December 7, 2011 admin

ਜਾਦੂ ਰਾਹੀ ਬੱਚਿਆਂ ਨੂੰ ਟੀ.ਬੀ ਦੀ ਬਿਮਾਰੀ ਸੰਬੰਧੀ ਜਾਗਰੂਕ ਕੀਤਾ

ਲੁਧਿਆਣਾ, 7 ਦਸੰਬਰ () : ਜਿਲ•ਾ ਤਪਦਿਕ ਕੰਟਰੋਲ ਸੁਸਾਇਟੀ ਵਲੋਂ ਟੀ.ਬੀ ਦੀ ਬਿਮਾਰੀ ਸੰਬੰਧੀ ਲੋਕਾ ਨੂੰ ਜਾਗੂਰਕ ਕਰਨ ਲਈ ਜਿਲ•ਾਂ ਸਿਵਲ ਸਰਜਨ ਡਾ. ਸੁਭਾਸ ਬੱਤਾ ਤੇ ਜਿਲ•ਾਂ ਟੀ.ਬੀ ਅਫਸਰ ਡਾ. ਅਸੀਸ਼ ਚਾਵਲਾ ਦੀ ਰਹਿਨੁਮਾਈ ਹੇਠ ਚੱਲ ਰਹੀ ਗਤੀਵਿਧੀਆ ਦੇ ਅਧੀਨ ਅੱਜ ਵਰਧਮਾਨ ਮਿੱਲ, ਟਰਾਂਸਪੋਰਟ ਨਗਰ ਤੇ ਸਲੇਮ ਟਾਬਰੀ ਸਥਿਤ ਚੰਨਣ ਦੇਵੀ ਸੀਨੀਅਰ ਸੈਂਕਡਰੀ ਸਕੂਲ ਵਿਚ ਜਾਦੂਗਰ ਸ਼ੋਅ ਕਰਵਾਏ ਗਏ। ਜਿਸ ਵਿਚ ਜਾਦੂਗਰ ਵੇਦ ਪ੍ਰਕਾਸ਼ ਨੇ ਜਾਦੂ ਨਾਲ ਬੱਚਿਆ ਦਾ ਧਿਆਨ ਕੇਦਰਤ ਕਰਨ ਲਈ ਟੀ.ਬੀ ਦੀ ਬਿਮਾਰੀ ਸੰਬੰਧੀ ਸੰਦੇਸ਼ ਦਿੰਦੇ ਹੋਏ ਹੈਰਾਨ ਕਰ ਦਿੱਤਾ। ਉਨ•ਾਂ ਨੇ ਆਪਣੇ ਸੁਨੇਹੇ ਰਾਹੀ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤੇ ਤੋਂ ਜਿਆਦਾ ਖਾਸ਼ੀ ਦੇ ਬੁਖਾਰ ਚੜੇ ਤਾਂ ਉਹ ਟੀ.ਬੀ ਦਾ ਸ਼ੱਕੀ ਮਰੀਜ਼ ਹੋ ਸਕਦਾ ਹੈ। ਇਹੋ ਜਿਹੇ ਮਰੀਜ਼ਾਂ ਨੂੰ ਆਪਣੀ ਜਾਂਚ ਨੇੜੇ ਦੇ ਸਰਕਾਰੀ ਸਿਹਤ ਕੇਦਰ ਤੇ ਕਰਵਾ ਲੈਣੀ ਚਾਹੀਦੀ ਹੈ। ਜੇ ਜਾਂਚ ਦੌਰਾਨ ਟੀ.ਬੀ .ਦਾ ਮਰੀਜ਼ ਪਾਇਆ ਜਾਂਦਾ ਹੈ, ਤਾਂ ਉਸ ਦਾ ਛੇ ਮਹੀਨੇ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਛੂਤ ਦੀ ਬਿਮਾਰੀ ਹੋਣ ਕਰਕੇ ਫੇਫੜਿਆ ਦੀ ਟੀ.ਬੀ ਦੇ ਮਰੀਜ਼ ਦੀ ਲਾਪਰਵਾਹੀ ਦੇ ਕਾਰਨ ਟੀ.ਬੀ ਦੀ ਬਿਮਾਰੀ ਬੜੀ ਤੇਜ਼ ਨਾਲ ਫੈਲਦੀ ਹੈ। ਜੇਕਰ ਟੀ.ਬੀ ਦਾ ਮਰੀਜ਼ ਦਵਾਈ ਖਾਣ ਦੌਰਾਨ ਨਸ਼ੇ ਦੀ ਵਰਤੋਂ ਕਰਦਾ ਹੈ ਤਾਂ ਉਸ ਮਰੀਜ਼ ਦੇ ਠੀਕ ਹੋਣ ਦੇ ਉਮੀਦ ਬਹੁਤ ਘੱਟ ਹੁੰਦੀ ਹੈ। ਇਸ ਮੌਕੇ ਸੀ.ਐਫ ਬਰਜਿੰਦਰ ਸਿੰਘ ਨੇ ਦੱਸਿਆ ਕਿ ਟੀ.ਬੀ ਦੇ ਮਰੀਜ਼ ਨੂੰ ਡਾਕਟਰ ਦੀ ਸਲਾਹ ਦਵਾਈ ਵਿਚਕਾਰ ਨਹੀਂ ਛੱਡਣੀ ਚਾਹੀਦੀ ਹੈ ਤੇ ਦੋ-ਦੋ ਮਹੀਨੇ ਬਾਅਦ ਆਪਣੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ। ਟੀ.ਬੀ ਮਰੀਜ਼ ਨੂੰ ਖਾਣ ਦੌਰਾਨ ਜੇਕਰ ਕੋਈ ਦਿੱਕਤ ਪੇਸ਼ ਹੁੰਦੀ ਹੈ ਤਾਂ ਉਸ ਨੂੰ ਆਪਣੀ ਜਾਂਚ ਸਰਕਾਰੀ ਡਾਕਟਰ ਤੋ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਚੰਦਣ ਦੇਵੀ ਸਕੂਲ ਦੀ ਮੁੱਖ ਅਧਿਆਪਕਾ ਰਣਜੀਤ ਕੌਰ, ਪਰਮਿੰਦਰ ਕੌਰ, ਕੇਵਲ ਰਾਮ, ਪ੍ਰਵੀਨ ਕੁਮਾਰ, ਸੁਦੇਸ਼ ਰਾਣੀ, ਨੀਲਮ ਸ਼ਰਮਾ, ਵਰਧਮਾਨ ਡਿਸਪੈਂਸਰੀ ਤੋਂ ਡਾ. ਰਾਣੂੰ, ਡਾ.ਸਰਬਜੀਤ ਕੌਰ, ਨੀਲਮ ਬੱਠਲਾ ਐਲ.ਐਚ.ਵੀ, ਏ.ਐਨ.ਐਮ ਸੁਸਮਾ ਰਾਣੀ, ਟੀ.ਬੀ.ਐਚ.ਬੀ ਸੁਖਜਿੰਦਰ ਕੌਰ ਆਦਿ ਹਾਜ਼ਰ ਸਨ।

Translate »