December 8, 2011 admin

ਮੁਲਾਜ਼ਮਾ ਵੱਲੋਂ ਖਜ਼ਾਨਾ ਦਫਤਰ ਦਾ ਘਿਰਾਉ ਅੱਜ

ਲੁਧਿਆਣਾ, ੮ ਦਸੰਬਰ – ਲਗਾਤਾਰ ੪ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ;ਅਡਵਾਂਸ ਲੋਨ,ਗਰੈਚੁਟੀ,ਪੈਨਸ਼ਨ ਤੇ ਫਾਈਨਲ ਪੇਮਿੰਟ ਬੰਦ ਹੋਣ ਤੋਂ ਦੁਖੀ ਹੋ ਕੇ ਮੁਲਾਜ਼ਮ ਜੱਥੇਬੰਦੀਆਂ ਡੈਮੋਕ੍ਰੈਟਿਕ ਇੰਪਲਾਈਜ਼ ਫਰੰਟ, ਬੀ.ਐੱਡ.ਅਧਿਆਪਕ ਫਰੰਟ,ਪੰਜਾਬ ਸੁਬੌਰਡੀਨੇਟ ਸਰਵਿਸ ਫੇਡਰੇਸ਼ਨ(ਸਾਰੇ ਗਰੁੱਪ),ਦਰਜਾ ਚਾਰ ਯੂਨੀਅਨ,ਕਰਮਚਾਰੀ ਦਲ, ਲਾਇਬਰੇਰੀ ਯੂਨੀਅਨ ੯ ਦਸੰਬਰ ਨੂੰ ੧ਵਜੇ ਤੋਂ ਖਜ਼ਾਨਾ ਦਫਤਰ ਲੁਧਿਆਣਾ ਦਾ ਘਿਰਾਉ ਕਰਨਗੀਆਂ।ਇੰਨਾ ਜੱਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਜਿਸ ਵਿੱਚ ਰਮਨਜੀਤ ਸੰਧੂ, ਹਰਵਿੰਦਰ ਬਿਲਗਾ, ਹਰਭਜਨ ਸਿੰਘ, ਕਮਲਜੀਤ ਸਿੰਘ, ਬਲਵੀਰ ਕਾਲੀਆ, ਸੋਹਣ ਲਾਲ ਘਲੋਟੀ, ਬਲਰਾਜ ਵਰਮਾ, ਪਰਮਜੀਤ ਲੀਲ੍ਹ ਆਦਿ ਸ਼ਾਮਲ ਹੋਏ ਦੀ ਕਾਰਵਾਈ ਪ੍ਰੈਸ ਦੇ ਨਾਂ ਜਾਰੀ ਕਰਦੇ ਹੋਏ ਡੀ.ਈ.ਐੱਫ.ਦੇ ਜ਼ਿਲ੍ਹਾ ਸਕੱਤਰ ਸੁਖਵਿੰਦਰ ਲੀਲ੍ਹ ਨੇ ਦੱਸਿਆ ਕਿ ਇਸ ਘਿਰਾਉ ਵਿੱਚ ਵੱਡੀ ਗਿਣਤੀ ਸਿੱਖਿਆ ਵਿਭਾਗ,ਸਿਹਤ ਵਿਭਾਗ,ਦਰਜਾ ਚਾਰ,ਨਹਿਰੀ ਵਿਭਾਗ,ਡੇਲੀਵੇਜ਼,ਪੀ.ਡਬਲਯੂ.ਡੀ.,ਰੋਡਵੇਜ਼ ਕਾਮੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।ਜਿੰਨ੍ਹਾਂ ਵਿੱਚ ਮਹਿਲਾ ਮੁਲਾਜ਼ਮ ਵੱਡੀ ਗਿਣਤੀ ਹੋਵੇਗੀ।

Translate »