December 7, 2011 admin

ਚੋਣ ਕਮਿਸ਼ਨ ਵਲੋਂ ਚੋਣ ਖਰਚ ਸਬੰਧੀ ਨਵੀਆਂ ਹਦਾਇਤਾਂ ਜਾਰੀ

* ਲੰਗਰ, ਭੋਜ ਆਦਿ ਦਾ ਖਰਚ ਜੁੜੇਗਾ ਉਮੀਦਵਾਰ ਦੇ ਚੋਣ ਖਰਚ ‘ਚ
ਚੰਡੀਗੜ•, 7 ਦਸੰਬਰ : ਭਾਰਤੀ ਚੋਣ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਖਰਚ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
     ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਨਵੀਆਂ ਹਦਾਇਤਾਂ ਅਧੀਨ ਚੋਣਾਂ ਦੌਰਾਨ ਉਮੀਦਵਾਰ ਵਲੋਂ ਲੰਗਰ, ਭੋਜ ਆਦਿ ‘ਤੇ ਕੀਤਾ ਖਰਚ ਉਸਦੇ ਚੋਣ ਖਰਚ ‘ਚ ਜੁੜੇਗਾ। ਬੁਲਾਰੇ ਨੇ ਦੱਸਿਆ ਕਿ ਆਮ ਤੌਰ ‘ਤੇ ਧਾਰਮਿਕ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਧਾਰਮਿਕ ਸਮਾਗÎਮਾਂ ਤੇ ਸਮਾਜਿਕ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਵਿਆਹ ਤੇ ਮੌਤ ਸਬੰਧੀ ਸਮਾਗਮਾਂ ਆਦਿ ‘ਚ ਲੰਗਰ, ਭੋਜ ਆਦਿ ਹੁੰਦੇ ਹਨ ਤੇ ਉਮੀਦਵਾਰ ਉਨ•ਾਂ ‘ਚ ਸ਼ਿਰਕਤ ਕਰਦੇ ਹਨ ਤੇ ਅਜਿਹੇ ਸਮਾਗਮਾਂ ‘ਚ ਜੇਕਰ ਉਮੀਦਵਾਰ ਖਰਚ ਕਰਦਾ ਹੈ ਜਾਂ ਉਸਦੇ ਹੱਕ ‘ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਉਸਦੇ ਸਮਰਥਕ ਹਿੱਸਾ ਪਾਉਂਦੇ ਹਨ ਤਾਂ ਉਹ ਸਾਰਾ ਖਰਚ ਉਮੀਦਵਾਰ ਦੇ ਚੋਣ ਖਰਚ ‘ਚ ਜੋੜ ਦਿੱਤਾ ਜਾਵੇਗਾ।
        ਉਨਾਂ ਸਪੱਸ਼ਟ ਕੀਤਾ ਕਿ ਉਮੀਦਵਾਰ ਤੋਂ ਬਿਨ•ਾਂ ਜੇਕਰ ਕਿਸੇ ਧਾਰਮਿਕ ਸੰਸਥਾ ਵਲੋਂ ਆਪਣੇ ਵਿਹੜੇ ਦੇ ਅੰਦਰ ਲੰਗਰ, ਭੋਜ ਆਦਿ ਲਗਾਇਆ ਜਾਂਦਾ ਹੈ ਤੇ ਉਮੀਦਵਾਰ ਆਮ ਲੋਕਾਂ ਦੀ ਤਰ•ਾਂ ਇਸ ‘ਚ ਸ਼ਿਰਕਤ ਕਰਦਾ ਹੈ ਤਾਂ ਅਜਿਹੀ ਸੂਰਤ ‘ਚ ਉਹ ਖਰਚਾ ਉਮੀਦਵਾਰ ਦੇ ਚੋਣ ਖਰਚ ‘ਚ ਨਹੀਂ ਜੋੜਿਆ ਜਾਵੇਗਾ।
     ਉਨ•ਾਂ ਕਿਹਾ ਕਿ ਹਦਾਇਤਾਂ ਅਨੁਸਾਰ ਉਮੀਦਵਾਰ ਲੰਗਰ, ਭੋਜ ਆਦਿ ਲਾਉਣ ਲਈ ਕੋਈ ਮਾਇਕ ਸਹਾਇਤਾ ਨਹੀਂ ਦੇ ਸਕਦੇ ਤੇ ਨਾ ਹੀ ਅਜਿਹੇ ਸਮਾਗਮਾਂ ‘ਤੇ ਕੋਈ ਸਿਆਸੀ ਮੁਹਿੰਮ ਚਲਾ ਸਕਦੇ ਹਨ। 

Translate »