ਬਰਨਾਲਾ, 7 ਦਸੰਬਰ- ਐਸ. ਐਸ. ਪੀ. ਬਰਨਾਲਾ ਸ੍ਰ. ਗੁਰਪ੍ਰੀਤ ਸਿੰਘ ਤੂਰ ਨੇ ਪ੍ਰੱੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜ਼ਿਲ•ਾ ਬਰਨਾਲਾ ਵਿਖੇ ਇਸ ਸਾਲ ਨਵੰਬਰ ਮਹੀਨੇ ਵਿੱਚ ਪੁਰਸ਼ ਸਿਪਾਹੀਆਂ ਦੀ ਭਰਤੀ ਲਈ ਉਮੀਦਵਾਰਾਂ ਦੇ ਸਰੀਰਕ ਮਿਣਤੀ ਅਤੇ ਫਿਜੀਕਲ ਟੈਸਟ ਲਏ ਗਏ ਸੀ, ਇਹਨਾਂ ਟੈਸਟਾਂ ਵਿਚਂੋ ਪਾਸ ਹੋਏ ਉਮੀਦਵਾਰਾਂ ਵਿਚੋ ਮੈਰਿਟ ਅਨੁਸਾਰ ਇੰਟਰਵਿਊ ਲਈ ਗਈ ਸੀ। ਇਹਨਾਂ ਉਮੀਦਵਾਰਾਂ ਵਿਚੋ ਮੈਰਿਟ ਦੇ ਅਧਾਰ ਪਰ 124 ਉਮੀਦਵਾਰਾਂ ਨੂੰ ਪੁਰਸ਼ ਸਿਪਾਹੀਆਂ ਦੀ ਭਰਤੀ ਲਈ ਚੁਣਿਆ ਗਿਆ ਹੈ। ਇਹਨਾਂ ਉਮੀਦਵਾਰਾਂ ਦਾ ਅੰਤਿਮ ਨਤੀਜਾ ਜ਼ਿਲ•ਾ ਪੁਲਿਸ ਹੈਡਕੁਆਟਰ ਅਤੇ ਸਾਰੇ ਥਾਣਿਆਂ ਦੇ ਨੋਟਿਸ ਬੋਰਡਾਂ ਉੱਪਰ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਨਤੀਜਾ ਪੰਜਾਬ ਪੁਲਿਸ ਦੀ ਵੈਬਸਾਇਟ ਉੱਪਰ ਵੀ ਪਾਇਆ ਗਿਆ ਹੈ ਅਤੇ ਉਮੀਦਵਾਰ ਉਥੋਂ ਵੀ ਨਤੀਜਾ ਦੇਖ ਸਕਦੇ ਹਨ। ਐਸ. ਐਸ. ਪੀ. ਬਰਨਾਲਾ ਸ੍ਰ. ਗੁਰਪ੍ਰੀਤ ਸਿੰਘ ਤੂਰ ਨੇ ਅੱਗੇ ਦੱਸਿਆ ਹੈ ਕਿ ਚੁਣੇ ਗਏ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਲੈ ਕੇ ਮਿਤੀ 09-12-2011 ਨੂੰ ਸਵੇਰੇ 10 ਵਜੇ ਜ਼ਿਲ•ਾ ਪੁਲਿਸ ਦਫਤਰ ਬਰਨਾਲਾ ਵਿਖੇ ਹਾਜ਼ਰ ਹੋਣ।