December 8, 2011 admin

ਨਾਦ ਪ੍ਰਗਾਸੁ’ ਵੱਲੋਂ ‘ਸਿਰਦਾਰ ਕਪੂਰ ਸਿੰਘ : ਸ਼ਖ਼ਸੀਅਤ ਅਤੇ ਚਿੰਤਨ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ

ਅੰਮ੍ਰਿਤਸਰ 8 ਦਸੰਬਰ – ‘ਨਾਦ ਪ੍ਰਗਾਸੁ’ ਵੱਲੋਂ ਉੱਘੇ ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਦੇ ਸਿੱਖ ਚਿੰਤਨ ਵਿਚ ਪਾਏ ਭਰਪੂਰ ਯੌਗਦਾਨ ਨੂੰ ਧਿਆਨ ‘ਚ ਰੱਖਦਿਆਂ ‘ਸਿਰਦਾਰ ਕਪੂਰ ਸਿੰਘ : ਸ਼ਖ਼ਸੀਅਤ ਅਤੇ ਚਿੰਤਨ’ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਅੱਜ ਇਥੇ ਖ਼ਾਲਸਾ ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ।
   ਸੈਮੀਨਾਰ ਦੀ ਪ੍ਰਧਾਨਗੀ ਵਿਸ਼ਵ ਪ੍ਰਸਿੱਧ ਸਮਾਜਵਿਗਿਆਨੀ ਅਤੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੇ. ਪੀ. ਐੱਸ. ਓਬਰਾਏ ਨੇ ਕੀਤੀ ਜਦੋਂਕਿ ਪਟਿਆਲਾ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ, ਪ੍ਰੋ. ਹਿੰਮਤ ਸਿੰਘ ਮੁੱਖ ਮਹਿਮਾਨ ਸਨ। ਇਸ ਮੌਕੇ ਖਾਲਸਾ ਕਾਲਜ ਫਾਰ ਵੁਮੈਨ ਦੀ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ, ਡਾ. ਧਰਮ ਸਿੰਘ, ਖਾਲਸਾ ਕਾਲਜ ਤੋਂ ਪ੍ਰੋ. ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਸੰਤੋਖ ਸਿੰਘ ਸ਼ਹਰਯਾਰ ਅਤੇ ਹੋਰ ਵਿਦਵਾਨ ਸ਼ਾਮਿਲ ਸਨ।
   ਪ੍ਰੋ. ਹਿੰਮਤ ਸਿੰਘ ਨੇ ਆਪਣੇ ਸੰਬੋਧਨ ਵਿਚ ਸਿਰਦਾਰ ਕਪੂਰ ਸਿੰਘ ਦੀ ਸ਼ਖਸੀਅਤ ਦੀਆਂ ਹੋਰ ਉਚੇਰੀਆਂ ਪਰਤਾਂ ਨੂੰ ਉਘਾੜਨ ਲਈ ਪ੍ਰੇਰਦਿਆਂ ਆਖਿਆ ਕਿ ਵਿਦਵਾਨਾਂ ਨੂੰ ਅਰਥ-ਵਿਗਿਆਨ ਦੇ ਨਾਲ-ਨਾਲ ਇਸ ਤੋਂ ਉਪਰਲੀਆਂ ਧਾਰਾਵਾਂ ਜਿਵੇਂ ਚਿੰਨ• ਵਿਗਿਆਨ ਅਤੇ ਵਿਆਖਿਆ ਸ਼ਾਸ਼ਤਰੀ ਨਜ਼ਰੀਏ ਰਾਹੀਂ ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਵਾਚਣ ਦੀ ਲੋੜ ਹੈ।
   ਡਾ. ਜੇ.ਪੀ.ਐਸ.ਓਬਰਾਏ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਨੂੰ ਚਿੰਤਨ ਅਤੇ ਸੱਚ ਦੇ ਵਿਸ਼ਵ-ਵਿਆਪੀ ਫੈਲਾਅ ਅਤੇ ਤਣਾਵਾਂ ਦੇ ਸਾਹਮਣੇ ਰੱਖ ਕੇ ਸਮਝਣ ਦੀ ਲੋੜ ਹੈ।
   ਸੈਮੀਨਾਰ ਵਿਚ ਪੜ•ੇ ਗਏ ਪਰਚਿਆਂ ਬਾਬਤ ਹੋਏ ਵਿਚਾਰ ਵਟਾਂਦਰੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ, ਡਾ. ਧਰਮ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿਰਦਾਰ ਕਪੂਰ ਸਿੰਘ ਵੱਲੋਂ ਚਿੰਤਨ ਪਰੰਪਰਾ ਵਿਚ ਪਾਏ ਯੋਗਦਾਨ ਨੂੰ ਅਜੇ ਤਕ ਪੂਰੀ ਤਰ•ਾਂ ਨਹੀਂ ਵਾਚਿਆ ਗਿਆ। ਉਨ•ਾਂ ਕਿਹਾ ਕਿ
