ਲੁਧਿਆਣਾ : 9 ਦਸੰਬਰ:ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਸੰਬਰ ਦੇ ਮਹੀਨੇ ਕਿਸਾਨ ਭਰਾਵਾਂ ਅਤੇ ਬੀਬੀਆਂ ਲਈ ਵੱਖ ਵੱਖ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਬੱਚਿਆਂ ਵਿੱਚ ਹੁਨਰ ਦੀ ਰੁਚੀ ਲਈ ਉਤਸ਼ਾਹ ਪੈਦਾ ਕਰਨ ਲਈ 13ਦਸੰਬਰ ਤੋਂ 14 ਦਸੰਬਰ ਤਕ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ ਜਿਸ ਵਿੱਚ 30 ਪ੍ਰਤੀਯੋਗੀ ਹਿੱਸਾ ਲੈ ਸਕਣਗੇ। ਮਨੁੱਖ ਸਰੋਤ ਵਿਕਾਸ ਵਿਭਾਗ ਦੇ ਮਾਹਿਰ ਵੱਖ ਵੱਖ ਵਿਸ਼ਿਆਂ ਤੇ ਗੱਲ ਕਰਨਗੇ।
ਡਾ: ਗਿੱਲ ਨੇ ਦੱਸਿਆ ਕਿ 13 ਤੋਂ 16 ਦਸੰਬਰ ਤਕ ‘ਦਾਣਿਆਂ ਦੀ ਸਾਂਭ-ਸੰਭਾਲ’ ਦਾ ਸਿਖਲਾਈ ਕੋਰਸ 40 ਪ੍ਰਤੀਯੋਗੀਆਂ ਲਈ ਲਗਾਇਆ ਜਾ ਰਿਹਾ ਹੈ । ਉਨ•ਾਂ ਦੱਸਿਆ ਕਿ ਫ਼ਲਦਾਰ ਬੂਟਿਆਂ ਲਈ 15-16 ਦਸੰਬਰ ਨੂੰ ਅਤੇ ਫਾਰਮਿੰਗ ਸਿਸਟਮ ਅਤੇ ਇਸ ਦੀਆਂ ਚੁਣੌਤੀਆਂ ਸੰਬੰਧੀ 20-21 ਦਸੰਬਰ ਨੂੰ ਸਿਖਲਾਈ ਕੋਰਸ ਲੱਗ ਰਿਹਾ ਹੈ। ਡਾ: ਗਿੱਲ ਨੇ ਦੱਸਿਆ ਕਿ ਇਹ ਸਾਰੇ ਕੋਰਸ ਯੂਨੀਵਰਸਿਟੀ ਦੇ ਕੈਰੋਂ ਕਿਸਾਨ ਘਰ ਵਿਖੇ ਲੱਗਣਗੇ।