December 9, 2011 admin

ਕਾਂਗਰਸ ਪਾਰਟੀ ਵਲੋ’ ਪ੍ਰਚਾਰੀਆਂ ਜਾ ਰਹੀਆਂ ਪ੍ਰਾਪਤੀਆਂ ਨਿਰਾ ਗਪੌੜਸੰਖ-ਗੁਰਦੇਵ ਬਾਦਲ

ਚੰਡੀਗੜ੍ਹ, 9 ਦਸੰਬਰ: ਕਾਂਗਰਸ ਪਾਰਟੀ ਵਲੋ’ ਪ੍ਰਚਾਰੀਆਂ ਜਾ ਰਹੀਆਂ ਪ੍ਰਾਪਤੀਆਂ ਨੂੰ ਅਮਰਿੰਦਰ ਦਾ ”ਗਪੌੜਸੰਖ” ਕਰਾਰ ਦਿੰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਗੁਰਦੇਵ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਨੂੰ ਇਹ ਯਾਦ ਰੱਖਣ ਲਈ ਕਿਹਾ ਕਿ ”ਕਾਠ ਦੀ ਹਾਂਡੀ ਵਾਰ ਵਾਰ ਨਹੀ’ ਚੜਦੀ ਹੁੰਦੀ”।
       ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ 2002 ਵਿੱਚ ਕੂੜ ਪ੍ਰਚਾਰ ਨਾਲ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਸੂਬੇ ਵਿੱਚ ਇੱਕ ਵਾਰੀ ਸਰਕਾਰ ਬਣਾ ਲਈ ਸੀ। ਇਸ ਲਈ ਅਮਰਿੰਦਰ ਸਿੰਘ ਸੋਚਦਾ ਹੈ ਕਿ ਉਹ ਇਸ ਵਾਰੀ ਵੀ ਝੂਠ ਬੋਲਕੇ ਮੁੜ ਰਾਜਸੱਤਾ ਉੱਤੇ ਕਾਬਜ਼ ਹੋ ਜਾਵੇਗਾ, ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਾਠ ਦੀ ਹਾਂਡੀ ਸਿਰਫ ਇੱਕੋ ਵਾਰੀ ਹੀ ਚੜਦੀ ਹੁੰਦੀ ਹੈ। ਸ. ਬਾਦਲ ਨੇ ਕਿਹਾ ਕਿ 2002 ਵਿੱਚ ”ਸਰਕਾਰ ਦਾ ਬਟੇਰਾ ਅਣਭੋਲ ਹੀ ਉਸਦੇ ਪੈਰ ਹੇਠ ਆ ਜਾਣ ਕਾਰਨ ਉਹ ਆਪਣੇ ਆਪ ਨੂੰ ਰਾਜਸੀ ਖੇਤਰ ਦਾ ਵੱਡਾ ਸਿਕਾਰੀ ਸਮਝ ਬੈਠਾ ਹੈ।
ਸ. ਬਾਦਲ ਨੇ ਕਿਹਾ ਕਿ ਅਮਰਿੰਦਰ ਸਿੰਘ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣੇ ਛੱਡ ਦੇਵੇ ਕਿਉ’ਕਿ ਉਸ ਵਲੋ’ ਰਾਜਸੱਤਾ ਪ੍ਰਾਪਤ ਕਰਕੇ ”ਸੂਬੇ ਦਾ ਵਿਕਾਸ ਅਤੇ ਲੋਕਾਂ ਦੀ ਸੇਵਾ ਕਰਨ” ਦੀ ਥਾਂ ਕੀਤੇ ਗਏ ”ਮੌਜ ਮੇਲੇ ਤੇ ਐਸ਼ ਪ੍ਰਸਤੀ” ਲੋਕਾਂ ਨੂੰ ਅਜੇ ਭੁੱਲੀ ਨਹੀ’ ਹੈ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪਣੀ ਸਰਕਾਰ ਦੇ ਪੂਰੇ ਪੰਜ ਸਾਲਾਂ ਦੇ ਅਰਸੇ ਦੌਰਾਨ ਇੱਕ ਵੀ ਅਹਿਮ ਪ੍ਰਾਪਤੀ ਨਾ ਗਿਣਾ ਸਕਣ ਵਾਲਾ ਵਿਅਕਤੀ ਫਿਰ ਸਰਕਾਰ ਬਨਾਉਣ ਦੀ ਆਸ ਲਾਈ ਬੈਠਾ ਹੈ।
ਕਾਂਗਰਸ ਪਾਰਟੀ ਵਲੋ’ ਅਖਬਾਰਾਂ ਵਿੱਚੇ ਇਸ਼ਤਿਹਾਰ ਦੇ ਕੇ ਪ੍ਰਚਾਰੀਆਂ ਜਾ ਰਹੀਆਂ ਅਪਣੀਆਂ 51 ਪ੍ਰਾਪਤੀਆਂ ਨੂੰ ‘ਝੂਠ ਦਾ ਪੁਲੰਦਾ’ ਕਹਿੰਦਿਆਂ, ਸ. ਬਾਦਲ ਨੇ ਕਿਹਾ ਸਿਰਫ ਨੀ’ਹ ਪੱਥਰ ਰੱਖਣ ਨੂੰ ਹੀ ਆਪਣੀ ਪ੍ਰਾਪਤੀ ਕਹਿਕੇ ਪ੍ਰਚਾਰਣ ਵਾਲੇ ਅਮਰਿੰਦਰ ਸਿੰਘ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਸੂਬੇ ਦੇ ਲੋਕਾਂ ਤੋ’ ਕੁਝ ਵੀ ਗੁੱਝਾ ਨਹੀ’ ਹੈ। ਲੋਕਾਂ ਨੂੰ ਅਮਰਿੰਦਰ ਸਿੰਘ ਦੀ ਸਰਕਾਰ ਦੇ ਪੰਜ ਸਾਲਾਂ ਦੌਰਾਨ ਹਵਾ ਵਿਚ ਉਸਾਰੇ ਗਏ ਮੈਗਾ ਪ੍ਰਾਜੈਕਟ ਕਿਧਰੇ ਵੀ ਨਹੀ’ ਦਿਸੇ ਜਦੋ’ ਕਿ ਪਿਛਲੇ ਪੰਜ ਸਾਲਾਂ ਵਿੱਚ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦੇ ਅਰਸੇ ਦੌਰਾਨ ਪੰਜਾਬ ਦੀ ਜਨਤਾ ਨੇ ਇੱਕ ਨਵੇ’ ਪੰਜਾਬ ਨੂੰ ਉਸਰਦੇ ਵੇਖਿਆ ਹੈ। ਉਹਨਾਂ ਕਿਹਾ ਕਿ ਨਵੇ’ ਉਸਾਰੇ ਗਏ ਪੁਲਾਂ, ਫਲਈਓਵਰਾਂ, ਚੌ’ਹ ਤੇ ਛੇ ਮਾਰਗੀ ਕੀਤੀਆਂ ਗਈ ਸੜਕਾਂ ਦੇ ਨਾਲ ਨਾਲ ਨਵੀਆਂ ਸਥਾਪਤ ਕੀਤੀਆਂ ਗਈਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਹਸਪਤਾਲਾਂ ਸਦਕਾ ਪੰਜਾਬ ਦੀ ਕਾਇਆ ਹੀ ਕਲਪ ਹੋ ਗਈ ਹੈ।
ਸ. ਬਾਦਲ ਨੇ ਕਿਹਾ ਪੰਜਾਬ ਦੇ ਲੋਕ ਜਦੋ’ ਸਰਕਾਰਾਂ ਦੀ ਕਾਰਗੁਜ਼ਾਰੀ, ਪਾਰਟੀਆਂ ਦੀ ਭੂਮਿਕਾ ਅਤੇ ਆਗੂਆਂ ਦੇ ਲੋਕ ਪੱਖੀ ