ਅੰਮ੍ਰਿਤਸਰ 8 ਦਸੰਬਰ – ਕਾਮਰਸ ਅਤੇ ਬਿਜਨੈਸ ਮੈਨੇਜਮੈਂਟ ਵਿਭਾਗ ਦੇ ਪ੍ਰੋਫੈਸਰ ਡਾ. ਬਲਵਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੀਚਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਜਿਤ ਲਈ ਹੈ। ਇਹ ਚੋਣਾਂ ਬਿਤੇ ਦਿਨੀਂ ਪੰਜਾਬ ਸਕੂਲ ਆਫ ਇਕਨਾਮਿਕਸ ਦੀ ਪ੍ਰੋ. ਡਾ. ਪਰਮਜੀਤ ਕੌਰ ਢਿਡਸਾ ਦੀ ਨਿਗਰਾਨੀ ਹੇਠ ਹੋਈ।
ਬੌਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਡਾ. ਅਮਰਜੀਤ ਸਿੰਘ ਸੂਦਨ ਨੇ ਉਪ-ਪ੍ਰਧਾਨ ਦੇ ਅਹੁਦੇ ਲਈ ਜਿਤ ਪ੍ਰਾਪਤ ਾਜ਼੍ਰਜ਼। ਇਸੇ ਤਰ•ਾਂ ਸਯੂਕਤ ਸਕੱਤਰ ਵਾਸਤੇ ਫਿਜ਼ਿਕਸ ਵਿਭਾਗ ਦੇ ਡਾ. ਨਰੇਸ਼ ਪਾਲ ਸਿੰਘ ਸੈਣੀ ਅਤੇ ਖਜਾਨਚੀ ਦੇ ਅਹੁਦੇ ਲਈ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਡਾ. ਆਰ. ਐਸ. ਐਸ. ਕਲੇਰ ਚੁਣੇ ਗਏ।
ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਵਿਚ ਸਾਇਕਾਲੋਜੀ ਵਿਭਾਗ ਦੇ ਡਾ. ਦਵਿੰਦਰ ਸਿੰਘ, ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਡਾ. ਆਦਰਸ਼ ਪਾਲ ਵਿਗ, ਕਾਮਰਸ ਅਤੇ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਡਾ. ਬੀ.ਐਸ. ਹੁੰਦਲ, ਕਾਨੂੰਨ ਵਿਭਾਗ ਦੇ ਡਾ. (ਮਿਸਜ਼) ਵਿਨੈ ਕਪੂਰ, ਰਾਜਨੀਤੀ ਵਿਗਿਆਨ ਵਿਭਾਗ ਦੇ ਡਾ. ਰਜਿੰਦਰ ਸਿੰਘ ਸੰਧੂ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਹੀ ਡਾ. ਹਰਮੀਤ ਸਿੰਘ ਸ਼ਾਮਿਲ ਹਨ।