December 7, 2011 admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਦੇ ਦੋ ਸਿਓੁਰਟੀ ਗਾਰਡਜ. ਨੇ 32ਵੀਂ ਪੰਜਾਬ ਮਾਸਟਰਜ. ਐਥਲੈਟਿਕ ਚੈਪੀਅਨਸਿ.ਪ ਵਿਚ ਜਿੱਤੇ ਮੈਡਲ

ਰਜਿਸਟਰਾਰ ਅਤੇ ਵਾਈਸ^ਚਾਂਸਲਰ ਵਲੋਂ ਵਧਾਈ ਅਤੇ ਸਨਮਾਨ
ਅੰਮ੍ਰਿਤਸਰ, 7 ਦਸੰਬਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ ਦੇ ਦੋ ਸਿਕਿਉਰਟੀ ਗਾਰਡਜ. ਵਲੋਂ 32ਵੀਂ ਪੰਜਾਬ ਮਾਸਟਰਜ. ਐਥਲੈਟਿਕ ਚੈਪੀਅਨਸਿ.ਪ 2011^12 ਵਿਚ ਦੋ ਗੋਲਡ, 3 ਚਾਂਦੀ ਅਤੇ ਇਕ ਬਰੌਂਜ. ਮੈਡਲ ਜਿੱਤ ਕੇ ਜਿੱਥੇ ਯੂਨੀਵਰਸਿਟੀ ਦੇ ਨਾਂ ਨੂੰ ਚਾਰ ਚੰਨ ਲਾਏ ਉਥੇ ਫਰਵਰੀ ਮਹੀਨੇ ਵਿਚ ਹੋਣ ਵਾਲੀਆਂ ਨੈਸ.ਨਲ ਗੇਮਜ. ਵਿਚ ਵੀ ਆਪਣੀ ਦਾਵੇਦਾਰੀ ਪੱਕੀ ਕੀਤੀ| ਇਹ ਦੋਵੇਂ ਸਿਕਿਉਰਟੀ ਗਾਰਡ ਜੋ ਕਿ  45 ਅਤੇ 55 ਉਮਰ ਵਰਗ ਹੇਠ ਆਉਂਦੇ ਹਨ ਨੂੰ ਅੱਜ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਅਤੇ ਸੁਰੱਖਿਆ ਅਧਿਕਾਰੀ,
ਕਰਨਲ ਹਰਬੰਸ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ|ਯੂਨੀਵਰਸਿਟੀ ਦੇ ਸਿਕਿਓਰਟੀ ਗਾਰਡ ਸਵਰਨ ਸਿੰਘ ਜਿਨ੍ਹਾਂ ਦੀ ਉਮਰ 55 ਸਾਲ ਤੋਂ ਵੱਧ ਹੈ ਨੇ 5 ਕਿਲੋਮੀਟਰ ਪੈਦਲ ਮਾਰਚ ਅਤੇ 10 ਕਿਲੋਮੀਟਰ ਰਨਿੰਗ ਵਿਚ ਪਹਿਲਾ ਸਥਾਨ ਹਾਸਲ ਕਰਕੇ ਦੋ ਗੋਲਡ ਮੈਡਲ ਹਾਸਲ ਕੀਤੇ|
ਇਸੇ ਤਰ੍ਹਾਂ ਉਨ੍ਹਾਂ ਨੇ 400 ਮੀਟਰ ਲੋਅ ਹੈਡਰ ਵਿਚ ਦੂਸਰਾ ਸਥਾਨ ਹਾਸਲ ਕਰਕੇ ਚਾਂਦੀ ਦਾ ਮੈਡਲ ਜਿਤਿਆ| 45 ਸਾਲ ਤੋਂ ਵੱਧ ਉਮਰ ਦੇ ਸਿਕਿਓਰਟੀ ਗਾਰਡ, ਅਵਤਾਰ ਸਿੰਘ ਨੇ ਸ.