ਅੰਮ੍ਰਿਤਸਰ: 08 ਦਸੰਬਰ- ਵੱਖ-ਵੱਖ ਦੇਸ਼ਾਂ ਦੇ ਹਵਾਈ ਅੱਡਿਆਂ ਤੇ ਸਿੱਖਾਂ ਨੂੰ ਤਲਾਸੀ ਦੇ ਬਹਾਨੇ ਦਸਤਾਰ ਉਤਾਰਵਾ ਕਿ ਬੇਪਤ ਕੀਤੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸਰਕਾਰ ਸਿੱਖਾਂ ਦੀਆਂ ਸਮੱਸਿਆਵਾਂ ਦੇ ਸਰਲੀਕਰਨ ਲਈ ਬੁਰੀ ਤਰ•ਾਂ ਫੇਲ• ਹੋਈ ਹੈ। ਉਨ•ਾਂ ਕਿਹਾ ਕਿ ਅੱਜ ਸਿੱਖ ਭਾਈਚਾਰਾ ਦੁਨੀਆਂ ਦੇ 161 ਮੁਲਕਾਂ ਵਿਚ ਆਪੋ ਆਪਣੇ ਕਾਰੋਬਾਰੀ ਸਰੋਕਾਰਾਂ ਕਰਕੇ ਵਸਿਆ ਹੋਇਆ ਹੈ ਤੇ ਆਪਣੀ ਜਨਮ ਭੂਮੀ ਪੰਜਾਬ ‘ਚ ਆਉਣਾ ਜਾਣਾ ਹਰ ਸਿੱਖ ਦੀ ਅਟੱਲ ਜਜਬਾਤੀ/ਲਾਲਸਾ ਜੁੜੀ ਹੋਈ ਹੈ। ਇਸ ਕਰਕੇ ਸਿੱਖ ਭਾਈਚਾਰੇ ਦੀ ਹਵਾਈ ਅੱਡਿਆਂ ਤੇ ਦਸਤਾਰ ਦੀ ਬੇਅਦਬੀ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜਿਹੜੇ ਸਿੱਖ ਵੱਖ-ਵੱਖ ਦੇਸ਼ਾਂ ਵਿਚ ਖਾਸਕਰ ਫਰਾਂਸ ਵਿਚ ਦਸਤਾਰ ਬੰਨਣ ਸਬੰਧੀ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ ਉਨ•ਾਂ ਨੂੰ ਸਥਾਨਕ ਪੱਧਰ ‘ਤੇ ਸਰਕਾਰੀ/ਗੈਰ ਸਰਕਾਰੀ ਸਹੂਲਤਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਉਨ•ਾਂ ਕਿਹਾ ਕਿ ਦਸਤਾਰ ਸਿੱਖ ਦਾ ਅਨਿਖੜਵਾਂ ਅੰਗ ਹੈ। ਇਸ ਪ੍ਰਤੀ ਸਿੱਖਾਂ ਨੂੰ ਹੋਰ ਜਲੀਲ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਸਰਕਾਰ ਵਲੋਂ ਹੀ ਪਦਮ ਸ੍ਰੀ ਐਵਾਰਡ ਨਾਲ ਸਨਮਾਨੇ ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਭਾਰਤੀ ਸਟਾਰ ਗੋਲਫਰ ਜੀਵ ਮਿਲਖਾ ਸਿੰਘ ਦੇ ਕੋਚ ਅੰਮ੍ਰਿਤਇੰਦਰ ਸਿੰਘ, ਸਯੁੰਕਤ ਰਾਸ਼ਟਰ ‘ਚ ਭਾਰਤ ਦੇ ਰਾਜਦੂਤ ਸ. ਹਰਦੀਪ ਸਿੰਘ ਪੂਰੀ, ਸ. ਜਸਵਿੰਦਰ ਸਿੰਘ ਧਾਲੀਵਾਲ ਤੇ ਸ. ਕਰਮਜੀਤ ਸਿੰਘ ਢਿੱਲੋਂ ਦੀ ਦਸਤਾਰ ਦੀ ਤਲਾਸ਼ੀ ਨੂੰ ਲੈ ਕੇ ਇਟਲੀ, ਅਮਰੀਕਾ ਦੇ ਹਵਾਈ ਅੱਡਿਆਂ ਤੇ ਹਿਰਦੇਵੇਦਕ ਘਟਨਾਵਾਂ ਵਾਪਰੀਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਜਥੇ. ਅਵਤਾਰ ਸਿੰਘ ਨੇ ਕਿਹਾ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਸਬੰਧਤ ਮੰਤਰੀਆਂ ਨੂੰ ਕਈ ਵਾਰ ਮਿਲ ਕੇ ਇਸ ਮਸਲੇ ਦਾ ਕੂਟਨੀਤਕ ਪੱਧਰ ‘ਤੇ ਹੱਲ ਕਰਨ ਲਈ ਕਹਿ ਚੁਕੇ ਹਾਂ ਸਾਡੇ ਪਾਰਲੀਮੈਂਟ ਮੈਂਬਰਾਂ ਨੇ ਵੀ ਪਾਰਲੀਮੈਂਟ ਤੇ ਰਾਜ ਸਭਾ ਦੇ ਇਜਲਾਸ ਦੌਰਾਨ ਇਹ ਮਾਮਲਾ ਕਈ ਵਾਰ ਉਠਾਇਆ ਹੈ। ਪਰ ਭਾਰਤ ਸਰਕਾਰ ਸਿੱਖ ਮਸਲਿਆਂ ਪ੍ਰਤੀ ਸੰਜੀਦਾ ਨਜ਼ਰ ਨਹੀਂ ਆਉਂਦੀ।
ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਖ-ਵੱਖ ਦੇਸ਼ਾਂ ਵਿਚ ਸਿੱਖਾਂ ਦੇ ਸਹਿਯੋਗ ਨਾਲ ਸਿੱਖ ਮਿਸ਼ਨ ਸਥਾਪਤ ਕਰਨਾ ਚਾਹੁੰਦੀ ਹੈ ਪਰ ਦੂਜੇ ਦੇਸ਼ਾਂ ਵਿਚ ਭੂਮੀ ਖਰੀਦਣ ਆਦਿ ਦੇ ਕਈ ਝਮੇਲਿਆਂ ਪ੍ਰਤੀ ਕੂਟਨੀਤਕ ਪੱਧਰ ‘ਤੇ ਕੇਂਦਰ ਸਰਕਾਰ ਸਹਿਯੋਗ ਨਹੀਂ ਦੇ ਰਹੀ।
ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਦਾ ਵਿਦੇਸ਼ ਵਿਭਾਗ ਕਈ ਵਾਰ ਇਹ ਕਹਿ ਚੁੱਕਾ ਹੈ ਕਿ ਉਹ ਵਿਦੇਸ਼ਾਂ ਖਾਸ ਕਰਕੇ ਯੂਰਪੀਨ ਦੇਸ਼ਾਂ ਵਿਚ ਦਸਤਾਰ ਦੀ ਤਲਾਸੀ ਰੋਕਣ ਲਈ ਕਾਰਵਾਈ ਕਰ ਰਿਹਾ ਹੈ। ਭਾਰਤ ਸਰਕਾਰ ਵਿਦੇਸ਼ੀ ਹਵਾਈ ਅੱਡਿਆਂ ਤੇ ਦਸਤਾਰ ਦੀ ਬੇਅਦਬੀ ਨੂੰ ਸਮੁੱਚੇ ਭਾਰਤ ਦੀ ਬੇਇਜਤੀ ਤਾਂ ਕਹਿੰਦੀ ਹੈ ਪਰ ਕੂਟਨੀਤਕ ਪੱਧਰ ਤੇ ਇਸ ਮਸਲੇ ਦੇ ਹੱਲ ਲਈ ਉਸ ਦੇ ਯਤਨ ਸੁਹਿਰਦ ਤੇ ਪ੍ਰਭਾਵੀ ਸਾਬਤ ਨਹੀਂ ਹੋ ਰਹੇ। ਉਨ•ਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖੁਦ ਸਿੱਖ ਹਨ ਪਰ ਉਨ•ਾਂ ਕਦੇ ਵੀ ਦਸਤਾਰ ਦੀ ਬੇਅਦਬੀ ਨੂੰ ਰੋਕਣ ਲਈ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਵਿਦੇਸ਼ੀ ਯਾਤਰਾਵਾਂ ਦੌਰਾਨ ਇਹ ਮੁਦਾ ਕਿਸੇ ਦੇਸ਼ ਪਾਸ ਉਠਾਇਆ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਾਂ ਕੇਂਦਰ ਸਰਕਾਰ ਵਿਚ ਬੈਠੇ ਦਸਤਾਰਧਾਰੀ ਆਗੂਆਂ ਨੂੰ ਕਿਸੇ ਵਿਦੇਸ਼ੀ ਹਵਾਈ ਅੱਡੇ ਤੇ ਦਸਤਾਰ ਦੀ ਤਲਾਸੀ ਨੂੰ ਲੈ ਕੇ ਜਲੀਲ ਹੋਣਾ ਪਵੇ ਇਸ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੂੰ ਇਸ ਸੰਜੀਦਾ ਤੇ ਗੰਭੀਰ ਮੁਦੇ ਪ੍ਰਤੀ ਸੰਜੀਦਾ ਤੇ ਠੋਸ ਕਦਮ ਉਠਾਉਣੇ ਚਾਹੀਦੇ ਹਨ।