December 9, 2011 admin

ਰਾਜ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ

ਚੰਡੀਗੜ•, 9 ਦਸੰਬਰ: ਮੁੱਖ ਸਕੱਤਰ ਪੰਜਾਬ ਸ੍ਰੀ ਐਸ.ਸੀ. ਅਗਰਵਾਲ ਦੀ ਅਗਵਾਈ ਹੇਠ ਬਣੀ ਸਰਚ ਕਮੇਟੀ ਦੀ ਮੀਟਿੰਗ ਵਿੱਚ ਰਾਜ ਸੂਚਨਾ ਕਮਿਸ਼ਨ ਵਿੱਚ ਰਾਜ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਯੋਗ ਉਮੀਦਵਾਰਾਂ ਤੋਂ 16 ਦਸੰਬਰ, 2012 ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ।
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੂਚਨਾ ਅਧਿਕਾਰ ਐਕਟ 2005 ਦੀ ਧਾਰਾ 15 (5) (6) ਅਤੇ ਧਾਰਾ 16 (2) ਅਨੁਸਾਰ ਕਾਨੂੰਨ ਵਿਗਿਆਨ ਅਤੇ ਤਕਨਾਲੋਜੀ, ਸਮਾਜ ਸੇਵਾ ਪ੍ਰਬੰਧ, ਪੱਤਰਕਾਰੀ, ਜਨ ਸੰਪਰਕ ਮਾਧਿਅਮ ਜਾਂ ਪ੍ਰਸ਼ਾਸਨ ਅਤੇ ਸ਼ਾਸਨ ਵਿੱਚ ਵਿਆਪਕ ਗਿਆਨ ਅਤੇ ਤਜਰਬਾ ਰੱਖਣ ਵਾਲਾ ਵਿਅਕਤੀ ਇਸ ਅਹੁਦੇ ਲਈ ਬਿਨੈ ਕਰ ਸਕਦਾ ਹੈ। ਇਹ ਅਰਜ਼ੀਆਂ ਪ੍ਰਮੁੱਖ ਸਕੱਤਰ ਸੂਚਨਾ ਤੇ ਤਕਨਾਲੋਜੀ ਦੇ ਦਫ਼ਤਰੀ ਕਮਰਾ ਨੰਬਰ-8 ਤੀਜੀ ਮੰਜ਼ਲ, ਪੰਜਾਬ ਸਿਵਲ ਸਕੱਤਰੇਤ ਵਿੱਚ ਪ੍ਰਾਪਤ ਕੀਤੀਆਂ ਜਾਣਗੀਆਂ।
ਮੁੱਖ ਸਕੱਤਰ ਸ੍ਰੀ ਸੀ.ਐਸ. ਅਗਰਵਾਲ ਦੀ ਪ੍ਰਧਾਨਗੀ ਹੇਠ ਬਣੀ ਸਰਚ ਕਮੇਟੀ ਦੀ ਮੀਟਿੰਗ ਵਿੱਚ ਉਨ•ਾਂ ਤੋਂ ਇਲਾਵਾ ਸ੍ਰੀ ਏ.ਆਰ. ਤਲਵਾੜ ਪ੍ਰਮੁੱਖ ਸਕੱਤਰ ਸੂਚਨਾ ਤਕਨਾਲੋਜੀ ਅਤੇ ਰਿਟਾਇਰਡ ਲੈਫ਼ਟੀਨੈਟ ਜਨਰਲ ਸ੍ਰ੍ਰੀ ਬੀ.ਐਸ. ਧਾਲੀਵਾਲ ਨੇ ਭਾਗ ਲਿਆ।

Translate »