ਲੁਧਿਆਣਾ-09-ਦਸੰਬਰ-2011: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਪਸ਼ੂ ਵਿਗਿਆਨ ਅਤੇ ਇਲਾਜ ਦੇ ਖੇਤਰ ਵਿੱਚ ਕਈ ਨਵੇਂ ਪੂਰਨੇ ਪਾ ਰਹੀ ਹੈ। ਇਹ ਵਿਚਾਰ ਡਾ. ਐਸ. ਅਯੱਪਨ ਮਹਾਨਿਰਦੇਸ਼ਕ, ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਦੇ ਸੰਬੋਧਨ ਦੌਰਾਨ ਕਹੇ। ਬਤੌਰ ਮੁੱਖ ਮਹਿਮਾਨ ਇਸ ਕਨਵੋਕੇਸ਼ਨ ਵਿੱਚ ਸ਼ਿਰਕਤ ਕਰਦਿਆਂ ਉਨ•ਾਂ ਕਿਹਾ ਕਿ ਇਸ ਵਕਤ ਪਸ਼ੂਆਂ ਦੀ ਗਿਣਤੀ ਘਟਾ ਕੇ ਉਨ•ਾਂ ਦੇ ਪ੍ਰਤੀ ਪਸ਼ੂ ਉਤਪਾਦਨ ਨੂੰ ਵਧਾਉੇਣਾ ਵਿਗਿਆਨੀਆਂ ਦੇ ਸਾਹਮਣੇ ਵੱਡੀ ਚੁਨੌਤੀ ਹੈ। ਪਸ਼ੂਆਂ ਦੇ ਪ੍ਰਬੰਧਨ, ਆਹਾਰ, ਰਹਿਣ ਦੇ ਪ੍ਰਬੰਧ ਅਤੇ ਵਿਹਾਰ ਦਾ ਸਹੀ ਖਿਆਲ ਰੱਖੇ ਉਨ•ਾਂ ਦੇ ਉਤਪਾਦਨ ਅਤੇ ਸਿਹਤ ਨੂੰ ਬਿਹਤਰ ਕਰਨ ਲਈ ਉਪਰਾਲਿਆਂ ਦੀ ਲੋੜ ਹੈ। ਖੇਤੀਬਾੜੀ ਵਾਲੀ ਜ਼ਮੀਨ ਦਾ ਸੁੰਗੜਦਾ ਆਕਾਰ ਅਤੇ ਬਦਲਦੀ ਵਰਤੋਂ ਭਾਰਤੀ ਖੇਤੀਬਾੜੀ ਅਤੇ ਕਿਸਾਨਾਂ ਸਾਹਮਣੇ ਆਮਦਨ ਦਾ ਨਵਾਂ ਬਦਲ ਲੱਭਣ ਲਈ ਵਿਭਿੰਨ ਦਿਸ਼ਾ ਵਿਖਾ ਰਹੀ ਹੈ।
ਡਾ. ਅਯੱਪਨ ਨੇ ਕਿਹਾ ਕਿ ਖੇਤੀਬਾੜੀ ਦੀ ਵਿਭਿੰਨਤਾ ਦੇ ਵਿੱਚ ਪਸ਼ੂ ਪਾਲਣ ਅਤੇ ਮੱਛੀ ਪਾਲਣ ਖੇਤਰ ਵਿਸ਼ੇਸ਼ ਤੌਰ ਤੇ ਆਉਂਦੇ ਹਨ। ਪਸ਼ੂ ਪਾਲਣ ਕਿੱਤੇ ਕੁਦਰਤੀ ਬਿਪਤਾਵਾਂ ਦੇ ਸਮੇਂ ਇਕ ਸੁਚੱਜਾ ਬਦਲ ਹਨ। ਬਦਲਦੇ ਮੌਸਮ ਅਤੇ ਤਾਪਮਾਨ ਨੂੰ ਸਾਹਮਣੇ ਰੱਖਦਿਆਂ ਇਸ ਖੇਤਰ ਵਿੱਚ ਕਈ ਨਵੀਆਂ ਖੋਜਾਂ ਲੋੜੀਂਦੀਆਂ ਹਨ।
