ਲੁਧਿਆਣਾ: 9 ਦਸੰਬਰ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਰਵਪੱਖੀ ਫ਼ਸਲ ਉਤਪਾਦਨ ਬਾਰੇ ਤਿੰਨ ਮਹੀਨੇ ਲੰਮਾ ਸਿਖਲਾਈ ਕੋਰਸ 4 ਜਨਵਰੀ ਤੋਂ 3 ਅਪ੍ਰੈਲ ਤੀਕ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੋਰਸ ਵਿੱਚ ਦਸਵੀਂ ਪਾਸ, ਖੇਤੀ ਕਰਦੇ ਪੇਂਡੂ ਕਿਸਾਨ ਜਿਨ•ਾਂ ਦੀ ਉਮਰ 20 ਤੋਂ 40 ਸਾਲ ਵਿਚਕਾਰ ਹੋਵੇ, ਦਾਖਲਾ ਲੈ ਸਕਦੇ ਹਨ। ਇਹ ਕੋਰਸ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲਿ•ਆਂ ਲਈ ਵੱਖਰੇ ਤੌਰ ਤੇ ਗੁਰਦਾਸਪੁਰ ਵਿਖੇ ਕਰਵਾਇਆ ਜਾਂਦਾ ਹੈ। ਪੰਜਾਬ ਦੇ ਬਾਕੀ ਜ਼ਿਲਿ•ਆਂ ਲਈ ਇਹ ਕੋਰਸ ਲੁਧਿਆਣਾ ਵਿੱਚ ਹੋਵੇਗਾ।
ਡਾ: ਗਿੱਲ ਨੇ ਦੱਸਿਆ ਕਿ ਇਹ ਕੋਰਸ ਕਰਨ ਦੇ ਚਾਹਵਾਨ ਉਮੀਦਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਤੋਂ ਅਰਜ਼ੀ ਫਾਰਮ ਪ੍ਰਾਪਤ ਕਰਕੇ 29 ਦਸੰਬਰ ਤੀਕ ਅਰਜ਼ੀਆਂ ਭੇਜ ਸਕਦੇ ਹਨ। ਇਨ•ਾਂ ਉਮੀਦਵਾਰਾਂ ਦੀ ਇੰਟਰਵਿਊ 30 ਦਸੰਬਰ ਨੂੰ ਯੂਨੀਵਰਸਿਟੀ ਸਥਿਤ ਕੈਰੋਂ ਕਿਸਾਨ ਘਰ ਵਿਖੇ ਸਵੇਰੇ 10.00 ਹੋਵੇਗੀ ਜਿਥੇ ਇਨ•ਾਂ ਦੇ ਮੈਟ੍ਰਿਕ ਸਰਟੀਫਿਕੇਟ ਅਤੇ ਉਮਰ ਦੇ ਸਬੂਤ ਵਾਲੇ ਸਰਟੀਫਿਕੇਟ ਪਰਖ਼ੇ ਜਾਣਗੇ। ਯੋਗ ਉਮੀਦਵਾਰਾਂ ਨੂੰ 500/- ਰੁਪਏ ਅਮਾਨਤ ਵਜੋਂ ਜਮ•ਾਂ ਕਰਵਾਉਣੇ ਪੈਣਗੇ ਜੋ ਕੋਰਸ ਮੁਕੰਮਲ ਕਰਨ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਕੋਰਸ ਦੀ ਸਿਖਲਾਈ ਫੀਸ 300/-ਰੁਪਏ ਰੱਖੀ ਗਈ ਹੈ। ਰਿਹਾਇਸ਼ ਲਈ 100/- ਰੁਪਏ ਮਹੀਨਾ ਵੱਖਰਾ ਲਿਆ ਜਾਵੇਗਾ।