December 8, 2011 admin

ਅਤਿ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਸੈਮੀਨਾਰ ਲੰਡਨ ਵਿਖੇ ਅਗਲੇ ਹਫਤੇ

ਬਠਿੰਡਾ ਤੋਂ ਡਾ. ਜਗਜੀਤ ਸਿੰਘ ਬਾਹੀਆ ਕਰਨਗੇ ਸ਼ਿਰਕਤ
ਬਠਿੰਡਾ ੮ ਦਸੰਬਰ, : ਸੰਸਾਰ ਪੱਧਰ ਦੀ ਇੱਕ ਇੰਟੈਂਸਿਵ ਕੇਅਰ ਸੋਸਾਇਟੀ (ਅਤਿ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਦੀ ਦੇਖਭਾਲ) ਬਣੀ ਹੋਈ ਹੈ ਜੋ ਕਿ ਪਿਛਲੇ ੪੦ ਸਾਲਾਂ ਤੋਂ ਇਸ ਸਬੰਧੀ ਖੋਜ ਪੱਤਰ ਸਬੰਧੀ ਮੀਟਿੰਗਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਦੀ ਹੈ, ਦੀ ਇੱਕ ਸਟੇਟ ਆਫ ਆਰਟ ਮੀਟਿੰਗ ਅਗਲੇ ਹਫਤੇ ਲੰਡਨ ਵਿਖੇ ਹੋ ਰਹੀ ਹੈ ਜਿਸ ਵਿੱਚ ਭਾਰਤ ਭਰ ਵਿੱਚੋਂ ੫ ਉੱਚਕੋਟੀ ਦੇ ਡਾਕਟਰ ਸ਼ਿਰਕਤ ਕਰ ਰਹੇ ਹਨ ਜਿਨ•ਾਂ ਵਿੱਚੋਂ ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ਼ ਅਤੇ ਹਸਪਤਾਲ ਦੇ ਦਿਲ ਛਾਤੀ ਦੇ ਮਾਹਿਰ ਡਾ. ਜਗਜੀਤ ਸਿੰਘ ਬਾਹੀਆ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਖੁਸ਼ੀ ਵਿੱਚ ਖੀਵੇ ਹੋਏ ਡਾ.ਬਾਹੀਆ ਨੇ ਦੱਸਿਆ ਕਿ ਉਨ•ਾਂ ਨੂੰ ਅਜਿਹੇ ਸੈਮੀਨਾਰਾਂ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਜਿਸ ਕਾਰਨ ਉਹ ਮਰੀਜ਼ਾਂ ਦੀ ਹਰ ਪ੍ਰਕਾਰ ਨਾਲ ਨਵੀਆਂ ਤਕਨੀਕਾਂ ਨਾਲ ਸਹਾਇਤਾ ਕਰਨਾ ਚਾਹੁੰਦੇ ਹਨ। ਉਨ•ਾਂ ਕਿਹਾ ਕਿ ਇਹ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਹੀ ਦੇਣ ਹੈ ਕਿ ਦੁਨੀਆਂ ਭਰ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਵਿੱਚ ਇਸ ਹਸਪਤਾਲ ਦਾ ਨਾਮ ਚਲਦਾ ਹੈ ਤੇ ਇਹ ਸੰਸਥਾਵਾਂ ਸਮੇਂ ਸਮੇਂ’ਤੇ ਚੋਟੀ ਦੇ ਡਾਕਟਰਾਂ ਨੂੰ ਬੁਲਾ ਕੇ ਉਨ•ਾਂ ਨੂੰ ਸਨਮਾਨਿਤ ਵੀ ਕਰਦੀਆਂ ਹਨ ਤੇ ਉਨ•ਾਂ ਨੂੰ ਦੁਨੀਆਂ ਭਰ ਵਿੱਚ ਹੋ ਰਹੀਆਂ ਨਵੀਆਂ ਨਵੀਆਂ ਖੋਜਾਂ ਅਤੇ ਨਵੇਂ ਬਣ ਰਹੇ ਯੰਤਰਾਂ ਬਾਰੇ ਵੀ ਜਾਣਕਾਰੀਆਂ ਮੁਹੱਈਆ ਕਰਵਾਉਂਦੀਆਂ ਹਨ। ਇਸ ਸਮੇਂ ਡਾ. ਜਗਜੀਤ ਸਿੰਘ ਬਾਹੀਆ ਨੇ ਖੁਲਾਸਾ ਕੀਤਾ ਕਿ ਇਸ ਸੈਮੀਨਾਰ ਵਿੱਚ ਸੰਸਾਰ ਪ੍ਰਸਿੱਧ ਵਿਗਿਆਨੀ, ਡਾਕਟਰ, ਪ੍ਰੋਫੈਸਰ ਅਤੇ ਵਕਤਾ ਸ਼ਾਮਲ ਹੋ ਕੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨਗੇ ਜਿਸ ਵਿੱਚ ਦਿਲ ਦੇ ਰੋਗਾਂ, ਫੇਫੜਿਆਂ ਦੇ ਰੋਗਾਂ, ਗੁਰਦਿਆਂ ਦੇ ਰੋਗਾਂ, ਸੰਕਰਮਿਨ (ਇਨਫੈਕਸਿਸ਼) ਦੇ ਰੋਗਾਂ ਸਬੰਧੀ ਨਵੀਆਂ ਖੋਜਾਂ ਅਤੇ ਨਵੀਆਂ ਚੱਲ ਰਹੀਆਂ ਖੋਜਾਂ ਬਾਰੇ ਦੱਸਿਆ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਖਾਸ ਕਰਕੇ ਮਾਲਵਾ ਇਲਾਕੇ ਲਈ ਇਸ ਤਰ•ਾਂ ਦੀਆਂ ਸਿੱਖਿਅਵਾਂ ਬਹੁਤ ਹੀ ਲਾਹੇਵੰਦ ਹੋ ਸਕਣਗੀਆਂ। ੧੨ ਦਸੰਬਰ ਤੋਂ ੧੪ ਦਸੰਬਰ ਤੱਕ ਇਹ ਕਾਨਫਰੰਸ ਲੰਡਨ ਦੇ ਚਰਚਿਲ ਹਾਊਸ ਵਿਖੇ ਹੋ ਰਹੀ ਹੈ ਜਿਸ ਵਿੱਚ ਦਵਾਈਆਂ ਬਣਾਉਣ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਤਿਆਰ ਕਰਨ ਵਾਲੀਆਂ ਕਰੀਬ ੪੦ ਕੰਪਨੀਆਂ ਵੀ ਆਪਣੇ ਨਵੇਂ ਨਵੇਂ ਈਜ਼ਾਦ ਕੀਤੇ ਉਪਕਰਣ ਲੈ ਕੇ ਹਾਜਰ ਹੋਣਗੀਆਂ। ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਵਾਲੇ ਸੰਸਾਰ ਭਰ ਦੇ ਸਾਰੇ ਡਾਕਟਰਾਂ ਨੂੰ ਉਨ•ਾਂ ਦੁਆਰਾ ਲੋਕ ਭਲਾਈ ਲਈ ਕੀਤੇ ਕਾਰਜਾਂ ਪ੍ਰਤੀ ਸਨਮਾਨਿਤ ਵੀ ਕੀਤਾ ਜਾਵੇਗਾ।

Translate »