ਫਤਹਿਗੜ੍ਹ ਸਾਹਿਬ, 8 ਦਸੰਬਰ : ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰ: ਪ੍ਰੇਮ ਸਿੰਘ ਸੈਣੀ ਨੇ ਦੱਸਿਆ ਕਿ ਵਾਹਨਾਂ ਦੀ ਰਜਿਸਟਰੇਸ਼ਨ ਲਈ ਨਵੀਂ ਸੀਰੀਜ ਪੀ.ਬੀ.-23 ਐਲ ਦੇ ਫੈਂਸੀ ਰਜਿਸਟਰੇਸ਼ਨ ਨੰਬਰਾਂ ਦੀ 19 ਦਸੰਬਰ ਨੂੰ ਜ਼ਿਲ੍ਹਾ ਟਰਾਂਸਪੋਰਟ ਦਫਤਰ ਵਿਖੇ ਸਵੇਰੇ 10.00 ਵਜੇ ਖੁੱਲ੍ਹੀ ਬੋਲੀ ਹੋਵੇਗੀ । ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਕਿਸੇ ਵੀ ਨੰਬਰ ਲਈ ਆਪਣੀ ਦਰਖਾਸਤ ਬੋਲੀ ਦੀ ਮਿਤੀ 16 ਦਸੰਬਰ ਤੋਂ ਪਹਿਲਾ ਦੇ ਸਕਦਾ ਹੈ। ਦਰਖਾਸਤ ਦੇ ਨਾਲ ਰਿਜ਼ਰਵ ਕੀਮਤ ਦੇ ਅੱਧ ਦਾ ਬੈਂਕ ਡਰਾਫਟ ਜ਼ਿਲ੍ਹਾ ਟਰਾਂਸਪੋਰਟ ਅਫਸਰ, ਫਤਹਿਗੜ੍ਹ ਸਾਹਿਬ ਦੇ ਨਾਂ ਅਤੇ ਖਰੀਦੀ ਗਈ ਗੱਡੀ ਦੇ ਬਿਲ ਦੀ ਫੋਟੋ ਕਾਪੀ ਜਰੂਰ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ 50 ਹਜ਼ਾਰ ਰੁਪਏ ਦੀ ਰਿਜ਼ਰਵ ਕੀਮਤ ਦਾ ਫੈਂਸੀ ਨੰਬਰ 0001, 10 ਹਜਾਰ ਰੁਪਏ ਦੀ ਰਿਜ਼ਰਵ ਕੀਮਤ ਦੇ ਫੈਂਸੀ ਨੰਬਰਾਂ ਵਿੱਚ 0002, 0005, 0007, 0009 ਤੋਂ ਇਲਾਵਾ ਹੋਰ ਕਈ ਨੰਬਰ ਵੀ ਮੌਜੂਦ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 1000 ਰੁਪਏ ਦੀ ਰਿਜ਼ਰਵ ਕੀਮਤ ਵਾਲੇ ਵੀ ਕਈ ਨੰਬਰ ਮੌਜੂਦ ਹਨ।