December 8, 2011 admin

ਗੋਲਡਨ ਐਰੋ ਡਵੀਜ਼ਨ ਵੱਲੋਂ ਮਿਲਟਰੀ ਸਟੇਸ਼ਨ ਵਿਖੇ ਰਨ ਫਾਰ ਫਨ’ ਦਾ ਆਯੋਜਨ

ਫ਼ਿਰੋਜ਼ਪੁਰ, 8 ਦਸੰਬਰ 2011-ਗੋਲਡਨ ਐਰੋ ਡਵੀਜ਼ਨ ਫ਼ਿਰੋਜ਼ਪੁਰ ਛਾਉਣੀ ਵੱਲੋਂ ਮਿਲਟਰੀ ਸਟੇਸ਼ਨ ਵਿਖੇ ਨੌਜਵਾਨਾਂ ਅਤੇ ਔਰਤਾਂ ਵਿਚ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ ‘ਰਨ ਫਾਰ ਫਨ’  ਦੌੜ ਦਾ ਆਯੋਜਨ ਕੀਤਾ, ਜਿਸ ਦਾ ਉਦਘਾਟਨ ਜਨਰਲ ਅਫਸਰ ਕਮਾਂਡਿੰਗ ਗੋਲਡਨ ਐਰੋ ਡਵੀਜ਼ਨ ਨੇ ਕੀਤਾ। ਇਸ ਦੌੜ ਵਿਚ 1000 ਦੇ ਕਰੀਬ ਪ੍ਰਤੀਯੋਗੀਆਂ ਨੇ ਭਾਗ ਲਿਆ, ਜਿਨ•ਾਂ ਵਿਚ ਲੇਡੀ ਅਫਸਰਾਂ ਵੀ ਸ਼ਾਮਲ ਸਨ। ਇਹ ਦੌੜ ਵੱਡੀ ਗਿਣਤੀ ਵਿਚ ਭਰੀ ਹੋਈ ਸੜਕ ਮਾਲ ਰੋਡ ਤੋਂ ਸ਼ੁਰੂ ਹੋ ਕੇ ਗੋਲਡਨ ਐਰੋ ਡਵੀਜ਼ਨ ਦੇ ਇਕਲੋਜਿਕੱਲ ਪਾਰਕ ਤੋਂ ਹੁੰਦੀ ਹੋਈ ਮਿਲਟਰੀ ਦੇ ਟ੍ਰੇਨਿੰਗ ਏਰੀਆ ਵਿਚ ਜਾ ਕੇ ਸਮਾਪਤ ਹੋਈ। ਜੇਤੂਆਂ ਨੂੰ ਇਸ ਦੌੜ ਵਿਚ ਜਨਰਲ ਆਫਿਸਰ ਕਮਾਂਡਿੰਗ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾਂ ਉਨ•ਾਂ ਨੇ ਉਤਸ਼ਾਹਿਤ ਖਿਡਾਰੀਆਂ ਨੂੰ ਵੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਕਮਾਂਡਿੰਗ ਆਫਿਸਰ ਨੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦੀ ਹਿੰਮਤ ਦੀ ਪ੍ਰਸੰਸਾ ਕੀਤੀ ਅਤੇ ਉਨ•ਾਂ ਕਿਹਾ ਕਿ ਅੱਗੋਂ ਤੋਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਅਤੇ ਔਰਤਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਉਨ•ਾਂ ਦੀ ਤੰਦਰੁਸਤ ਜੀਵਨ ਸ਼ੈਲੀ ਨੂੰ ਵੀ ਬਰਕਰਾਰ ਰੱਖਦੇ ਹਨ। ਉਨ•ਾਂ ਇਸ ਮੌਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇੰਡੀਅਨ ਆਰਮੀ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਣ। 

Translate »