ਚੰਡੀਗੜ•, 9 ਦਸੰਬਰ: 18 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਵਿਖੇ ਹੋਣ ਵਾਲੀ ‘ਮਹਾ ਵਿਕਾਸ ਰੈਲੀ’ ਪੰਜਾਬ ਕਾਂਗਰਸ ਦੇ ਕਫਨ ‘ਚ ਆਖਰੀ ਕਿੱਲ ਸਾਬਿਤ ਹੋਵੇਗੀ ਜਦਕਿ ਇਸ ਰੈਲੀ ਨਾਲ ਪੰਜਾਬ ‘ਚ ਆਪਣੇ ਵਿਕਾਸ ਕੰਮ ਬਦਲੇ ਲੋਕਾਂ ਦਾ ਪਿਆਰ ਤੇ ਸਤਿਕਾਰ ਜਿੱਤਣ ਵਾਲੀ ਅਕਾਲੀ-ਭਾਜਪਾ ਸਰਕਾਰ ਦੇ 25 ਸਾਲ ਰਾਜ ਕਰਨ ਦੇ ਸੁਪਨੇ ਦਾ ਮੁੱਢ ਬੰਨੇਗੀ।
ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੀਤਾ ਜੋ ਕਿ ਇੱਥੇ 18 ਦਸੰਬਰ ਦੀ ‘ ਮਹਾ ਵਿਕਾਸ ਰੈਲੀ’ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ। ਉਨ•ਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਵੋਟਰ ਅਕਾਲੀ ਭਾਜਪਾ ਸਰਕਾਰ ਦੇ ਵਿਕਾਸ ਕੰਮਾਂ ‘ਤੇ ਮੋਹਰ Ñ ਲਾਉਣਗੇ ਤੇ ਅਗਲੇ ਪੰਜ ਸਾਲਾਂ ਲਈ ਅਕਾਲੀ ਭਾਜਪਾ ਨੂੰ ਦੁਬਾਰਾ ਪੰਜਾਬ ਦੀ ਵਾਗਡੌਰ ਸੌਂਪਣਗੇ। ਉਨ•ਾਂ ਕਿਹਾ ਕਿ ਉਹ ਇੱਥੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਆਏ ਹਨ ਤਾਂ ਜੋ ਪਾਰਟੀ ਵਰਕਰਾਂ ਤੇ ਆਮ ਲੋਕਾਂ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਰੈਲੀ ਲਈ 250 ਏਕੜ ਜ਼ਮੀਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਚੋਂ 130 ਏਕੜ ਵਾਹਨਾਂ ਦੀ ਪਾਰਕਿੰਗ ਤੇ 120 ਏਕੜ ਰੈਲੀ ਲਈ ਵਰਤੀ ਜਾਵੇਗੀ। ਉਨ•ਾਂ ਕਿਹਾ ਕਿ ਰੈਲੀ ਵਿਖੇ ਲੰਗਰ ਦਾ ਵੱਡੀ ਪੱਧਰ ‘ਤੇ ਪ੍ਰਬੰਧ ਕੀਤਾ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰੈਲੀ ਅਕਾਲੀ ਭਾਜਪਾ ਸਰਕਾਰ ਵਲੋਂ ਪੰਜ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਨੂੰ ਦਰਸਾਏਗੀ ਤੇ ਅਗਲੇ ਪੰਜ ਸਾਲਾਂ ਲਈ ਵਿਕਾਸ ਦਾ ਏਜੰਡਾ ਪੇਸ਼ ਕਰੇਗੀ। ਉਨ•ਾਂ ਕਿਹਾ ਕਿ ਰੈਲੀ ਦਾ ਨਾਅਰਾ ‘ ਕੰਮ ਕੀਤਾ ਕੰਮ ਕਰਾਂਗੇ, ਪਹਿਲਾਂ ਵੀ ਕੀਤਾ ਫੇਰ ਵੀ ਕਰਾਂਗੇ’ ਹੋਵੇਗਾ।
ਉਨ•ਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਲਗਭਗ 2 ਹਜ਼ਾਰ ਟਰੱਕ, 5 ਹਜ਼ਾਰ ਬੱਸਾਂ ਤੇ 5 ਹਜ਼ਾਰ ਕਾਰਾਂ ਪੂਰੇ ਪੰਜਾਬ ‘ਚੋਂ ਅਕਾਲੀ ਦਲ ਦੇ ਸਮਰਥਕਾਂ ਨੂੰ ਲੈ ਕੇ ਆਉਣਗੀਆਂ ਤੇ ਆਪਣੀ ਥਾਂ ਤੋਂ ਚੱਲਣ ਵਾਲੇ ਹਰ ਵਾਹਨ ਦੇ ਡਰਾਈਵਰ ਨੂੰ ਉਸਦਾ ਰੂਟ ਪਲਾਨ ਤੇ ਪਾਰਕਿੰਗ ਖੇਤਰ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਉਨ•ਾਂ ਪਾਰਟੀ ਵਲੋਂ ਰੈਲੀ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਆਮ ਲੋਕਾਂ ਨੂੰ ਰੈਲੀ ਕਾਰਨ ਕੋਈ ਦਿੱਕਤ ਨਾ ਆਵੇ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ‘ਚ ਕੈਬਨਿਟ ਮੰਤਰੀ ਸ. ਜਨਮੇਜਾ ਸਿੰਘ ਸੇਖੋਂ, ਮੁੱਖ ਸੰਸਦੀ ਸਕੱਤਰ ਸ. ਸ਼ੀਤਲ ਸਿੰਘ ਧਰਮਕੋਟ, ਨਿਧੜਕ ਸਿੰਘ ਬਰਾੜ ਤੇ ਤੀਰਥ ਸਿੰਘ ਮਾਹਲਾ ਹਾਜ਼ਰ ਸਨ।