ਲੁਧਿਆਣਾ – ਕੈ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਨਾਲ ਗੁਰਮੀਤ ਸਿੰਘ ਗਿੱਲ ਪ੍ਰਧਾਨ ਇੰਡੀਅਨ ਉਵਰਸੀਜ਼ ਕਾਂਗਰਸ (ਯੂ.ਐਸ.ਏ ਪੰਜਾਬ ਚੈਪਟਰ) ਨੇ ਚੰਡੀਗੜ ਵਿਖੇ ਮੁਲਾਕਾਤ ਕੀਤੀ ਅਤੇ ਐਨ.ਆਰ.ਆਈ ਨੂੰ ਆ ਰਹੀਆਂ ਸਮੱਸਿਆ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਿਥੇ ਉਹਨਾਂ ਨੇ ਕਾਲੀ ਸੂਚੀ ਸੰਬੰਧੀ ਕੈ: ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਉਥੇ ਉਹਨਾਂ ਪੰਜਾਬ ਵਿਚ ਐਨ.ਆਰ.ਆਈ ਨਾਲ ਹੋ ਰਹੇ ਵਿਤਕਰਿਆ, ਧੱਕੇਸ਼ਾਹੀਆਂ ਸੰਬੰਧੀ ਵੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਕਿਸ ਤਰਾ ਅਕਾਲੀ-ਭਾਜਪਾ ਦੇ ਉਚ ਕੋਟੀ ਨੇਤਾਵਾ ਦੀ ਸ਼ਹਿ ਤੇ ਐਨ.ਆਰ.ਆਈ ਦੇ ਪਲਾਟਾਂ ਅਤੇ ਜਮੀਨਾਂ ਤੇ ਕਬਜੇ ਹੋਰ ਰਹੇ ਹਨ। ਉਹਨਾਂ ਕਿਹਾ ਕਿ ਐਨ.ਆਰ.ਆਈ ਹੁਣ ਤਾਂ ਪੰਜਾਬ ਆਉਣ ਤੋ ਵੀ ਡਰਦੇ ਹਨ ਕਿਧਰੇ ਸਰਕਾਰ ਕੋਈ ਉਹਨਾਂ ਝੂਠਾ ਕੇਸ ਹੀ ਨਾ ਪਾ ਦੇਵੇ।
ਇਸ ਸਮੇ ਕੈ ਅਮਰਿੰਦਰ ਨੇ ਕਿਹਾ ਕਿ ਐਨ.ਆਰ.ਆਈ ਸਾਡੇ ਭਰਾ ਹਨ, ਉਹਨਾਂ ਦੀ ਅਤੇ ਉਹਨਾਂ ਦੀਆਂ ਜਮੀਨਾਂ, ਜਾਇਦਾਦਾਂ ਦੀ ਰੱਖਿਆ ਕਰਨਾਂ ਸਰਕਾਰਾਂ ਦਾ ਫਰਜ਼ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਪੰਜਾਬ ਦੀ ਖੁਸ਼ਾਹਲੀ ‘ਚ ਯੋਗਦਾਨ ਪਾਇਆ ਹੈ, ਉਨਾਂ ਕਿਹਾ ਕਾਂਗਰਸ ਦੀ ਸਰਕਾਰ ਆਉਣ ਤੇ ਅਕਾਲੀਆਂ ਨਾਲ ਪਾਈ-ਪਾਈ ਦਾ ਹਿਸਾਬ ਕਰਾਂਗੇ। ਇਸ ਸਮੇ ਗੁਰਮੀਤ ਸਿੰਘ ਗਿੱਲ ਨੇ ਕੈ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਕਿ ਉਹ ਜਨਵਰੀ ਵਿਚ ਐਨ.ਆਰ.ਆਈ ਸਾਥੀਆਂ ਦਾ ਜਹਾਜ ਭਰ ਕੇ ਇਲੈਕਸਨ ਕੰਮਪੇਨ ਲਈ ਆਵਾਂਗੇ ਅਤੇ ਉਹਨਾਂ ਕਿਹਾ ਕਿ ਇੱਕ ਐਨ.ਆਰ.ਆਈ ਸੰਮੇਲਨ ਵੀ ਅਸੀ ਲੁਧਿਆਣਾ ਵਿਚ ਕਰਾਂਗੇ ਤਾਂ ਕਿ ਉਹਨਾਂ ਦੀਆਂ ਸਮੱਸਿਆਵਾ ਤੋ ਸਭ ਨੂੰ ਜਾਣੂ ਕਰ ਸਕੀਏ।
ਇਸ ਸਮੇ ਗੁਰਮੀਤ ਸਿੰਘ ਗਿੱਲ ਨੇ ਕੈ: ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਬਣਨ ਤੋ ਬਾਅਦ ਅਮਰੀਕਾ ਆਉਣ ਦਾ ਸੱਦਾ ਵੀ ਦਿੱਤਾ ਅਤੇ ਮਹਾਰਾਜਾ ਕੈ: ਅਮਰਿੰਦਰ ਸਿੰਘ ਨੇ ਗੁਰਮੀਤ ਸਿੰਘ ਗਿੱਲ ਨੂੰ ਯਕੀਨ ਦਵਾਇਆ ਕਿ ਉਹ ਗਰਮੀਆਂ ਵਿਚ ਚੋਣਾਂ ਤੋ ਬਾਅਦ ਅਮਰੀਕਾ ਆਉਣਗੇ।