ਡਾ. ਅਯੱਪਨ ਨੇ ਵੈਟਨਰੀ ਯੂਨੀਵਰਸਿਟੀ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ•ਾਂ ਦੀਆਂ ਦੋਗਲੀ ਨਸਲ ਦੀਆਂ ਗਾਵਾਂ ਮੁਲਕ ਵਿੱਚ ਸਭ ਤੋਂ ਵਧੇਰੇ ਦੁੱਧ ਦਾ ਉਤਪਾਦਨ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਨਸਲ ਸੁਧਾਰਨ ਅਤੇ ਉਤਪਾਦਨ ਵਧਾਉਣ ਲਈ ਮਸਨੂਈ ਗਰਭਦਾਨ, ਭਰੂਣ ਤਬਾਦਲਾ ਵਿਧੀ, ਕਲੋਨਿੰਗ ਅਤੇ ਲਿੰਗ ਚੋਣ ਵਿਧੀ ਦੇ ਹੋਰ ਪ੍ਰਯੋਗ ਕਰਨੇ ਚਾਹੀਦੇ ਹਨ। ਮੁਰਗੀ ਪਾਲਣ ਅਤੇ ਪਸ਼ੂਆਂ ਲਈ ਨਵੇਂ ਸਸਤੇ ਟੀਕਿਆਂ ਅਤੇ ਬਿਮਾਰੀ ਰੋਕੂ ਪ੍ਰਬੰਧਾਂ ਤੇ ਹੋਰ ਖੋਜ ਲਈ ਬਾਇਓਟੈਕਨਾਲੋਜੀ ਅਤੇ ਨੈਨੋ-ਤਕਨਾਲੋਜੀ ਬਹੁਤ ਸਹਾਈ ਹੋ ਸਕਦੀਆਂ ਹਨ।
ਮੱਛੀ ਉਤਪਾਦਨ ਵਧਾਉਣ ਲਈ ਬਿਹਤਰ ਪੂੰਗ ਅਤੇ ਸਸਤੀ ਸਥਾਨਕ ਪੱਧਰ ਦੀ ਖੁਰਾਕ ਇਕ ਉੱਤਮ ਤਰੀਕਾ ਹੈ। ਨਵੀਆਂ ਤਕਨੀਕਾਂ ਨਾਲ ਉਤਪਾਦਨ ਵਧਾ ਕੇ ਇਸ ਖੇਤਰ ਨੂੰ ਬਹੁਤ ਫਾਇਦੇਮੰਦ ਬਣਾਇਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਖਾਰੇ ਪਾਣੀ ਵਿੱਚ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਤਜਰਬੇ ਇਸ ਸੂਬੇ ਦੇ ਕਈ ਜ਼ਿਲਿਆਂ ਵਿੱਚ ਕਾਰਗਰ ਸਾਬਿਤ ਹੋਣਗੇ।
ਡਾ. ਅਯੱਪਨ ਨੇ ਕਿਹਾ ਕਿ ਇਸ ਤਰਾਂ• ਦੀਆਂ ਪ੍ਰਾਪਤੀਆਂ ਕਰਨ ਲਈ ਸਾਨੂੰ ਵਧੀਆ ਕਿਸਮ ਦੇ ਵਿਦਿਆਰਥੀ ਅੱਗੇ ਲਿਆਉਣ ਦੀ ਲੋੜ ਹੈ ਜੋ ਕਿ ਭਵਿੱਖ ਦੇ ਮੋਢੀ ਸਾਇੰਸਦਾਨ ਬਣ ਸਕਣ। ਉਨ•ਾਂ ਕਿਹਾ ਕਿ ਵੈਟਨਰੀ ਗ੍ਰੈਜੁਏਟ ਅੱਜ ਵੀ ਲੋੜ ਤੋਂ ਘੱਟ ਪੈਦਾ ਹੋ ਰਹੇ ਹਨ। ਉਨ•ਾਂ ਨੇ ਡਿਗਰੀਆਂ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਤੇ ਉਨ•ਾਂ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਕਿ ਉਨ•ਾਂ ਨੇ ਇਸ ਖੇਤਰ ਵਿੱਚ ਆਪਣੀ ਕਾਬਲੀਅਤ ਨੂੰ ਅੱਗੇ ਵਧਾਇਆ ਹੈ।
