ਫਤਿਹਗੜ• ਸਾਹਿਬ, 8 ਦਸੰਬਰ :ਪੰਜਾਬ ਕਾਂਗਰਸ ਨੇ ਆਜ਼ਾਦ ਭਾਰਤ ਅੰਦਰ ਜਿਸ ਤਰ•ਾਂ ਆਪਣੇ ਲੋਕਾਂ ਨਾਲ ਗੱਦਾਰੀ ਕੀਤੀ ਉਸ ਲਈ ਸੂਬੇ ਦੇ ਲੋਕ ਕਾਂਗਰਸ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਇਸਦਾ ਲੇਖਾ ਜੋਖਾ ਅਗਾਮੀ ਵਿਧਾਨ ਸਭਾ ਚੋਣਾਂ ‘ਚ ਜ਼ਰੂਰ ਕਰਨਗੇ। ਪੰਜਾਬ ਕਾਂਗਰਸ ਨੇ ਸੂਬੇ ਦੇ ਲੋਕਾਂ ਨਾਲ ਸਭ ਤੋਂ ਪਹਿਲਾਂ ਪੰਜਾਬੀ ਸੂਬਾ ਨਾ ਬਣਾ ਕੇ ਗੱਦਾਰੀ ਕੀਤੀ ਜਿਸ ਮਗਰੋਂ ਗੱਦਾਰੀਆਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ ਅਤੇ ਫਿਰ ਚੰਡੀਗੜ• ਨੂੰ ਪੰਜਾਬ ਦੀ ਰਾਜਧਾਨੀ ਬਣਨ ‘ਚ ਰੁਕਾਵਟਾਂ ਪਾਉਣਾ, ਪੰਜਾਬੀ ਬੋਲਦੇ ਇਲਾਕੇ ਦੂਸਰੇ ਸੂਬਿਆਂ ਨੂੰ ਦੇਣੇ ਅਤੇ ਪੰਜਾਬ ਦੇ ਡੈਮਾਂ ‘ਤੇ ਦੂਜੇ ਸੂਬਿਆਂ ਦਾ ਕਬਜ਼ਾ ਕਰਵਾ ਕੇ ਕਾਂਗਰਸ ਨੇ ਸੂਬੇ ਦੇ ਲੋਕਾਂ ਨਾਲ ਵੱਡਾ ਧਰੋਹ ਕਮਾਇਆ। ਸੂਬੇ ਦੀ ਕਾਂਗਰਸ ਜਮਾਤ ਨੇ ਪੰਜਾਬ ਅੰਦਰ ਅੱਜ ਤੱਕ ਕੋਈ ਵੀ ਵੱਡਾ ਕਾਰਖਾਨਾ ਤੱਕ ਨਹੀਂ ਲੱਗਣ ਦਿੱਤਾ ਜਿਸ ਨਾਲ ਅਨੇਕਾਂ ਬੇਰੁਜ਼ਗਾਰਾਂ ਨੂੰ ਜਿਥੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਉਥੇ ਹੀ ਬਾਹਰਲੇ ਵਪਾਰੀਆਂ ਵਿਚ ਸੂਬੇ ਅੰਦਰ ਨਿਵੇਸ਼ ਦਾ ਰੁਝਾਨ ਪੈਦਾ ਹੁੰਦਾ ਜਿਸ ਨਾਲ ਸੂਬੇ ਦੀ ਆਰਥਿਕਤਾ ਹੋਰ ਮਜ਼ਬੂਤ ਹੁੰਦੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪਿੰਡ ਮੂਲੇਪੁਰ ਛੰਨਾਂ, ਲਟੌਰ, ਜਲਵੇੜਾ, ਮੁਹੰਮਦੀਪੁਰ, ਹਿੰਦੂਪੁਰ, ਬੀਬੀਪੁਰ ਆਦਿ ਕਈ ਪਿੰਡਾਂ ਵਿਚ ਪਾਰਟੀ ਦੇ ਸਰਗਰਮ ਵਰਕਰਾਂ ਦੀਆਂ ਭਰਵੀਆਂ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕੇਂਦਰ ਵਲੋਂ ਦੇਸ਼ ਦੇ ਕਿਸਾਨਾਂ ਦੇ ਮੁਆਫ਼ ਕੀਤੇ 71000 ਕਰੋੜ ਰੁਪਏ ਦੇ ਕਰਜ਼ੇ ਵਿਚੋਂ ਪੰਜਾਬ ਦੇ ਕਿਸਾਨਾਂ ਦੇ ਬਣਦੇ 35000 ਕਰੋੜ ਵਿਚੋਂ ਸਿਰਫ਼ 150 ਕਰੋੜ ਰੁਪਏ ਦੇਣਾ ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਦੀ ਮੂੰਹ ਬੋਲਦੀ ਤਸਵੀਰ ਹੈ। ਉਨ•ਾਂ ਆਖਿਆ ਕਿ ਕਰਜ਼ੇ ਮੁਆਫ਼ੀ ਵਿਚ ਹੋਈ ਇਸ ਕਾਣੀ ਵੰਡ ਲਈ ਪੰਜਾਬ ਦੇ ਕਿਸੇ ਵੀ ਕਾਂਗਰਸੀ ਆਗੂ ਨੇ ਕਦੇ ਵੀ ਕੇਂਦਰ ‘ਤੇ ਦਬਾਅ ਨਹੀਂ ਪਾਇਆ। ਉਨ•ਾਂ ਆਖਿਆ ਕਿ ਪਿਛੇ ਜਿਹੇ ਪ੍ਰਧਾਨ ਮੰਤਰੀ ਨੂੰ ਵਿਰਾਸਤ ਏ ਖ਼ਾਲਸਾ ਦੇ ਉਦਘਾਟਨੀ ਸਮਾਗਮ ਵਿਚ ਆਉਣ ਤੋਂ ਰੋਕਣਾ, ਸੂਬੇ ਅੰਦਰ ਬਣਨ ਵਾਲੀ ਡਿਫੈਂਸ ਯੂਨੀਵਰਸਿਟੀ ਨੂੰ ਵਾਪਸ ਲਿਜਾਣਾ ਅਤੇ ਪੰਜਾਬ ਸਿਰ ਭਾਰੀ ਕਰਜ਼ਾ ਚੜ•ਾਉਣ ਵਿਚ ਸੂਬੇ ਦੀ ਕਾਂਗਰਸ ਲੀਡਰਸ਼ਿਪ ਦਾ ਵਾਅਦਾ ਮੁਆਫ਼ ਗਵਾਹ ਵਾਲਾ ਰੋਲ ਰਿਹਾ ਹੈ। ਉਨ•ਾਂ ਆਖਿਆ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਨੇ ਕੇਂਦਰ ਦੇ ਸੂਬੇ ਿਸਰ ਚੱਲਣ ਵਾਲੇ ਕਹਾੜੇ ਦਾ ਦਸਤਾ ਬਣ ਕੇ ਕੰਮ ਕੀਤਾ ਅਤੇ ਇਨ•ਾਂ ਨੇ ਹਮੇਸ਼ਾ ਦਿੱਲੀ ਦਰਬਾਰ ਦਾ ਪੱਖ ਪੂਰਿਆ।
ਪ੍ਰੋ. ਚੰਦੂਮਾਜਰਾ ਨੇ ਅਖੀਰ ਵਿਚ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 18 ਦਸੰਬਰ ਨੂੰ ਹੋਣ ਵਾਲੀ ਅਕਾਲੀ ਦਲ ਦੀ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਪੁੱਜਣ। ਉਨ•ਾਂ ਕਿਹਾ ਕਿ 18 ਦੀ ਰੈਲੀ ਵਿਚ ਹੋਣ ਵਾਲਾ ਲੱਖਾਂ ਦਾ ਇਕੱਠ ਕਾਂਗਰਸ ਲਈ ਸਦਾ ਸਦਾ ਲਈ ਸੱਤਾ ਦੇ ਦਰਵਾਜ਼ੇ ਬੰਦ ਕਰ ਦੇਵੇਗਾ।
ਇਸ ਮੌਕੇ ਉਨ•ਾਂ ਨਾਲ ਹਰਮੇਸ਼ ਸਿੰਘ ਛੰਨਾ, ਗੁਰਭੇਜ ਸਿੰਘ ਮੂਲੇਪੁਰ, ਕਰਨੈਲ ਸਿੰਘ ਪੰਜੌਲੀ, ਗੁਰਮੇਲ ਸਿੰਘ ਝਿੰਜਰਾ, ਗੁਰਮੀਤ ਸਿੰਘ ਬਾਗੜੀਆਂ, ਕੁਲਦੀਪ ਸਿੰਘ, ਹਰਭਜਨ ਸਿੰਘ ਚਨਾਰਥਲ, ਮਹਿੰਦਰਜੀਤ ਤਰੌੜੀ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਸੁਹਾਗਹੇੜੀ, ਸਰਪੰਚ ਦਵਿੰਦਰਪਾਲ ਸਿੰਘ ਬੀਬੀਪੁਰ, ਕਰਨੈਲ ਸਿੰਘ ਈਸਰਹੇਲ, ਸਾਬਕਾ ਸਰਪੰਚ ਰਣਬੀਰ ਸਿੰਘ ਬੀਬੀਪੁਰ, ਅਮਰਜੀਤ ਸਿੰਘ ਨੰਬਰਦਾਰ, ਜੰਗ ਸਿੰਘ, ਹਰਬੰਸ ਸਿੰਘ ਜਮੀਤਗੜ•, ਜਗਦੀਸ਼ ਸਿੰਘ, ਸਾਬਕਾ ਸਰਪੰਚ ਨਰਾਤਾ ਸਿੰਘ ਬੀਬੀਪੁਰ, ਗੁਰਮੇਲ ਸਿੰਘ, ਮੋਹਣ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਦਲਬਾਰਾ ਸਿੰਘ, ਜਸਬੀਰ ਸਿੰਘ ਬਿੱਲਾ ਵੀ ਹਾਜ਼ ਸਨ।