ਅੰਮ੍ਰਿਤਸਰ, 9 ਦਸੰਬਰ, 2011:ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰ ਪ੍ਰਤੀ ਵੱਧ ਰਹੀ ਮਾਨਤਾ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ‘ ਤੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ਇਕ ਸੈਮੀਨਾਰ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ, ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਇੱਕ ਚਿੰਤਨ ਵੱਧ ਰਿਹਾ ਹੈ, ਜਿਸ ਦੇ ਪ੍ਰਤੀ ਮੁੱਢਲੇ ਮਨੁੱਖੀ ਅਧਿਕਾਰਾਂ ਦੇ ਪ੍ਰਤੀ ਜਾਗਰੂਕਤਾ ਅਤੇ ਉਸ ਦਾ ਮੰਥਨ ਵਿਸ਼ੇ ‘ਤੇ ਸੂਝਬੂਝ ਵਿੱਚ ਹੋ ਰਹੀ ਕਾਮਯਾਬੀ ਦੀ ਕੜ੍ਹੀ ਵਿੱਚ ਉਹ ਇਹ ਵਿਚਾਰਗੋਸ਼ਟੀ ਪੇਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਡਾ. ਜਸਮੀਤ ਕੌਰ ਨਈਅਰ, ਸਾਬਕਾ ਡੀਪੀਆਈ (ਕਾਲਜ), ਪੰਜਾਬ ਅਤੇ ਡਾ. ਬਲਜੀਤ ਕੌਰ, ਰਾਸ਼ਟਰੀ ਟ੍ਰੇਨਰ, ਪਰਿਵਾਰ, ਸਿਹਤ ਅਤੇ ਐਚਆਈਵੀ ਫੈਲੋ ਤੋਂ ਇਲਾਵਾ ਡਾ. ਡੀਐਨ ਸੰਸਨਵਾਲ, ਸਾਬਕਾ ਚੇਅਰਪਰਸਨ, ਉੱਤਰੀ ਖੇਤਰੀ ਕਮੇਟੀ, ਨੈਸ਼ਨਲ ਕਾਂਊਂਸਲ ਫਾਰ ਟੀਚਰ ਐਜ਼ੂਕੇਸ਼ਨ, ਨਵੀਂ ਦਿੱਲੀ ਆਪਣੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਾਲਜ ਨੇ ਆਪਣਾ ਇਤਿਹਾਸਕ ਆਡੀਟੋਰੀਅਮ ਦਾ ਨਵੀਨੀਕਰਨ ਕਰਕੇ ਇਸ ਦਾ ਨਾਂ ਉੱਘੇ ਆਰਕੀਟੈਕਟ ਭਾਈ ਰਾਮ ਸਿੰਘ, ਜਿੰਨਾਂ ਨੇ 119 ਸਾਲ ਪੁਰਾਣੇ ਖਾਲਸਾ ਕਾਲਜ ਦੀ ਇਮਾਰਤ ਦਾ ਡਿਜ਼ਾਈਨ ਤਿਆਰ ਕੀਤਾ ਸੀ ਜਦੋਂ ਉਹ ਉਸ ਵੇਲੇ ਲਾਹੌਰ ਦੇ ਮਾਓ ਸਕੂਲ ਆਫ ਆਰਟਸ ਦੇ ਪ੍ਰਿੰਸੀਪਲ ਸਨ।