ਚੰਡੀਗੜ•, 8 ਦਸੰਬਰ: ਪੰਜਾਬ ਆਈ.ਏ.ਐਸ ਆਫੀਸਰਜ਼ ਵਾਈਫਜ਼ ਐਸੋਸੀਏਸਨ ਵਲੋ’ ਵਾਟੀਕਾ ਦੇ ਸਹਿਯੋਗ ਨਾਲ ਸਕੂਲ ਦੇ ਬਹਿਰੇ ਬੱਚਿਆਂ ਲਈ ਸਕੂਲ ਦੇ ਅਹਾਤੇ ਵਿੱਚ 10 ਦਸੰਬਰ ਤੋ’ ਇੱਕ ਦੋ ਦਿਨਾਂ ਵਿੰਟਰ ਕਾਰਨੀਵਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਸ੍ਰੀਮਤੀ ਰੇਨੂ ਅਗਰਵਾਲ, ਪ੍ਰਧਾਨ ਪਿਉਵਾ (ਪੀ. ਆਈ. ਓ. ਡਬਲਯੂ. ਏ ) ਨੇ ਦੱਸਿਆ ਕਿ ਸ੍ਰੀ ਆਦੇਸ਼ ਪ੍ਰਤਾਪ ਸਿੰਘ ਕੈਰੋ’, ਕੈਬਨਿਟ ਮੰਤਰੀ ਪੰਜਾਬ 10 ਦਸੰਬਰ ਨੂੰ ਕਾਰਨੀਵਾਲ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਉਨਾਂ ਹੋਰ ਦਿੱਸਿਆ ਕਿ ਇਸ ਵਿੰਟਰ ਕਾਰਨੀਵਾਲ ਦਾ ਮੁੱਖ ਖਿੱਚ ਦਾ ਕੇ’ਦਰ ਅਬੋਹਰ ਦੀ ਪੋਟਰੀ, ਅਬੋਹਰ ਦੀ ਜੁੱਤੀ, ਅੰਮ੍ਰਿਤਸਰ ਦੀ ਕਾਰਪੈਟ ਤੇ ਦਰੀਆਂ, ਲੁਧਿਆਣਾ ਦੀ ਵੂਲਨ ਅਤੇ ਹੁਸਿਆਰਪੁਰ ਦਾ ਫਰਨੀਚਰ ਹੋਣਗੇ।
ਸ੍ਰੀਮਤੀ ਅਗਰਵਾਲ ਨੇ ਇਹ ਵੀ ਦੱਸਿਆ ਕਿ ਇਸ ਦੋ ਦਿਨਾਂ ਕਾਰਨੀਵਾਲ ਤੋ’ ਪ੍ਰਾਪਤ ਫੰਡ ਸਕੂਲ ਦੇ ਬੱਚਿਆਂ ਉੱਤੇ ਖਰਚ ਕੀਤੇ ਜਾਣਗੇ।ਬੱਚਿਆਂ ਲਈ ਲੋੜੀ’ਦਾ ਸਮਾਨ ਉਨਾਂ ਨੂੰ ਪਿਉਵਾ ਵਲੋ’ ਵਾਟਿਕਾ ਸਕੂਲ ਦੇ ਸਹਿਯੋਗ ਨਾਲ ਮੁੱਫਤ ਮੁਹੱਇਆ ਕਰਵਾਇਆ ਜਾਵੇਗਾ ਜਿਸ ਵਿੱਚ ਕੈਨੇਡਾ ਦਾ ਟੀਚਰ ਵਾਟਿਕਾ ਸਕੂਲ ਦੇ ਟੀਚਰ ਨੂੰ ਸਿਖਲਾਈ ਦੇਵੇਗਾ। ਸ੍ਰੀਮਤੀ ਅਗਰਵਾਲ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਇੱਕ 10 ਦਿਨਾਂ ਮਾਇੰਡ ਵਰਕਸਾਪ ਵੀ ਆਯੋਜਿਤ ਕੀਤੀ ਜਾਵੇਗੀ।