ਸਿਰਦਾਰ ਸਾਹਿਬ ਦੀਆਂ ਬਹੁਤ ਅਜਿਹੀਆਂ ਲਿਖਤਾਂ ਵੀ ਮਿਲਦੀਆਂ ਹਨ, ਜਿਨ•ਾਂ ਨੂੰ ਅਜੇ ਤਕ ਕੋਈ ਕਿਤਾਬੀ ਰੂਪ ਨਹੀਂ ਦਿੱਤਾ ਜਾ ਸਕਿਆ। ਉਨ•ਾਂ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਵਾਨਾਂ ਨੂੰ ਸਿਰਦਾਰ ਕਪੂਰ ਸਿੰਘ ਦੇ ਨਜ਼ਰੀਏ ਨੂੰ ਸੂਖਮਤਾ ਅਤੇ ਦੀਰਘ ਦ੍ਰਿਸ਼ਟੀ ਨਾਲ ਵਾਚਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ, ਡਾ. ਸੁਰਜੀਤ ਸਿੰਘ ਨਾਰੰਗ ਨੇ ‘ਰਾਜਨੀਤਿਕ ਦ੍ਰਿਸ਼ਟੀ’, ਰਾਮਗੜ•ੀਆ ਕਾਲਜ, ਫਗਵਾੜਾ ਦੇ ਪ੍ਰੋਫੈਸਰ ਅਵਤਾਰ ਸਿੰਘ ਨੇ ‘ਸਿਰਦਾਰ ਕਪੂਰ ਦੀ ਸਾਹਿਤਕ ਦੇਣ ਬਾਰੇ’, ਬੀੜ ਬਾਬਾ ਬੁੱਢਾ ਸਾਹਿਬ ਕਾਲਜ ਦੇ ਪ੍ਰੋਫੈਸਰ ਪਰਮਜੀਤ ਸਿੰਘ ਨੇ  ਉਨ•ਾਂ ਦੀ ਇਤਿਹਾਸ ਦ੍ਰਿਸ਼ਟੀ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪ੍ਰੋਫੈਸਰ, ਡਾ. ਮਨਜਿੰਦਰ ਸਿੰਘ ਨੇ ਸਿਰਦਾਰ ਕਪੂਰ ਸਿੰਘ ਦੇ ਦਾਰਸ਼ਨਿਕ ਪਰਿਪੇਖ ਬਾਰੇ ਪਰਚੇ ਪੜ•ੇ। ਨਾਦ ਪ੍ਰਗਾਸੁ ਦੇ ਪ੍ਰੋ. ਜਗਦੀਸ਼ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਕਿਹਾ ਕਿ ਅਜੋਕੀ ਪੀੜ•ੀ ਚਿੰਤਨ ਪਰੰਪਰਾ ਤੋਂ ਦੂਰ ਹੁੰਦੀ ਜਾ ਰਹੀ ਹੈ, ਜਿਹੜਾ ਕਿ ਇਕ ਚਿੰਤਾ ਦਾ ਵਿਸ਼ਾ ਹੈ। ਅਜਿਹੇ ਸੈਮੀਨਾਰ ਵਿਦਿਆਰਥੀਆਂ ਲਈ ਖਾਸ ਕਰਕੇ ਆਯੋਜਿਤ ਕਰਵਾਏ ਜਾਂਦੇ ਹਨ, ਤਾਂ ਜੋ ਉਨ•ਾਂ ਦਾ ਰੁਝਾਨ ਆਪਣੀ ਚਿੰਤਨ ਪਰੰਪਰਾ ਨਾਲ ਜੁੜ ਸਕੇ।ਸਟੇਜ ਸੰਚਾਲਨ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਪ੍ਰੋ. ਹਰਪਾਲ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਅਰਵਿੰਦਰ ਸਿੰਘ, ਪ੍ਰਿੰਸੀਪਲ ਡਾ. ਬਰਿੰਦਰ ਕੌਰ, ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਮਾਹਲ, ਪ੍ਰਿੰਸੀਪਲ ਯੋਗੇਸ਼ਵਰ ਸਿੰਘ, ਪ੍ਰੋ. ਰਵਿੰਦਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰ੍ਰਬੰਧਕ ਕਮੇਟੀ ਤੋਂ ਸ. ਭੁਪਿੰਦਰ ਸਿੰਘ, ਸ. ਕਸ਼ਮੀਰ ਸਿੰਘ, ਪ੍ਰੋ. ਗੁਰਬਖਸ਼ ਸਿੰਘ, ਸ. ਬਲਦੇਵ ਸਿੰਘ ਅਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Translate »