December 7, 2011 admin

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਭ ਤੋਂ ਪੁਰਾਣੇ ਵਿਦਿਆਰਥੀ ਡਾ: ਦੇਵ ਰਾਜ ਭੂੰਬਲਾ ਦਾ ਸਨਮਾਨ

ਲੁਧਿਆਣਾ: 7 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਣ ਤਕ ਦੇ ਸਭ ਤੋਂ ਪੁਰਾਣੇ ਵਿਦਿਆਰਥੀ ਅਤੇ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਦੇਵ ਰਾਜ ਭੂੰਬਲਾ ਦਾ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਦੀ ਜਥੇਬੰਦੀ ਵੱਲੋਂ ਸਨਮਾਨ ਕੀਤਾ ਗਿਆ। ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਪਹਿਲੇ ਮੁਖੀ ਵਜੋਂ ਸੇਵਾਵਾਂ ਦੇ ਚੁੱਕੇ ਡਾ: ਭੂੰਬਲਾ ਨੇ ਸਨਮਾਨ ਲੈਣ ਉਪਰੰਤ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਇਕੱਤਰ ਯੂਨੀਵਰਸਿਟੀ ਦੇ ਹੋਰ ਪੁਰਾਣੇ ਵਿਦਿਆਰਥੀਆਂ ਨਾਲ ਤਕਰਾਰ ਸਾਂਝੀ ਕਰਦਿਆਂ ਡਾ: ਭੂੰਬਲਾ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀਆਂ ਸਭ  ਪ੍ਰਾਪਤੀਆਂ ਇਸ ਮਹਾਨ ਸੰਸਥਾ ਦੀ ਦੇਣ ਹਨ ਜਿਥੇ ਰਹਿ ਕੇ ਮੈਂ ਵਿੱਦਿਆ ਪ੍ਰਾਪਤੀ ਦੇ ਨਾਲ ਨਾਲ ਹੋਰ ਆਚਾਰ ਵਿਹਾਰ ਵੀ ਸਿੱਖਿਆ ਹੈ। ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਦੀ ਜਥੇਬੰਦੀ ਦੇ ਪ੍ਰਧਾਨ ਅਤੇ ਉੱਘੇ ਵਿਦਵਾਨ ਡਾ : ਹਜ਼ਾਰਾ ਸਿੰਘ ਨੇ ਡਾ: ਭੂੰਬਾਲਾ ਦੀਆਂ ਜੀਵਨ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡਾ: ਹਜ਼ਾਰਾ ਸਿੰਘ ਨੇ ਕਿਹਾ ਕਿ ਭੂਮੀ ਵਿਗਿਆਨ ਵਿੱਚ ਡਾ: ਭੂੰਬਲਾ ਦੀ ਦੇਣ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ। ਜਥੇਬੰਦੀ ਦੇ ਸਕੱਤਰ ਡਾ: ਲਖਵੀਰ ਸਿੰਘ ਬਰਾੜ ਨੇ ਕਿਹਾ ਕਿ ਡਾ: ਭੂੰਬਲਾ ਵਰਗੇ ਵਿਸ਼ਵ ਪ੍ਰਸਿੱਧ ਵਿਗਿਆਨੀ ਆਉਣ ਵਾਲੀਆਂ ਪੀੜ•ੀਆਂ ਲਈ ਮਾਡਲ ਹਨ ਜਿਨ•ਾਂ ਤੋਂ ਸਾਡੀ ਨੌਜਵਾਨ ਪੀੜ•ੀ ਨੂੰ ਪ੍ਰੇਰਨਾ ਮਿਲਦੀ ਹੇ। ਇਸ ਮੌਕੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਕੇਂਦਰੀ ਭੂਮੀ ਖੋਜ ਸੰਸਥਾ ਕਰਨਾਲ ਦੇ ਸਾਬਕਾ ਡਾਇਰੈਕਟਰ ਡਾ: ਆਈ ਪੀ ਅਬਰੋਲ, ਭਾਰਤੀ ਖੇਤੀ ਕੀਮਤਾਂ ਅਤੇ ਲਾਗਤ ਸੰਸਥਾ ਦੇ ਸਾਬਕਾ ਚੇਅਰਮੈਨ ਡਾ: ਸਰਦਾਰਾ ਸਿੰਘ ਜੌਹਲ, ਪ੍ਰੋ: ਹਜ਼ਾਰਾ ਸਿੰਘ, ਡਾ: ਜੇ ਐਸ ਜਵੰਦਾ, ਡਾ: ਜੇ ਸੀ ਬਖਸ਼ੀ, ਡਾ: ਐਸ ਪੀ ਐਸ ਮਦਾਨ ਨੇ ਵੀ ਡਾ: ਭੂੰਬਲਾ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ। ਇਸ ਤੋਂ ਪਹਿਲਾਂ ਖੇਤੀ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਡੀਨ ਡਾ: ਐਸ ਆਰ ਵਰਮਾ ਨੇ ਸਵਾਗਤੀ ਸ਼ਬਦ ਕਹੇ ਅਤੇ ਸਭ ਨੂੰ ਆਪਣੀ ਇਸ ਮਾਂ ਸੰਸਥਾ ਨਾਲ ਜੁੜ ਕੇ ਰਹਿਣ ਦੀ ਅਪੀਲ  ਕੀਤੀ।

Translate »