December 8, 2011 admin

ਅੱਖਾਂ ਦੀਆਂ ਪੁਤਲੀਆਂ ਪਵਾਉਣ ਲਈ ਲੋੜਵੰਦ ਮਰੀਜ਼ਤੁਰੰਤ ‘ਆਈ ਬੈਂਕ’ ਨਾਲ ਸੰਪਰਕ ਕਰਨ : ਡਾ. ਚਾਲੀਆ

ਪਟਿਆਲਾ, 8 ਦਸੰਬਰ :ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਅੱਖਾਂ ਦੇ ਵਿਭਾਗ ਦੇ ਮੁਖੀ ਪ੍ਰੋਫੈਸਰ (ਡਾ.) ਧਰਮਵੀਰ ਚਾਲੀਆ ਨੇ ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈ ਬੈਂਕ ਵਿਖੇ ਤੁਰੰਤ ਆਉਣ ਦਾ ਸੱਦਾ ਦਿੱਤਾ ਹੈ ਜਿਹੜੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ (ਕੋਰਨੀਆ) ਨੂੰ ਟਰਾਂਸਪਲਾਂਟ ਕਰਵਾਉਣਾ ਚਾਹੁੰਦੇ ਹਨ । ਡਾ. ਚਾਲੀਆ ਨੇ ਦੱਸਿਆ ਹੈ ਕਿ ‘ਆਈ ਬੈਂਕ’ ਕੋਲ ਉਡੀਕ ਸੂਚੀ ਵਿੱਚ ਚੱਲ ਰਹੇ ਸਾਰੇ ਲੋੜਵੰਦਾਂ ਦੇ ਕੋਰਨੀਆ ਪਾਏ ਜਾਣ ਤੋਂ ਬਾਅਦ ਵੀ ‘ਆਈ ਬੈਂਕ’ ਕੋਲ ਲੋੜੀਂਦੀ ਗਿਣਤੀ ਵਿੱਚ ਕੋਰਨੀਆ (ਪੁਤਲੀਆਂ) ਉਪਲਬਧ ਹਨ ਜਿਸ ਕਾਰਨ ਲੋੜਵੰਦ ਮਰੀਜ਼ ਤੁਰੰਤ ਉਨ੍ਹਾਂ ਦੇ ਮੋਬਾਇਲ ਨੰਬਰ 94638-91044 ਜਾਂ ਆਈ ਬੈਂਕ ਦੇ ਮੋਬਾਇਲ ਨੰਬਰ 94639-47407 ਵਿਖੇ ਜਾਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਾਰਡ ਨੰਬਰ 16 ਵਿਖੇ ਸੰਪਰਕ ਕਰ ਸਕਦੇ ਹਨ । ਡਾ. ਚਾਲੀਆ ਨੇ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਚਾਹਵਾਨ ਵਿਅਕਤੀ ਵੀ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ ।

Translate »