December 8, 2011 admin

ਗੁਰੂਦੇਵ ਰਬਿੰਦਰਾ ਨਾਥ ਟੈਗੋਰ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ‘ਟੈਗੋਰ ਨੈਸ਼ਨਲ ਥੀਏਟਰ ਫੈਸਟੀਵਲ’ ਅੰਮ੍ਰਿਤਸਰ ਵਿਖੇ 10 ਤੋਂ¸ਕੇਵਲ ਧਾਲੀਵਾਲ

ਅੰਮ੍ਰਿਤਸਰ, 08 ਦਸੰਬਰ:ਪ੍ਰਸਿੱਧ ਥੀਏਟਰ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਗੁਰੂਦੇਵ ਰਵਿਬੰਦਰਾ ਨਾਥ ਟੈਗੋਰ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ 9 ਰੋਜ਼ਾ ‘ਟੈਗੋਰ ਨੈਸ਼ਨਲ ਥੀਏਟਰ ਫੈਸਟੀਵਲ’ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਖੇ 10 ਤੋਂ 18 ਦਸੰਬਰ ਤੱਕ ਅਯੋਜਿਤ ਕੀਤਾ ਜਾ ਰਿਹਾ ਹੈ। ਕੇਵਲ ਧਾਲੀਵਾਲ ਵੱਲੋਂ ਅੰਮ੍ਰਿਤਸਰ ਵਿਖੇ ਕੀਤਾ ਜਾਣ ਵਾਲਾ ਇਹ 9ਵਾਂ ਨੈਸ਼ਨਲ ਥੀਏਟਰ ਫੈਸਟੀਵਲ ਹੈ, ਜਿਸ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪ੍ਰਸਿੱਧ ਥੀਏਟਰ ਗਰੁੱਪ ਆਪਣੇ ਨਾਟਕ ਪੇਸ਼ ਕਰਨਗੇ। ਮੰਚ-ਰੰਗਮੰਚ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੇ ਉੱਦਮ ਸਦਕਾ ਇਹ ਨਾਟਕ ਮੇਲਾ ਡਿਪਾਰਟਮੈਂਟ ਆਫ਼ ਕਲਚਰ ਭਾਰਤ ਸਰਕਾਰ, ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਅਯੋਜਿਤ ਕੀਤਾ ਜਾ ਰਿਹਾ ਹੈ।
• 10 ਦਸੰਬਰ ਨੂੰ ਵਿਵਾਦੀ, ਨਵੀਂ ਦਿੱਲੀ ਦੀ ਟੀਮ ਵੱਲੋਂ ਅਨੁਰਾਧਾ ਕਪੂਰ ਦੁਆਰਾ ਨਿਰਦੇਸ਼ਤ ਨਾਟਕ ‘ਜੀਵਤ ਯਾਂ ਮ੍ਰਿਤ’ ਪੇਸ਼ ਕੀਤਾ ਜਾਵੇਗਾ।
• 11 ਦਸੰਬਰ ਨੂੰ ਜਗਮੀਰਾ, ਮੁੰਬਈ ਦੇ ਕਲਾਕਾਰਾਂ ਵੱਲੋਂ ਸੀਮਾ ਬਿਸਵਾਸ ਦੀ ਨਿਰਦੇਸ਼ਨਾ ਹੇਠ ਨਾਟਕ ‘ਇਸਤ੍ਰੀ ਪੱਤ੍ਰ’ ਪੇਸ਼ ਕੀਤਾ ਜਾਵੇਗਾ।
