December 9, 2011 admin

ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜ ਦੂਸਰੇ ਦਿਨ ਵੀ ਪੂਰਨ ਬੰਦ ਰਹੇ

ਡੀ.ਏ.ਵੀ ਕਾਲਜ ਦੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਵੱਲੋਂ ਧਰਨਾ
ਸਰਕਾਰ ਦਾ ਉੱਚ ਸਿੱਖਿਆ ਸਬੰਧੀ ਰਵੱਈਆ ਬਹੁਤ ਮਾੜਾ-ਪ੍ਰੋ.ਸੇਖੋਂ
               ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿਖੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਦੂਸਰੇ ਦਿਨ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਨੇ ਸਾਰੇ ਕੰਮਾਂ ਦਾ ਬਾਈਕਾਟ ਕਰਕੇ ਕਾਲਜ ਵਿੱਚ ਧਰਨਾ ਦਿੱਤਾ| ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਸਬੰਧੀ ਜੰਮ ਕੇ ਨਾਅਰੇਬਾਜੀ ਕੀਤੀ ਗਈ| ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰੋ.ਐਚ.ਐਸ ਵਾਲੀਆ ਜਨਰਲ ਸਕੱਤਰ ਪੀ.ਸੀ.ਸੀ.ਟੀ.ਯੂ ਨੇ ਸਰਕਾਰ ਨੂੰ ਚਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਾਲਜ ਅਧਿਆਪਕਾਂ ਅਤੇ ਗੈਰ- ਅਧਿਆਪਕ ਅਮਲੇ ਦੀਆਂ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰੇ ਨਹੀਂ ਤਾਂ ਜੁਆਇੰਟ ਐਕਸਨ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਘੰਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸ ਕਾਰਨ ਸੂਬੇ ਵਿੱਚ ਸਿੱਖਿਆ ਦੇ ਨੁਕਸਾਨ ਹੋਣ ਲਈ ਪੰਜਾਬ ਸਰਕਾਰ ਜੁੰਮੇਵਾਰ ਹੋਵੇਗੀ| ਪ੍ਰੋ.ਵਾਲੀਆ , ਪ੍ਰੋ.ਬੀ.ਬੀ.ਯਾਦਵ , ਨਾਨ- ਟੀਚਿੰਗ ਦੇ ਰਾਜੀਵ ਸਰਮਾ ਅਤੇ ਅਸੌਕ ਕੁਮਾਰ ਜਿੰਨ੍ਹਾਂ ਨੇ 7 ਦਸੰਬਰ ਨੂੰ ਚੰਡੀਗੜ੍ਹ ਵਿੱਚ ਗ੍ਰਿਫਤਾਰੀ ਦਿੱਤੀ ਸੀ, ਪ੍ਰੰਤੂ ਦੇਰ ਰਾਤ ਰਿਹਾਅ ਕਰਨ ਉਪਰੰਤ ਅੱਜ ਕਾਲਜ ਪਹੁੰਚੇ | ਰੈਲੀ ਵਿੱਚ ਪਹੁੰਚਣ ਤੇ ਉਹਨਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ|
 ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ:ਕੇ.ਐਨ ਕੌਲ ਨੇ ਸਰਕਾਰ ਦੇ ਉੱਚ ਸਿੱਖਿਆ ਵਿਰੋਧੀ ਵਤੀਰੇ ਦੀ ਨਿੰਦਿਆ ਕੀਤੀ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਕਾਲਜਾਂ ਨਾਲ ਸਬੰਧਤ ਸਾਰੀਆ ਮੰਗਾਂ ਨੂੰ ਜਲਦੀ ਤੋ ਜਲਦੀ ਪੂਰਾ ਕਰਕੇ ਵਿਦਿਆਰਥੀਆਂ ਦੀ ਸਿੱਖਿਆ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾਵੇ|
