• ਪੰਜਾਬ ਸਿਵਲ ਸਕੱਤਰੇਤ ਦੇ ਸਕੱਤਰਾਂ ਨੂੰ 1500-1500 ਰੁਪਏ ਵਿਸ਼ੇਸ਼ ਭੱਤੇ ਮਿਲਣਗੇ
ਚੰਡੀਗੜ•, 9 ਦਸੰਬਰ: ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ ਕੰਮ ਕਰਦੇ ਆਯੁਰਵੈਦਿਕ ਤੇ ਹੋਮਿਓਪੈਥਿਕ ਮੈਡੀਕਲ ਅਫਸਰਾਂ, ਉਪ ਵੈਦਾਂ, ਚੀਫ ਫਰਮਾਸਿਸਟਾਂ ਤੇ ਫਰਮਾਸਿਸਟਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਉਥੇ ਪੰਜਾਬ ਸਿਵਲ ਸਕੱਤਰੇਤਾਂ ਵਿੱਚ ਕੰਮ ਕਰਦੇ ਸਕੱਤਰਾਂ ਨੂੰ ਵਿਸ਼ੇਸ਼ ਭੱਤੇ ਦਿੱਤੇ ਗਏ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰਮਾਸਿਸਟਾਂ ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 3600 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 14430 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਫਰਮਾਸਿਸਟਾਂ ਦੀ ਤਨਖਾਹ 10300-34800 ਤੇ 3200 ਗਰੇਅ ਪੇਅ ਨਾਲ 13500 ਮੁੱਢਲੀ ਤਨਖਾਹ ਸੀ।
ਇਸੇ ਤਰ•ਾਂ ਚੀਫ ਫਰਮਾਸਿਸਟ ਗਰੇਡ-1 ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 4800 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 18250 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਚੀਫ ਫਰਮਾਸਿਸਟ ਗਰੇਡ-1 ਦੀ ਤਨਖਾਹ 10300-34800 ਤੇ 4200 ਗਰੇਅ ਪੇਅ ਨਾਲ 16290 ਮੁੱਢਲੀ ਤਨਖਾਹ ਸੀ। ਚੀਫ ਫਰਮਾਸਿਸਟ ਗਰੇਡ 2 ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 4200 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 16290 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਚੀਫ ਫਰਮਾਸਿਸਟ ਗਰੇਡ-2 ਦੀ ਤਨਖਾਹ 10300-34800 ਤੇ 3800 ਗਰੇਅ ਪੇਅ ਨਾਲ 14590 ਮੁੱਢਲੀ ਤਨਖਾਹ ਸੀ।
ਆਯੁਰਵੈਦਿਕ ਮੈਡੀਕਲ ਅਫਸਰ/ਯੂਨਾਨੀ ਮੈਡੀਕਲ ਅਫਸਰ ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 5400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 20300 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਆਯੁਰਵੈਦਿਕ ਮੈਡੀਕਲ ਅਫਸਰ/ਯੂਨਾਨੀ ਮੈਡੀਕਲ ਅਫਸਰ ਦੀ ਤਨਖਾਹ 10300-34800 ਤੇ 5000 ਗਰੇਅ ਪੇਅ ਨਾਲ 18450 ਮੁੱਢਲੀ ਤਨਖਾਹ ਸੀ। ਉਪ ਵੈਦ ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 3000 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 11470 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਉਪ ਵੈਦ ਦੀ ਤਨਖਾਹ 5910-20200 ਤੇ 2400 ਗਰੇਅ ਪੇਅ ਨਾਲ 9880 ਮੁੱਢਲੀ ਤਨਖਾਹ ਸੀ।
ਇਸੇ ਤਰ•ਾਂ ਹੋਮਿਓਪੈਥਿਕ ਮੈਡੀਕਲ ਅਫਸਰ ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 5400 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 20300 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਹੋਮਿਓਪੈਥਿਕ ਮੈਡੀਕਲ ਅਫਸਰ ਦੀ ਤਨਖਾਹ 10300-34800 ਤੇ 5000 ਗਰੇਅ ਪੇਅ ਨਾਲ 18450 ਮੁੱਢਲੀ ਤਨਖਾਹ ਸੀ। ਹੋਮਿਓਪੈਥਿਕ ਡਿਸਪੈਂਸਰ ਦੀ ਤਨਖਾਹ ਸਕੇਲ ਵਿੱਚ ਵਾਧਾ ਕਰਦਿਆਂ 10300-34800 ਤੇ 3000 ਗਰੇਡ ਪੇਅ ਕਰ ਦਿੱਤੀ ਹੈ ਜਿਸ ਨਾਲ ਮੁੱਢਲੀ ਤਨਖਾਹ 11470 ਰੁਪਏ ਹੋਵੇਗੀ। ਇਹ ਵਾਧਾ ਪਹਿਲੀ ਦਸੰਬਰ 2011 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਹੋਮਿਓਪੈਥਿਕ ਡਿਸਪੈਂਸਰ ਦੀ ਤਨਖਾਹ 5910-20200 ਤੇ 2000 ਗਰੇਅ ਪੇਅ ਨਾਲ 8240 ਮੁੱਢਲੀ ਤਨਖਾਹ ਸੀ।
ਪੰਜਾਬ ਸਿਵਲ ਸਕੱਤਰੇਤ ਤੇ ਇਸ ਬਰਾਬਰ ਦੇ ਦਫਤਰਾਂ ਵਿੱਚ ਕੰਮ ਕਰਦੇ ਸੰਯੁਕਤ ਸਕੱਤਰਾਂ, ਡਿਪਟੀ ਸਕੱਤਰਾਂ, ਅੰਡਰ ਸਕੱਤਰਾਂ, ਸੀਨੀਅਰ ਸਪੈਸ਼ਲ ਸਕੱਤਰ/ਮੰਤਰੀ, ਸਪੈਸ਼ਲ ਸਕੱਤਰ/ਮੰਤਰੀ ਤੇ ਸਕੱਤਰ/ਮੰਤਰੀ ਨੂੰ 1500-1500 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤੇ ਦੇਣ ਦਾ ਫੈਸਲਾ ਕੀਤਾ ਹੈ।