December 9, 2011 admin

ਅੰਨਾ ਹਜ਼ਾਰੇ ਦੇ ਹੱਕ ਚ ਪੀਪੀਪੀ ਵੱਲੋਂ ਸ਼ਾਂਤਮਈ ਪ੍ਰਦਰਸ਼ਨ – ਅਮਨਪ੍ਰੀਤ ਛੀਨਾ

ਅੰਮ੍ਰਿਤਸਰ- ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਉਨ ਦਾ ਸੁਪਨਾ ਲੈਕੇ ਚੱਲੇ ਸ਼੍ਰੀ ਅੰਨਾ ਹਜ਼ਾਰੇ ਦੇ ਸਮਰਥਨ ਚ ਸ.ਮਨਪ੍ਰੀਤ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ 11 ਦਸੰਬਰ ਸਵੇਰੇ 11 ਵਜੇ ਸੈਕਟਰ 17 ਚੰਡੀਗੜ ਚ ਸ਼ਾਂਤਮਈ ਪ੍ਰਦਰਸ਼ਨ ਕਰਨਗੇਂ ਅਤੇ ਜਿਲਾ ਅੰਮ੍ਰਿਤਸਰ ਤੋਂ ਜਨਰਲ ਕੌਂਸਲ ਮੈਂਬਰ, ਜਿਲਾ ਅਤੇ ਹਲਕਾ ਡੇਲੀਗੇਟ ਭਾਰੀ ਮਾਤਰਾ ਵਿੱਚ ਸ਼ਮੁਲੀਅਤ ਕਰਣਗੇਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਮਨਪ੍ਰੀਤ ਸਿੰਘ ਛੀਨਾ,  ਜਾਇੰਟ ਸਕੱਤਰ ਪੀਪੀਪੀ ਨੇ ਕੀਤਾ। ਸ਼੍ਰੀ ਛੀਨਾ ਨੇ ਇਹ ਵੀ ਦੱਸਿਆ ਕਿ ਸਾਂਝੇ ਮੋਰਚੇ ਦੀ 11 ਦਸੰਬਰ ਨੂੰ ਕੀਤੀ ਜਾ ਰਹੀ ਇੱਜਤ ਸੰਭਾਲ ਯਾਤਰਾ ਦੀ ਅੰਮ੍ਰਿਤਸਰ ਰੈਲੀ ਅੰਨਾ ਹਜ਼ਾਰੇ ਦੇ ਸ਼ਾਂਤਮਈ ਪ੍ਰਦਰਸ਼ਨ ਕਰਕੇ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਨਵੀੰ ਤਰੀਕ ਸਾਂਝੇ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਨਾਲ ਫੈਸਲਾ ਕਰਕੇ ਜਾਰੀ ਕਰ ਦਿੱਤੀ ਜਾਵੇਗੀ।
ਸ.ਛੀਨਾ ਨੇ ਕਿਹਾ ਕਿ ਭਾਰਤ ਦੀ ਕੁਲ ਘਰੇਲੂ ਉਤਪਾਦ ਦਾ 17 ਪ੍ਰਤੀÎਸ਼ਤ ਭਾਵ ਖਰਬਾਂ ਰੁਪਿਆ ਰਿਸ਼ਵਤ ਦੇ ਰੂਪ ਵਿੱਚ ਲਿਆ ਅਤੇ ਦਿੱਤਾ ਜਾਂਦਾ ਹੈ ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਤਿੱਖੇ ਲੋਕਪਾਲ ਬਿਲ ਦੀ ਲੋੜ ਹੈ ਅਤੇ ਕੇਂਦਰ ਤੋਂ ਇਲਾਵਾ ਸੂਬਿਆਂ ਵਿੱਚ ਵੀ ਮਜਬੂਤ ਜਨ-ਲੋਕਪਾਲ ਬਣਾਏ ਜਾਣੇ ਚਾਹੀਦੇ ਹੈ ਤਾਂ ਜੋ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਨੱਥ ਪਾਈ ਜਾ ਸਕੇ।
ਇਸ ਦੌਰਾਣ ਜਨਰਲ ਕੌਂਸਲ ਮੈਂਬਰ ਤਰਜੀਤ ਸਿੰਘ ਰਾਜਾਸਾਂਸੀ ਅਤੇ ਜਨਰਲ ਕੌਂਸਲ ਮੈਂਬਰ ਗੁਲਜ਼ਾਰ ਸਿੰਘ ਖਾਸਾ ਨੇ ਕਿਹਾ ਕਿ ਕਰੋੜਾਂ ਦੇ ਘਪਲੇ ਕਰਨ ਵਾਲੇ ਲੀਡਰਾਂ ਤੋਂ ਲੋਕਪਾਲ ਹੀ ਲੋਕਾਂ ਨੂੰ ਬਚਾ ਸਕਦਾ ਹੈ। ਸਾਂਝੇ ਮੋਰਚੇ ਦੀ ਸਰਕਾਰ ਆਉਣ ਤੇ ਲੋਕਪਾਲ ਨੂੰ ਮਜਬੂਤ ਬਣਾਉਨ ਲਈ ਵਿਜਿਲੇਂਸ ਵਿਭਾਗ ਮੁੱਖਮੰਤਰੀ ਅਧੀਨ ਨਹੀਂ ਬਲਕਿ ਲੋਕਪਾਲ ਅਧੀਨ ਲਿਆਂਦਾ ਜਾਵੇਗਾ। ਪੀਪੀਪੀ ਚਾਹੁੰਦੀ ਹੈ ਕਿ ਪ੍ਰਧਾਨਮੰਤਰੀ ਸਮੇਤ ਜੱਜਾਂ, ਅਫਸਰਾਂ ਤੇ ਸਾਰੇ ਸਰਕਾਰੀ ਮੁਲਾਜਮਾਂ ਨੂੰ ਇੱਕ ਲੋਕਪਾਲ ਬਿਲ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਸੀਨੀਅਰ ਆਗੂ ਅਤੇ ਸੇਂਟ੍ਰਲ ਕਮੇਟੀ ਮੈਂਬਰ ਸ.ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਕਿ ਨਿਆਂਪਾਲਕਾ, ਲੋਕ ਚਾਰਟਰ, ਲੋਕ ਰੱਖਿਅਕ ਲਈ ਵੱਖਰੇ ਬਿਲ ਦੀ ਹਿਮਾਇਤ ਨਹੀਂ ਕੀਤੀ ਜਾਵੇਗੀ, ਪੀਪੀਪੀ ਇੱਕ ਮਜਬੂਤ ਜਨ-ਲੋਕਪਾਲ ਵਿੱਚ ਵਿਸ਼ਵਾਸ ਕਰਦੀ ਹੈ।  ਉਹਨਾਂ ਕਿਹਾ ਕਿ ਸ਼੍ਰੀ ਅੰਨਾ ਹਜ਼ਾਰੇ ਜੇ ਇਸ ਧਰਨੇ ਨੂੰ ਲੰਮਾ ਕਰਨਗੇਂ ਤਾਂ ਪੀਪਲਜ਼ ਪਾਰਟੀ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਸਮਰਥਨ ਦੇਵੇਗੀ।

Translate »