• 12 ਦਸੰਬਰ ਨੂੰ ਸੰਭਵ, ਦਿੱਲੀ ਦੀ ਟੀਮ ਵੱਲੋਂ ਡੀ.ਆਰ. ਅੰਕੁਰ ਦੀ ਨਿਰਦੇਸ਼ਨਾ ਹੇਠ ਨਾਟਕ ‘ਸਮਾਪਤੀ’ ਪੇਸ਼ ਹੋਵੇਗਾ।
• 13 ਦਸੰਬਰ ਨੂੰ ਨੌਰ•ਾ ਰਿਚਰਡਸ ਰੰਗਮੰਚ ਮੁਹਾਲੀ ਦੀ ਟੀਮ ਸ੍ਰੀ ਦਵਿੰਦਰ ਦਮਨ ਦੀ ਨਿਰਦੇਸ਼ਨਾ ਹੇਠ ਨਾਟਕ ‘ਵਰ ਮਾਲਾ’ ਪੇਸ਼ ਕਰੇਗੀ।
• 14 ਦਸੰਬਰ ਨੂੰ ਅਨਿਵੇਸ਼ਨਾ ਡਾਂਸ ਥੀਏਟਰ, ਨਵੀਂ ਦਿੱਲੀ ਵੱਲੋਂ ਸੰਗੀਤਾ ਸ਼ਰਮਾ ਦੀ ਨਿਰਦੇਸ਼ਨਾ ਹੇਠ ਨਾਟਕ ‘ਵਿਸਰਜਨ’ ਪੇਸ਼ ਹੋਵੇਗਾ।
• 15 ਦਸੰਬਰ ਨੂੰ ਸ਼ਾਂਤਨੂੰ ਦਾਸ ਦੀ ਨਿਰਦੇਸ਼ਨਾ ਹੇਠ ਕਲਿਆਣੀ ਕਲਾਮੰਡਲਮ ਦੀ ਟੀਮ ਨਾਟਕ ‘ਰਿਸ਼ਤੋਂ ਕੇ ਪਾਰ’ ਪੇਸ਼ ਕਰੇਗੀ।
• 16 ਦਸੰਬਰ ਨੂੰ ਸੁਚੇਤਕ ਰੰਗਮੰਚ, ਮੋਹਾਲੀ ਦੀ ਟੀਮ ਅਨੀਤਾ ਸਭਦੀਸ਼ ਦੁਆਰਾ ਨਿਰਦੇਸ਼ਿਤ ਨਾਟਕ ‘ਲਾਲ ਕਨੇਰ’ ਪੇਸ਼ ਕਰੇਗੀ।
• 17 ਦਸੰਬਰ ਨੂੰ ਕਲਾਪ੍ਰੇਮੀ, ਕਲਕੱਤਾ ਵੱਲੋਂ ਨਾਟਕ ‘ਕੀਪ ਆਨ ਮੂਵਿੰਗ’ ਪਾਰਥੋ ਬੈਨਰਜੀ ਦੀ ਨਿਰਦੇਸ਼ਨਾ ਹੇਠ ਪੇਸ਼ ਹੋਵੇਗਾ।
• 18 ਦਸੰਬਰ ਨੂੰ ਮੰਚ-ਰੰਗਮੰਚ, ਅੰਮ੍ਰਿਤਸਰ ਦੀ ਟੀਮ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਦ੍ਰਿਸ਼ਟੀ ਦਾਨ’ ਪੇਸ਼ ਕੀਤਾ ਜਾਵੇਗਾ।
ਇਹ ਸਾਰੇ ਨਾਟਕ ਸ਼ਾਮ 6.30 ਵਜੇ ਪੰਜਾਬ ਨਾਟਸ਼ਾਲਾ ਵਿਖੇ ਹੋਣਗੇ। ਇਹਨਾਂ ਨਾਟਕਾਂ ਨੂੰ ਵੇਖਣ ਲਈ ਟਿਕਟਾਂ ਅਤੇ ਪਾਸ ਨਾਟਸ਼ਾਲਾ ਵਿਖੇ ਉਪਲਬਧ ਹਨ। ਇਸ ਨਾਟਕ ਮੇਲੇ ਨੂੰ ਵੇਖਣ ਲਈ ਪ੍ਰੈਸ, ਮੀਡੀਆ ਅਤੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਸੱਦਾ ਹੈ।

Translate »