ਾਟਪੁਟ ਅਤੇ ਹੈਮਰ ਵਿਚ ਦੂਸਰਾ ਸਥਾਨ ਹਾਸਲ ਕਰਕੇ ਦੋ ਚਾਂਦੀ ਦੇ ਮੈਡਲ ਅਤੇ ਡਿਸਕਸ ਥਰੋਅ ਵਿਚ ਤੀਸਰਾ ਸਥਾਨ ਹਾਸਲ ਕਰਕੇ ਇਕ ਬ੍ਰੌਂਜ. ਮੈਡਲ ਜਿਤਿਆ| ਸਵਰਨ ਸਿੰਘ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਮਾਸਟਰ ਗੇਮਜ. ਵਿਚ ਹਿੱਸਾ ਲੈ ਕੇ ਯੂਨੀਵਰਸਿਟੀ ਦਾ ਨਾਂ ਰੌਸ.ਨ ਕਰ ਰਹੇ ਹਨ| ਇਸੇ ਤਰ੍ਹਾਂ ਹੀ ਅਵਤਾਰ ਸਿੰਘ ਵੀ ਪਿਛਲੇ ਪੰਜ ਸਾਲ ਤੋਂ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਰਹੇ ਹਨ| ਇਹ ਦੋਵੇਂ ਖਿਡਾਰੀ ਫਰਵਰੀ 2012 ਵਿਚ ਬੰਗਲੌਰ ਵਿਖੇ ਹੋਣ ਵਾਲੀਆਂ ਰਾਸ.ਟਰੀ ਖੇਡਾਂ ਵਿਚ ਆਪਣੇ ਖਰਚੇ *ਤੇ ਹਿੱਸਾ ਲੈਣ ਜਾ ਰਹੇ ਹਨ| ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਇੰਦਰਜੀਤ ਸਿੰਘ ਨੇ ਇਨ੍ਹਾਂ ਦੀਆਂ ਪ੍ਰਾਪਤੀਆਂ ਦੀ ਭਰਪੂਰ ਸ.ਾਲਾਘਾ ਕਰਦਿਆਂ ਇਨ੍ਹਾਂ ਨੂੰ ਯੂਨੀਵਰਸਿਟੀ ਦੇ ਵਾਈਸ^ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਵਲੋਂ ਆਸ.ੀਰਵਾਦ, ਸ.ੁਭਕਾਮਨਾਵਾਂ ਅਤੇ ਸਮੁਹ ਕਰਮਚਾਰੀਆਂ ਵਲੋਂ ਵਧਾਈ ਦਿੱਤੀ| ਉਨ੍ਹਾਂ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਇਹ ਦੋਵੇਂ ਗਾਰਡ ਜਿਥੇ ਆਪਣੀ ਡਿਉੂਟੀ ਤਨਦੇਹੀ ਨਾਲ ਨਿਭਾਅ ਰਹੇ ਹਨ ਉਥੇ ਐਥਲੈਟਿਕਸ ਵਿਚ ਵੀ ਇਨ੍ਹਾਂ ਨੇ ਯੂਨੀਵਰਸਿਟੀ ਦਾ ਨਾਂ ਰੌਸ.ਨ ਕੀਤਾ ਹੈ, ਜੋ ਕਿ ਸਾਰਿਆਂ ਵਾਸਤੇ ਇਕ ਮਿਸਾਲ ਹੈ| ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਵਿਸ.ੇਸ. ਤੱਰਕੀ ਦੇਣ ਲਈ ਉਨ੍ਹਾਂ ਵਲੋਂ ਸਿਫਾਰਿਸ. ਕੀਤੀ ਜਾਵੇਗੀ, ਉਥੇ ਹੀ ਰਾਸ.ਟਰੀ ਖੇਡਾਂ ਵਿਚ ਭਾਗ ਲੈਣ ਲਈ ਇਨ੍ਹਾਂ ਨੂੰ ਫੰਡ ਮੁਹੱਇਆਂ ਕਰਵਾਉਣ ਦੀ ਵੀ ਸਿਫਾਰਿਸ. ਕੀਤੀ ਜਾਵੇਗੀ|

Translate »