਪੰਜਾਬਾਂ ਦੇ ਸਾਂਝੇ ਸਭਿਆਚਾਰ ਅਤੇ ਰੀਤੀ ਰਿਵਾਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਆਯੋਜਿਤ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਡਾ: ਹਾਫ਼ਿਜ਼ ਅਬਦੁੱਲ ਕਿਯੂਮ ਨੇ ਕਿਹਾ ਹੈ ਕਿ ਭਾਰਤ-ਪਾਕਿ ਦੀ ਸਾਂਝ ਨੂੰ ਨੌਜਵਾਨ ਵਰਗ ਹੋਰ ਪਕੇਰਾ ਕਰ ਰਿਹਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਆਯੋਜਿਤ ਇਸ ਸਮਾਗਮ ਦੌਰਾਨ ਡਾ: ਕਿਯੂਮ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਅੰਤਰ ਰਾਸ਼ਟਰੀ ਗਿਆਨ ਦੇ ਧਾਰਨੀ ਹੋਣਾ ਚਾਹੀਦਾ ਹੈ ਕਿਉਂਕਿ ਅਜੇ ਵਿਸ਼ਵ ਪੱਧਰ ਤੇ ਆਪਣੀ ਹੋਂਦ ਕਾਇਮ ਰੱਖਣ ਲਈ ਦੁਨੀਆਂ ਦੇ ਹਾਣ ਦਾ ਹੋਣਾ ਜ਼ਰੂਰੀ ਹੈ। ਡਾ: ਕਿਯੂਮ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਅਥਾਹ ਸ਼ਕਤੀ ਹੁੰਦੀ ਹੈ ਇਸੇ ਲਈ ਹਰ ਦੇਸ਼ ਅਤੇ ਕੌਮ ਦਾ ਸਰਮਾਇਆ ਉਥੋਂ ਦਾ ਨੌਜਵਾਨ ਵਰਗ ਹੀ ਹੁੰਦਾ ਹੈ। ਡਾ: ਕਿਯੂਮ ਨੇ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਤੇ ਸਭਿਆਚਾਰ ਨਾਲ ਜੁੜਕੇ ਰਹਿਣ ਦੀ ਪ੍ਰੇਰਨਾ ਦਿੱਤੀ।
ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਫੈਸਲਾਬਾਦ ਯੂਨੀਵਰਸਿਟੀ ਦੇ ਅਧਿਆਪਕਾਂ ਦਾ ਸਾਡੇ ਵਿਦਿਆਰਥੀਆਂ ਨੂੰ ਮਿਲਣਾ ਸੁਭਾਗ ਦੀ ਵਾਲੀ ਗੱਲ ਹੈ। ਡਾ: ਚੀਮਾ ਨੇ ਕਿਹਾ ਕਿ ਇਸ ਤਰ•ਾਂ ਦੇ  ਆਦਾਨ ਪ੍ਰਦਾਨ ਜਿਥੇ ਸਾਡੀ ਜਾਣਕਾਰੀ ਵਿੱਚ ਵਾਧਾ ਕਰਦੇ ਹਨ ਉਥੇ ਵਿਦਿਆਰਥੀਆਂ ਦੇ ਜੀਵਨ ਵਿੱਚ ਨਿਖਾਰ ਵੀ ਲਿਆਉਂਦੇ ਹਨ। ਡਾ: ਚੀਮਾ ਨੇ ਡਾ: ਕਿਯੂਮ ਅਤੇ ਪਾਕਿਸਤਾਨੀ ਡੈਲੀਗੇਸ਼ਨ ਦੇ ਬਾਕੀ ਮੈਂਬਰਾਂ ਡਾ: ਐਮ ਜੇ ਆਰਿਫ਼, ਡਾ: ਐਮ ਅਹਿਮਦ, ਡਾ: ਕੇ ਮੁਸਤਫਾ, ਡਾ: ਐਫ ਐਮ ਏ ਚੌਧਰੀ ਨੂੰ ਯੂਨੀਵਰਸਿਟੀ ਮੈਗਜ਼ੀਨ ਵੀ ਭੇਂਟ ਕੀਤਾ।
ਸਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਡਾ: ਨਿਰਮਲ ਜੌੜਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਤੀ ਵਿਗਿਆਨ ਦੀ ਪੜ•ਾਈ ਦੇ ਨਾਲ ਨਾਲ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਵੀ ਮੱਲ•ਾਂ ਮਾਰੀਆਂ ਹਨ। ਡਾ: ਨਿਰਮਲ ਜੌੜਾ ਨੇ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀ ਜਾਣ ਪਹਿਚਾਣ ਵੀ ਮਹਿਮਾਨਾਂ ਨਾਲ ਕਰਵਾਈ। ਇਸ ਮੌਕੇ ਡਾ: ਕਿਯੂਮ ਨੇ ਯੂਨੀਵਰਸਿਟੀ ਦੇ ਉਨ•ਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਿਨ•ਾਂ ਨੇ ਪਿਛਲੇ ਦਿਨੀਂ ਭਾਰਤੀ ਯੂਨੀਵਰਸਿਟੀਆਂ ਦੇ ਸੰਸਥਾ ਵੱਲੋਂ ਕਰਵਾਏ ਗਏ ਉੱਤਰੀ ਭਾਰਤ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਮੱਲ•ਾਂ ਮਾਰੀਆਂ। ਖਾਸ ਤੌਰ ਤੇ ਇਨ•ਾਂ ਮੁਕਾਬਲਿਆਂ ਵਿੱਚ ਗਰੁੱਪ ਮਾਈਨ ਦੀ ਟੀਮ ਜਿਸ ਨੇ ਉੱਤਰੀ ਭਾਰਤ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ, ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ• ਦਿੱਤੇ ਗਏ। ਯੂਨੀਵਰਸਿਟੀ ਦੇ ਹੋਮ ਸਾਇੰਸ ਕਾਲਜ ਦੀ ਵਿਦਿਆਰਥਣ ਅਰਸ਼ਜੋਤ ਨੇ ‘ਚੰਨਾਂ ਵੇ ਮੇਰਾ ਦਿਲ ਕਰਦਾ ਕਿ ਮੈਂ ਵੀ ਮੱਸਿਆ ਦੇ ਮੇਲੇ ਨੂੰ ਜਾਵਾਂ’ ਗੀਤ ਗਾ ਕੇ ਮਾਹੌਲ ਨੂੰ ਸਭਿਆਚਾਰਕ ਰੰਗ ਭਰਿਆ। ਜਸਰਮਨ ਸਿੰਘ ਬੇਦੀ ਨੇ ਆਪਣੀ ਮਮਿੱਕਰੀ ਨਾਲ ਮਾਹੌਲ ਵਿੱਚ ਹਾਸੇ ਦੀ ਮਹਿਫ਼ਲ ਲਾਈ ਜਦੋਂ ਕਿ ਜੈਸਮੀਨ ਸਿੱਧੂ ਅਤੇ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਡਾ: ਗੁਰਦੇਵ ਸਿੰਘ ਸੰਧੂ ਨੇ ਪੁਰਾਣੀਆਂ ਯਾਦਾਂ ਸਬੰਧੀ ਕਵਿਤਾ ਪੇਸ ਕੀਤੀ। ਇਸ ਮੌਕੇ ਡਾ: ਮਾਨ ਸਿੰਘ ਤੂਰ, ਡਾ: ਸ਼੍ਰੀਮਤੀ ਸੁਖਜੀਤ ਕੌਰ, ਡਾ; ਐਸ ਕੇ ਸ਼ਰਮਾ, ਡਾ: ਅਨਿਲ ਕੁਮਾਰ ਸ਼ਰਮਾ, ਸ਼੍ਰੀ ਸਤਵੀਰ ਸਿੰਘ, ਸ਼੍ਰੀ ਧਰਮਪਾਲ ਅਤੇ ਸ਼੍ਰੀ ਕਸਤੂਰੀ ਲਾਲ ਹਾਜ਼ਰ ਸਨ।

Translate »