ਇਸ ਸਮਾਰੋਹ ਵਿੱਚ ਕਨਵੋਕੇਸ਼ਨ ਰਿਪੋਰਟ ਪੇਸ਼ ਕਰਦਿਆਂ ਡਾ. ਵਿਜੇ ਕੁਮਾਰ ਤਨੇਜਾ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੀਆਂ ਅਧਿਆਪਨ ਖੋਜ ਅਤੇ ਪਸਾਰ ਪ੍ਰਾਪਤੀਆਂ ਤੇ ਸਿਲਸਿਲੇਵਾਰ ਚਾਨਣਾ ਪਾਇਆ। ਉਨ•ਾਂ ਨੇ ਯੂਨੀਵਰਸਿਟੀ ਦੀਆਂ ਭਵਿੱਖੀ ਯੋਜਨਾਵਾਂ ਵੀ ਸਾਹਮਣੇ ਰੱਖੀਆਂ। ਡਾ, ਤਨੇਜਾ ਨੇ ਕਿਹਾ ਕਿ ਯੂਨੀਵਰਸਿਟੀ ਬਦਲਦੇ ਵਿਸ਼ਵ ਹਾਲਾਤ ਨੂੰ ਸਾਹਮਣੇ ਰੱਖਦਿਆਂ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਜਾਂਚ ਤਕਨੀਕਾਂ, ਬਿਹਤਰ ਇਲਾਜ ਤੇ ਪ੍ਰਬੰਧ ਅਤੇ ਉਤਪਾਦਨ ਵਧਾਉਣ ਸਬੰਧੀ ਨੁਕਤਿਆਂ ਉੱਤੇ ਪੂਰਨ ਤੌਰ ਤੇ ਕੇਂਦਰਿਤ ਹੋ ਕੇ ਕੰਮ ਕਰ ਰਹੀ ਹੈ। ਉਨ•ਾਂ ਕਿਹਾ ਕਿ ਸਾਡਾ ਇਹ ਟੀਚਾ ਹੈ ਕਿ ਹਰ ਬਿਹਤਰ ਤਕਨੀਕ ਕਿਸਾਨ ਦੇ ਦਰਵਾਜ਼ੇ ਤੱਕ ਜ਼ਰੂਰ ਪਹੁੰਚੇ। ਕਿਸਾਨਾਂ ਨੂੰ ਸਹੀ ਸਿਖਲਾਈ ਦੇ ਕੇ ਉਨ•ਾਂ ਦਾ ਪਸ਼ੂ ਉਤਪਾਦਨ ਵਧਾਉਣ ਲਈ ਯੂਨੀਵਰਸਿਟੀ ਹਰ ਵੇਲੇ ਯਤਨਸ਼ੀਲ ਹੈ। ਪਸਾਰ ਸਿੱਖਿਆ ਦੇ ਮਾਧਿਅਮ ਰਾਹੀਂ ਕੈਂਪ, ਸਿਖਲਾਈ ਪ੍ਰੋਗਰਾਮ ਅਤੇ ਮੇਲਿਆਂ ਰਾਹੀਂ ਯੂਨੀਵਰਸਿਟੀ ਹਰ ਵੇਲੇ ਕਿਸਾਨਾਂ ਦੇ ਸੰਪਰਕ ਵਿੱਚ ਰਹਿੰਦੀ ਹੈ। ਮੱਛੀ ਪਾਲਣ ਦੇ ਖੇਤਰ ਵਿੱਚ ਬਦਲਵੇਂ ਖੁਰਾਕੀ ਪ੍ਰਬੰਧ, ਨਵੇਂ ਢੰਗਾਂ ਨਾਲ ਮੱਛੀ ਪਾਲਣ ਅਤੇ ਉਨੱਤ ਤਕਨੀਕਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਖਾਰੇ ਪਾਣੀ ਵਾਲੇ ਇਲਾਕਿਆ ਵਿੱਚ ਮੱਛੀ ਪਾਲਣ ਦਾ ਕੰਮ ਯੂਨੀਵਰਸਿਟੀ ਦੀਆਂ ਉਚੇਚੀਆਂ ਪਹਿਲਾਂ ਵਿੱਚੋਂ ਇਕ ਹੈ। ਉਨ•ਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪੜ•ਾਈ ਵਿੱਚ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ ਕਿ ਉਹ ਪ੍ਰਯੋਗੀ ਤੌਰ ਤੇ ਵੀ ਪੂਰਨ ਵਿੱਦਿਆ ਲੈਣ ਤਾਂ ਜੋ ਖੇਤਰ ਵਿੱਚ ਕਿਸਾਨਾਂ ਦੀ ਹਰ ਸਮੱਸਿਆ ਨੂੰ ਨਜਿੱਠ ਸਕਣ।
ਇਸ ਮੌਕੇ ਤੇ ਕੁੱਲ 240 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਇਨ•ਾਂ ਡਿਗਰੀਆਂ ਵਿੱਚ 20 ਪੀ-ਐੱਚ.ਡੀ, 39 ਐਮ. ਵੀ. ਐਸ. ਸੀ, 4 ਐਮ. ਵੀ. ਐਸ. ਸੀ/ਐਮ. ਐਸ. ਸੀ (ਐਨੀਮਲ ਬਾਇਓਤਕਨਾਲੋਜੀ) 3 ਐਮ. ਐਫ. ਐਸ. ਸੀ ਅਤੇ 174 ਬੀ. ਵੀ. ਐਸ. ਸੀ ਸ਼ਾਮਿਲ ਸਨ। ਡਿਗਰੀਆਂ ਪ੍ਰਦਾਨ ਕਰਨ ਤੋਂ ਇਲਾਵਾ ਸੋਨੇ ਦੇ ਮੈਡਲ ਵੀ ਦਿੱਤੇ ਗਏ। ਜਿਨ•ਾਂ ਵਿੱਚ ਅਮਨਦੀਪ ਸਿੰਘ ਅਤੇ ਮਮਤਾ ਸਿੰਘ ਨੂੰ (ਡਾ. ਐਸ. ਸੀ. ਦੱਤ ਗੋਲਡ ਮੈਡਲ), ਨਮਿਤਾ ਮਿਤਰਾ ਅਤੇ ਮੀਰ ਨਦੀਮ ਹਸਨ ਨੂੰ (ਡਾ. ਐਸ. ਐਸ. ਢਿੱਲੋਂ ਗੋਲਡ ਮੈਡਲ) ਅਤੇ ਮਮਤਾ ਸਿੰਘ ਅਤੇ ਮਨਿੰਦਰ ਸਿੰਘ ਨੂੰ (ਬੀ. ਵੀ. ਐਸ. ਸੀ ਦੇ ਉੱਚ ਮੈਰਿਟ ਵਾਲੇ ਗੋਲਡ ਮੈਡਲ) ਨਾਲ ਨਿਵਾਜਿਆ ਗਿਆ। ਇਸ ਮੌਕੇ ਤੇ ਡਾ. ਬਲਦੇਵ ਸਿੰਘ ਢਿੱਲੋਂ ਉਪ-ਕੁਲਪਤੀ, ਪੀ. ਏ. ਯੂ, ਡਾ. ਕਿਰਪਾਲ ਸਿੰਘ ਔਲਖ, ਡਾ. ਸਰਦਾਰਾ ਸਿੰਘ ਜੌਹਲ, ਡਾ. ਪਾਲ ਸਿੰਘ ਸਿੱਧੂ, ਸ਼੍ਰੀ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ, ਡਾ. ਨਰੇਸ਼ ਅਰੋੜਾ, ਡੂ. ਆਈ. ਜੀ, ਡਾ. ਉਂਕਾਰ ਸਿੰਘ ਪਰਮਾਰ, ਡਾ. ਕੇ. ਐਸ. ਰਾਏ, ਡਾ. ਕੇ. ਕੇ. ਬਕਸ਼ੀ, ਡਾ. ਡੀ. ਆਰ. ਸ਼ਰਮਾ, ਡਾ. ਕਮਲਦੀਪ ਕੌਰ, ਡਾ. ਐਸ. ਕੇ ਜੰਡ, ਡਾ. ਆਰ. ਪੀ. ਸਹਿਗਲ, ਸ਼੍ਰੀ. ਬੀ. ਐਸ. ਰੰਧਾਵਾ ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀ ਇੰਦਰਜੀਤ ਸਿੰਘ, ਡਾ. ਬੀ. ਐਸ. ਧਾਲੀਵਾਲ ਅਤੇ ਡਾ. ਵੀ.ਕੇ. ਸੂਦ ਮੌਜੂਦ ਸਨ।