December 8, 2011 admin

ਪੰਜਾਬ ਵਚਿ ਮੁੱਦਾ ਰਹਤਿ ਸਆਿਸਤ ਦਾ ਰੁਝਾਨ ਮਾਡ਼ਾ : ਪੰਚ ਪਰਧਾਨੀ

ਲੁਧਆਿਣਾ, 8 ਦਸਿੰਬਰ – ਅਕਾਲੀ ਦਲ ਪੰਚ ਪਰਧਾਨੀ ਵਲੋਂ ਪੰਜਾਬ ਦੀ ਸੱਤਾ ਪਰਾਪਤੀ ਲਈ ਜੂਝ ਰਹੀਆਂ ਧਰਾਂ ਵਲੋਂ ਪੰਜਾਬ ਤੇ ਪੰਥ ਦੇ ਮੁੱਦਆਿਂ  ਨੂੰ ਵਸਾਰ ਕੇ ਨੱਿਜੀ ਦੂਸ਼ਣਬਾਜੀਆਂ ਨੂੰ ਆਧਾਰ ਬਣਾਕੇ ਕੀਤੀ ਜਾ ਰਹੀ ਸਆਿਸਤ ਦੇ ਰੁਝਾਨ ਨੂੰ ਗਲਤ ਦਰਸਾਉਂਦਆਿਂ ਕਹਾ ਹੈ ਕ ਿਦੱਿਲੀ ਤਖ਼ਤ ਦੇ ਇਸ਼ਾਰਆਿਂ ਉੱਤੇ ਪੰਜਾਬ ਵਧਾਨ ਸਭਾ ਦੀਆਂ ਚੋਣਾਂ ਵਚੋਂ ਪੰਜਾਬ ਨਾਲ ਸਬੰਧਤ ਮਸਲਆਿਂ ਨੂੰ ਇਕ ਸਾਜ਼ਸ਼ਿ ਤਹਤਿ ਲਾਂਭੇ ਕਰ ਦੱਿਤਾ ਗਆਿ ਹੈ ਅਤੇ ਕੇਵਲ ਅਖੌਤੀ ਵਕਾਸ ਜਾਂ ਨੱਿਜੀ ਚੱਿਕਡ਼-ਉਛਾਲੂ ਰਾਜਨੀਤੀ ਕੀਤੀ ਜਾ ਰਹੀ ਹੈ।
ਅਕਾਲੀ ਦਲ ਪੰਚ ਪਰਧਾਨੀ ਦੇ ਜਨਰਲ ਸਕੱਤਰ ਭਾਈ ਅਮਰੀਕ ਸੰਿਘ ਈਸਡ਼ੂ ਤੇ ਯੂਥ ਆਗੂ ਭਾਈ ਮਨਧੀਰ ਸੰਿਘ ਨੇ ਕਹਾ ਕ ਿਲੱਖਾਂ-ਕਰੋਡ਼ਾਂ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਆਪਣੀ-ਆਪਣੀ ਜੱਿਤ ਦੇ ਦਾਅਵੇ ਕਰਨ ਵਾਲੇ ਲੋਕ ਦੱਸਣ ਕ ਿਅੱਜ ਪੰਜਾਬ ਵਚਿ ਫੈਲੈ ਭ੍ਰਸ਼ਿਟਾਚਾਰ, ਬੇ-ਰੁਜ਼ਗਾਰੀ ਤੇ ਅਗਆਿਨਤਾ ਲਈ ਜੰਿਮੇਵਾਰ ਕੌਣ ਹੈ? ਪੰਜਾਬ ਦੇ ਲੋਕ ਅੱਜ ਪੀਣ ਵਾਲੇ ਸਾਫ ਪਾਣੀ ਲਈ ਤਰਸ ਰਹੇ ਹਨ ਅਤੇ ਕੈਂਸਰ ਵਰਗਾ ਗੰਭੀਰ ਦਂੈਤ ਲੋਕਾਂ ਨੂੰ ਆਪਣੀ ਗ੍ਰਫਿਤ ਵਚਿ ਲੈ ਰਹਾ ਹੈ, ਪੰਜਾਬ ਦੀ ਹਵਾ, ਪਾਣੀ ਤੇ ਮੱਿਟੀ ਪਲੀਤ ਹੋ ਰਹੀ ਹੈ, ਸਾਡੀ ਨੌਜਵਾਨੀ ਤੇ ਕਰਿਸਾਨੀ ਨਸ਼ਆਿਂ ਤੇ ਕਰਜ਼ਆਿਂ ਵਚਿ ਫਸੀ ਹੋਈ ਆਤਮ-ਹੱਤਆਿਵਾਂ ਕਰਨ ਲਈ ਮਜਬੂਰ ਹੈ।ਪੰਜਾਬ ਦੇ ਅਮੀਰ ਸੱਭਆਿਚਾਰ ਦੀ ਥਾਂ ਲੱਚਰਤਾ ਤੇ ਅਣਖਹੀਣਤਾ ਫੈਲ ਰਹੀ ਹੈ ਪਰ ਇਹ ਸਭ ਲੋਕ ਪੰਜਾਬ ਦੀ ਅਰਥੀ ਉੱਤੇ ਕੁਰਸੀ ਡਾਹੁਣ ਦੀਆਂ ਚਾਲਾਂ ਚੱਲ ਰਹੇ ਹਨ।
ਆਗੂਆਂ ਨੇ ਕਹਾ ਕ ਿਪੰਜਾਬ ਦੀ ਸਆਿਸਤ ਨੂੰ ਮੁੱਦਾ-ਰਹਤਿ ਕਰਕੇ ਇਹ ਲੋਕ ਪੰਥ-ਪੰਜਾਬ ਨੂੰ ਦੱਿਲੀ ਤਖ਼ਤ ਦਾ ਪੱਕਾ ਗੁਲਾਮ ਬਣਾਉਣਾ ਚਾਹੁੰਦੇ ਹਨ ਜਸਿ ਨਾਲ ਕ ਿਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਸਮੁੱਚੇ ਭਾਰਤ ਤੇ ਉਸ ਤੋਂ ਵੀ ਅੱਗੇ ਸਮੁੱਚੇ ਮੱਧ ਏਸ਼ੀਆ ਵਚਿ ਗੰਭੀਰ ਖਤਰਾ ਖਡ਼ਾ ਹੋਣ ਦਾ ਡਰ ਹੈ।

Translate »