ਸੋਨੀਆ ਗਾਂਧੀ ਤਿਆਗ ਦੀ ਮੂਰਤੀ-ਕੈੜਾ
ਲੁਧਿਆਣਾ -ਸ੍ਰੀਮਤੀ ਸੋਨੀਆਂ ਗਾਂਧੀ ਜੀ ਦਾ ਜਨਮ ਦਿਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਨਿਰਮਲ ਕੈੜਾ ਵਲੋ ਵਿਧਾਨ ਸਭਾ ਹਲਕਾ ਪੱਛਮੀ ਦੇ ਜਵਾਹਰ ਨਗਰ ਕੈਪ ਵਿਖੇ ਕਾਂਗਰਸੀ ਵਰਕਰਾਂ ਦੀ ਹਾਜਰੀ ਵਿਚ ਇੱਕ ਛੋਟੀ ਬੱਚੀ ਤੋ ਕੇਕ ਕਟਵਾ ਕੇ ਮਨਾਇਆ ਗਿਆ।
ਇਸ ਸਮੇ ਬੋਲਦੇ ਕੈੜਾ ਨੇ ਕਿਹਾ ਕਿ ਸ੍ਰੀਮਤੀ ਸੋਨੀਆਂ ਗਾਂਧੀ ਤਿਆਗ ਦੀ ਮੂਰਤ ਹੈ ਜਿਹਨਾਂ ਨੇ ਡਾਂ ਮਨਮੋਹਨ ਸਿੰਘ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਜੋ ਰੋਲ ਅਦਾ ਕੀਤਾ ਉਸ ਦੀ ਕਿਧਰੇ ਵੀ ਮਿਸਾਲ ਨਹੀ ਮਿਲਦੀ। ਉਹਨਾਂ ਕਿਹਾ ਕਿ ਅੱਜ ਕਾਂਗਰਸ ਦਾ ਹਰ ਵਰਕਰ ਉਹਨਾਂ ਦੇ ਸਾਦਗੀ, ਸੱਚਾਈ ਅਤੇ ਮਿਹਨਤ ਭਰੇ ਜੀਵਨ ਤੋ ਸੇਧ ਲੈਦਾ ਹੋਇਆ ਕਾਂਗਰਸ ਪਾਰਟੀ ਅਤੇ ਦੇਸ਼ ਦੀ ਚੜਦੀ ਕਲ•ਾ ਲਈ ਕੰਮ ਕਰੇ। ਉਹਨਾਂ ਕਿਹਾ ਕਿ ਕਾਂਗਰਸ ਦਾ ਵਰਕਰ ਹੀ ਹੈ ਜਿਸ ਨੇ ਜਿਥੇ ਭਾਰਤ ਦੀ ਅਜਾਦੀ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ ਉਥੇ ਪੰਜਾਬ ਵਿਚ ਭਾਰਤ ਦੇ ਲੋਕ ਤੰਤਰ ਨੂੰ ਜਿਉਦਾ ਰੱਖਣ ਲਈ 1992 ਦੀਆਂ ਚੋਣਾ ਵਿਚ ਅਹਿਮ ਰੋਲ ਅਦਾ ਕੀਤਾ। ਉਹਨਾਂ ਕਿਹਾ ਕਿ ਉਹ ਅਜਿਹਾ ਸਮਾ ਸੀ ਜਦ ਕੋਈ ਵੀ ਕਾਂਗਰਸੀ ਵਰਕਰ ਸਾਂਸਦ ਜਾਂ ਵਿਧਾਇਕ ਬਣਨ ਲਈ ਚੋਣ ਨਹੀ ਸੀ ਲੜਿਆ ਸਗੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਲੜਾਈ ਲੜਿਆ ਸੀ। ਇਸ ਸਮੇ ਮੀਨੂੰ ਮਲਹੋਤਰਾ ਜਨਰਲ ਸੈਕਟਰੀ ਕਾਂਗਰਸ ਕਮੇਟੀ, ਅਮਿਤ ਸ਼ੋਰੀ ਵਾਇਸ ਪ੍ਰਧਾਨ ਜਿਲ•ਾ ਕਾਂਗਰਸ ਸੇਵਾ ਦਲ, ਰਾਜ ਕੁਮਾਰ ਸਹੋਤਾ, ਸ਼ਾਮ ਲਾਲ ਮੋਟਨ, ਬਲਜਿੰਦਰ ਭਾਰਤੀ, ਜਗਤਾਰ ਸਿੰਘ ਤਾਰੀ, ਅਸ਼ੋਕ ਕੁਮਾਰ ਵਾਰਡ ਪ੍ਰਧਾਨ, ਟਿਕੂ ਜੱਸਾ, ਰਾਕੇਸ਼ ਸ਼ਰਮਾਂ, ਸਤਪਾਲ ਕਪੂਰ, ਮਨੋਹਰ ਲਾਲ ਰਾਣਾ ਅਤੇ ਸੰਨੀ ਚਾਵਲਾ ਹਾਜਰ ਸਨ।