December 8, 2011 admin

ਆਰੀਅਨਜ਼ ਕਾਲਜ ਆੱਫ ਐਜੁਕੇਸ਼ਨ ਨੇ ਨੇਪਰਾ ਵਿਖੇ ਰੈਮੀਡੀਅਲ ਟੀਚਿੰਗ ਤੇ ਖੇਤਰੀ ਸੈਮੀਨਾਰ ਕਮ ਵਰਕਸ਼ਾਪ ਦਾ ਆਯੋਜਨ ਕੀਤਾ

ਮੋਹਾਲੀ ੮ ਦਸੰਬਰ ੨੦੧੧: ਅੱਜ ਆਰੀਅਨਜ਼ ਕਾਲਜ ਆੱਫ ਐਜੁਕੇਸ਼ਨ ਨੇ ਕਾਲਜ ਦੇ ਕੈਂਪਸ, ਜੋ ਕਿ ਚੰਡੀਗੜ ਪਟਿਆਲਾ ਹਾਈਵੇ ਤੇ ਬਨੂੜ ਅਤੇ ਰਾਜਪੁਰਾ ਵਿਚਕਾਰ ਪਿੰਡ ਨੇਪਰਾ ਵਿਖੇ ਰੈਮੀਡੀਅਲ ਟੀਚਿੰਗ ਤੇ ਖੇਤਰੀ ਸੈਮੀਨਾਰ ਕਮ ਵਰਕਸ਼ਾਪ ਦਾ ਆਯੋਜਨ ਕੀਤਾ। ਜਿਸ ਵਿੱਚ ਵੱਖ ਵੱਖ ਸਕੂਲਾਂ ਜਿਵੇਂ ਅਮਨ ਮਾਡਲ ਸਕੂਲ, ਰਿਸ਼ੀ ਮਾਡਲ ਸਕੂਲ, ਸੀ. ਐਮ ਸੀਨੀ. ਸਕੈ. ਸਕੂਲ ਅਤੇ ਸ਼ਿਵਾਲਿਕ ਪਬਲਿਕ ਸਕੂਲ, ੩੦ ਤੋ ਵੱਧ ਸਕੂਲਾਂ ਨੇ ਭਾਗ ਲਿਆ।
ਇਸ ਅਵਸਰ ਤੇ  ਡਾ. ਮੰਜੂਲਾ ਕਟਾਰੀਆ, ਪ੍ਰਿੰਸੀਪਲ, ਆਰਿਅਨ ਕਾਲਜ ਆੱਫ ਐਜੁਕੇਸ਼ਨ ਨੇ ਕਿਹਾ ਕਿ ਅਧਿਆਪਕ ਇਕ  ਵਿਦਿਆਰਥੀ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਸਨੂੰ ਇੱਕ ਹੋਲੀ ਸਿੱਖਣ ਵਾਲੇ ਸਿਖਿਆਰਥੀ ਦੀ ਪਛਾਣ ਤੋਂ ਜਾਣੂ ਹੋਣਾ ਚਾਹੀਦਾ ਹੈ। ਡਾ. ਕਟਾਰੀਆ ਨੇ ਅੱਗੇ ਕਿਹਾ ਕਿ ਚੰਗੀਆਂ ਰੈਮੇਡੀਅਲ ਤਕਨੀਕਾਂ ਦੀ ਵਰਤੋ ਕਰਕੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਵੱਲ ਮੋੜਿਆ ਜਾ ਸਕਦਾ ਹੈ।
ਡਾ. ਜਸਵਿੰਦਰ ਸਿੰਘ, ਵਾਈਸ ਪ੍ਰਿੰਸੀਪਲ, ਆਰੀਅਨਜ਼ ਕਾਲਜ ਆੱਫ ਐਜੁਕੇਸ਼ਨ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਅਧਿਆਪਕ ਨੂੰ ਆਪਣੇ ਅਧਿਆਪਨ ਨੂੰ ਫਲਦਾਇਕ ਬਣਾਉਣ ਲਈ ਵਿਦਿਆਰਥੀ ਚੰਗੀ ਤਰ•ਾਂ ਜਾਣਨਾ ਅਤੇ ਹੋਣਾ ਅਤੇ ਉਤਸ਼ਾਹਤ ਕਰਨਾ ਚਾਹੀਦਾ ਹੈ।
ਆਰੀਅਨਜ਼ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਦੀ ਪਛਾਣ ਅਤੇ ਉਪਚਾਰਾਂ ਬਾਰੇ ਦੱਸਿਆ। ਇਹ ਵੀ ਦੱਸਿਆ ਗਿਆ ਕਿ ਰੈਮੇਡੀਅਲ ਟੀਚਿੰਗ ਅਸਲ ਵਿੱਚ ਵਿਦਿਆਰਥੀ ਦੀ ਸਮੱਸਿਆ ਨੂੰ ਜਾਣਕੇ ਉਸਦਾ ਸਹੀ ਮਾਰਗ ਦਰਸ਼ਨ ਕਰਨਾ ਹੈ ਤਾਂ ਕਿ ਵਿਦਿਆਰਥੀ  ਉਸ ਸਮੱਸਿਆ ਤੋਂ ਉੱਭਰ ਸਕਣ।

Translate »