December 8, 2011 admin

ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ

* ਚੋਣ ਨਿਯਮਾਂ ਤੇ ਖਰਚ ਸਬੰਧੀ ਦਿੱਤੀ ਹਦਾਇਤਾਂ ਦੀ ਜਾਣਕਾਰੀ
ਚੰਡੀਗੜ•,  8 ਦਸੰਬਰ : ਪੰਜਾਬ ‘ਚ ਆਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ ਤੇ ਭਾਰਤੀ ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਲਈ ਜਾਰੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਆਜਾਦ ਤੇ ਨਿਰਪੱਖ ਚੋਣਾਂ ਲਈ ਸਹਿਯੋਗ ਮੰਗਿਆ ਗਿਆ। ਇਸ ਮੌਕੇ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸ੍ਰੀ ਅਕਸ਼ੈ ਰਾਉਤ , ਚੋਣ ਕਮਿਸ਼ਨ ਦੇ ਖਰਚਾ ਨਿਗਰਾਨ ਵਿੰਗ ਦੇ ਡਾਇਰੈਕਟਰ ਜਨਰਲ ਸ੍ਰੀ ਪੀ.ਕੇ.  ਡੈਸ਼, ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਹਾਜ਼ਰ ਸਨ।  
                         ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸ੍ਰੀ ਅਕਸ਼ੈ ਰਾਉਤ ਨੇ ਸਿਆਸੀ ਪਾਰਟੀਆਂ ਤੋਂ ਆਜਾਦ ਤੇ ਨਿਰਪੱਖ ਚੋਣਾਂ ਲਈ ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੋਣ ਕਮਿਸ਼ਨ ਦੇ ਖਰਚਾ ਨਿਗਰਾਨ ਵਿੰਗ ਦੇ ਡਾਇਰੈਕਟਰ ਜਨਰਲ ਸ੍ਰੀ ਪੀ.ਕੇ.  ਡੈਸ਼ ਨੇ ਦੱਸਿਆ ਕਿ ਇਸ ਵਾਰ ਚੋਣ ਕਮਿਸ਼ਨ ਵਲੋਂ ਚੋਣ ਖਰਚ ਨੂੰ ਲੈ ਕੇ ਬਹੁਤ ਸਖਤੀ ਵਰਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਚੋਣ ਪ੍ਰਚਾਰ ਲਈ ਆਉਣ ਵਾਲੇ ਸਟਾਪ ਪ੍ਰਚਾਰਕਾਂ ਦੇ ਹੈਲੀਕਾਪਟਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ  ਡੰਮੀ ਉਮੀਦਵਾਰ ਦੇ ਕੇਸ ‘ਚ ਜੇਕਰ ਉਸਦੀ ਗੱਡੀ ਜਾਂ ਹੋਰ  ਸ੍ਰੋਤ ਕੋਈ ਹੋਰ ਉਮੀਦਵਾਰ ਆਪਣੇ ਲਈ ਵਰਤ ਰਿਹਾ ਹੋਵੇਗਾ ਤਾਂ ਡੰਮੀ ਉਮੀਦਵਾਰ ਦਾ ਸਾਰਾ ਖਰਚਾ ਉਸ ਉਮੀਦਵਾਰ ਦੇ ਖਾਤੇ ‘ਚ ਪਾ ਦਿਤਾ ਜਾਵੇਗਾ।
                ਸੀਮਤੀ ਉਸ਼ਾ ਆਰ ਸ਼ਰਮਾ ਵਧੀਕ ਮੁੱਖ ਚੋਣ ਅਫਸਰ ਨੇ ਦੱਸਿਆ ਕਿ ਉਮੀਦਵਾਰ ਆਪਣਾ ਚੋਣ ਖਾਤਾ ਖੋਲੇਗਾ ਤੇ 20 ਹਜ਼ਾਰ ਤੋਂ ਵੱਧ ਹਰ ਲੈਣ-ਦੇਣ ਚੈਕ ਰਾਹੀਂ ਹੋਵੇਗਾ। ਉਨ•ਾਂ ਕਿਹਾ ਕਿ ਇਸ ਵਾਰ ਜਿਲ•ਾ ਪੱਧਰ ‘ਤੇ  ਖਰਚਾ ਨਿਗਰਾਨ ਕਮੇਟੀਆਂ ਤੇ ਛਾਪਾਮਾਰ ਟੀਮਾਂ ਬਣਾਈਆਂ ਜਾਣਗੀਆਂ  ਤੇ ਚੰਡੀਗੜ• ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ ਜਿਥੇ ਕਿਸੇ ਵੀ ਚੋਣ ਨਿਯਮ ਉਲੰਘਣਾ ਦੀ ਸ਼ਿਕਾਇਤ ਲਈ ਟੋਲ ਫ੍ਰੀ ਨੰਬਰ 1950 ਹੋਵੇਗਾ। ਉਨ•ਾਂ ਦੱਸਿਆ ਕਿ ਉਮੀਦਾਵਰ ਵਿਧਾਨ ਸਭਾ ਚੋਣਾਂ ਲਈ 16 ਲੱਖ ਰੁਪਏ ਤੱਕ ਖਰਚ ਕਰ ਸਕਦਾ ਹੈ ਤੇ ਕੋਈ ਵੀ ਤੋਹਫੇ ਆਦਿ ਲੈਣ ਦੇਣ ‘ਤੇ ਪੂਰੀ ਰੋਕ ਹੋਵੇਗੀ।  ਅਖਬਾਰਾਂ ‘ਚ ਇਸ਼ਤਿਹਾਰ ਰੂਪੀ ਖਬਰਾਂ ਸਬੰਧੀ ਉਮੀਦਵਾਰਾਂ ਨੂੰ ਸੁਚੇਤ ਕਰਦਿਆਂ ਸੰਯੁਕਤ ਮੁੱਖ ਚੋਣ ਅਧਿਕਾਰੀ ਸ.ਗੁਰਕੀਰਤ ਪਾਲ ਸਿੰਘ ਨੇ ਦੱਸਿਆ ਕਿ ਇਸ਼ਤਿਹਾਰ ਛਪਾਉਣ ਵਾਲੇ ਨੂੰ ਉਮੀਦਾਵਰ ਕੋਲੋਂ ਲਿਖਤੀ ਮਨਜ਼ੂਰੀ ਲੈਣ ਜ਼ਰੂਰੀ ਹੋਵੇਗੀ ।
   ਇਸ ਮੌਕੇ ਸਿਆਸੀ ਪਾਰਟੀਆਂ ਵਲੋਂ ਸ. ਕ੍ਰਿਪਾਲ ਸਿੰਘ ਬਡੂੰਗਰ ਅਕਾਲੀ ਦਲ, ਰਣਜੀਤ ਸਿੰਘ ਸੀ.ਪੀ.ਆਈ., ਪ੍ਰਕਾਸ਼ ਸਿੰਘ ਬਸਪਾ, ਮੋਹਨ ਲਾਲ ਸੇਠੀ ਭਾਜਪਾ, ਕੈਪਟਨ ਸੰਦੀਪ ਐਸ. ਸੰਧੂ ਕਾਂਗਰਸ, ਰਾਮ ਸ਼ਰਨ ਸਿੰਘ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਸ਼ਿਰਕਤ ਕੀਤੀ।  

Translate »