December 8, 2011 admin

ਬੱਸ ਪਾਸ ਜਾਰੀ ਕਰਨ ਲਈ ਸੁਤੰਤਰਤਾ ਸੰਗਰਾਮੀਆਂ ਤੋਂ ਮੁੜ ਦਰਖਾਸਤਾਂ ਦੀ ਮੰਗ

– ਡਿਪਟੀ ਕਮਿਸ਼ਨਰ ਦਫਤਰ ਵੱਲੋਂ ਜਾਰੀ ਕੀਤੇ ਜਾਣਗੇ ਬੱਸ ਪਾਸ
ਲੁਧਿਆਣਾ, 8 ਦਸੰਬਰ:ਡਿਪਟੀ ਕਮਿਸ਼ਨਰ ਦਫਤਰ ਵੱਲੋਂ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ/ਅਣਵਿਆਹੀਆਂ ਲੜਕੀਆਂ, ਜੋ ਪੈਨਸ਼ਨ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਬੱਸ ਪਾਸ ਜਾਰੀ ਕਰਨ ਲਈ ਦਰਖਾਸਤਾਂ ਦੀ ਮੁੜ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ ਬੱਸ ਪਾਸ ਜਾਰੀ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ ਪਰ ਇਸ ਸਬੰਧੀ ਕੋਈ ਵੀ ਦਰਖਾਸਤ ਨਾ ਆਉਣ ਕਰਕੇ ਦੋਬਾਰਾ ਅਰਜ਼ੀਆਂ ਮੰਗੀਆਂ ਗਈਆਂ ਹਨ।
                  ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਵਿਭਾਗ (ਸੁਤੰਤਰਤਾ ਸੰਗਰਾਮੀ ਸ਼ਾਖਾ) ਵੱਲੋਂ ਜਾਰੀ ਕੀਤੇ ਗਏ ਫੈਸਲੇ ਰਾਹੀਂ ਹੁਣ ਫਰੀਡਮ ਫਾਈਟਰਾਂ ਨੂੰ ਬੱਸ ਪਾਸ ਪਹਿਲਾਂ ਦੀ ਤਰ੍ਹਾਂ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਜਾਣਗੇ।
                  ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸੁਤੰਤਰਤਾ ਸੰਗਰਾਮੀ ਆਪਣੇ ਫਰੀਡਮ ਫਾਈਟਰ ਹੋਣ ਸਬੰਧੀ ਲੱਗੀ ਪੰਜਾਬ ਸਰਕਾਰ ਦੀ ਪੈਨਸ਼ਨ ਦੇ ਪੀ.ਪੀ.ਓ. ਦੀ ਫੋਟੋ ਕਾਪੀ, ਬੈਂਕ ਦੀ ਕਾਪੀ (ਜਿਸ ‘ਚ ਉਹ ਅੱਪ ਟੂ ਡੇਟ ਪੈਨਸ਼ਨ ਲੈਂਦਾ ਹੋਵੇ) ਅਤੇ ਜਨਮ ਮਿਤੀ ਦਾ ਸਬੂਤ ਕਿਸੇ ਵੀ ਕੰਮਕਾਰ ਵਾਲੇ ਦਿਨ ਦਰਖਾਸਤ ਫਾਰਮ ਨਾਲ ਭਰਕੇ ਦੇਣ ਤਾਂ ਜੋ ਉਨ੍ਹਾਂ ਦੇ ਬੱਸ ਪਾਸ ਜਾਰੀ ਕੀਤੇ ਜਾ ਸਕਣ।
                  ਸ੍ਰੀ ਤਿਵਾੜੀ ਨੇ ਕਿਹਾ ਕਿ ਜਿਨ੍ਹਾਂ ਕੋਲ ਜਨਮ ਮਿਤੀ ਦਾ ਸਬੂਤ ਨਹੀਂ ਹੈ, ਉਹ ਸੁਤੰਤਰਤਾ ਸੰਗਰਾਮੀ ਸਿਵਲ ਸਰਜਨ ਵੱਲੋਂ ਜਾਰੀ ਉਮਰ ਸਰਟੀਫਿਕੇਟ ਪੇਸ਼ ਕਰਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਫਰੀਡਮ ਫਾਈਟਰ ਹੋਣ ਸਬੰਧੀ ਬੱਸ ਪਾਸ ਜਾਰੀ ਕੀਤੇ ਜਾ ਸਕਣ।

Translate »