 ਅੰਮ੍ਰਿਤਸਰ ਜਿਲ੍ਹੇ ਦੇ ਪ੍ਰਧਾਨ ਪ੍ਰੋ.ਗੁਰਦਾਸ ਸਿੰਘ ਸੇਖੋਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 48 ਘੰਟੇ ਦੇ ਜੁਆਇੰਟ ਐਕਸਨ ਕਮੇਟੀ ਦੁਆਰਾ ਦਿੱਤੇ ਗਏ ਸਿੱਖਿਆ ਬੰਦ ਦੌਰਾਨ ਜਿਲ੍ਹੇ ਦੇ ਸਾਰੇ ਕਾਲਜ ਬੰਦ ਕਰਕੇ ਅਧਿਆਪਕਾਂ ਅਤੇ ਗੈਰ- ਅਧਿਆਪਕ ਅਮਲੇ ਦੁਆਰਾ ਕਾਲਜਾਂ ਵਿੱਚ ਧਰਨੇ ਅਤੇ ਰੈਲੀਆਂ ਕੀਤੀਆ ਗਈਆ| ਪ੍ਰੋ.ਸੇਖੋਂ ਨੇ ਦੱਸਿਆ ਕਿ ਸੋਮਵਾਰ ਤਂੋ ਡੀ.ਸੀ ਆਫਿਸ ਜਲੰਧਰ ਵਿਖੇ ਲਗਾਤਾਰ ਭੁੱਖ ਹੜਤਾਲ ਦਾ ਸਿਲਸਲਾ ਸੁਰੂ ਕੀਤਾ ਜਾਵੇਗਾ| ਪ੍ਰੋ.ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇ ਨਜਰ ਰੱਖਦੇ ਹੋਏ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਪੇਪਰਾਂ ਦਾ ਬਾਈਕਾਟ ਨਹੀਂ ਕੀਤਾ ਗਿਆ, ਪ੍ਰੰਤੂ ਜੇਕਰ ਸਰਕਾਰ ਦਾ ਰਵੱਈਆ ਏਸੇ ਤਰ੍ਹਾਂ ਰਿਹਾ ਤਾਂ ਜਥੇਬੰਦੀ ਨੂੰ ਸਘੰਰਸ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ|
 ਪ੍ਰੋ.ਸੇਖੋਂ ਨੇ ਕਿਹਾ ਕਿ ਅੱਜ ਜੁਆਇੰਟ ਐਕਸਨ ਕਮੇਟੀ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਯੂਨਿਟ ਪ੍ਰਧਾਨਾਂ ਜਿੰਨ੍ਹਾਂ ਵਿੱਚ ਪ੍ਰੋ. ਪੂਨਮ ਰਾਮਪਾਲ ਪ੍ਰਧਾਨ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ,ਪ੍ਰੋ. ਸਤਵੰਤ ਪ੍ਰਧਾਨ ਡੀ.ਏ.ਵੀ ਕਾਲਜ ਆਫ ਐਜੂਕੇਸਨ, ਪ੍ਰੋ. ਐਸ.ਐਸ ਰੰਗੀ ਪ੍ਰਧਾਨ ਖਾਲਸਾ ਕਾਲਜ ਅੰਮ੍ਰਿਤਸਰ, ਪ੍ਰੋ. ਮੈਡਮ ਰੰਧਾਵਾ ਖਾਲਸਾ ਕਾਲਜ ਫਾਰ ਵੂਮੈਨ, ਖਾਲਸਾ ਕਾਲਜ ਆਫ ਐਜੂਕੇਸਨ , ਪ੍ਰੋ. ਮੈਡਮ ਪ੍ਰੇਮ ਪ੍ਰਧਾਨ ਸਹਿਯਾਦਾ ਨੰਦ ਕਾਲਜ ਅਤੇ ਪ੍ਰੋ.ਬੀ.ਕੇ ਵਾਲੀਆ ਹਿੰਦੂ ਸਭਾ ਕਾਲਜ ਦੇ ਹਵਾਲੇ ਨਾਲ ਦੱਸਿਆ ਕਿ ਇਹ ਸਾਰੇ ਕਾਲਜ ਪੂਰਨ ਬੰਦ ਰਹੇ | ਜਿਲ੍ਹਾ ਪ੍ਰਧਾਨ ਪ੍ਰੋ.ਸੇਖੋਂ ਨੇ ਅੰਮ੍ਰਿਤਸਰ ਜਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿਸੀਪਲ ਸਾਹਿਬਾਨ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ 48 ਘੰਟੇ ਤੇ ਸਿੱਖਿਆ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਪੀ.ਸੀ.ਸੀ.ਟੀ.ਯੂ ਦਾ ਸਾਥ ਦਿੱਤਾ| ਉਹਨਾਂ ਨੇ ਪ੍ਰਿਸੀਪਲ ਡਾ: ਕੇ.ਐਨ.ਕੌਲ ਦਾ ਵਿਸੇਸ ਤੌਰ ਤੇ ਧਰਨੇ ਵਿੱਚ ਸਾਮਲ ਹੋਣ ਤੇ ਧੰਨਵਾਦ ਕੀਤਾ| ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਪ੍ਰੋ.ਸੇਖੋਂ ਤੋ ਇਲਾਵਾ ਪ੍ਰੋ.ਬੀ.ਬੀ.ਯਾਦਵ, ਪ੍ਰੋ.ਜੀ.ਐਸ. ਸਿੱਧੂ  ਅਤੇ ਨਾਨ-ਟੀਚਿੰਗ ਦੇ ਸਕੱਤਰ ਸ੍ਰੀ ਰਾਜੀਵ ਸਰਮਾ ਤੇ ਰਾਜੇਸ ਕੁਮਾਰ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ|

Translate »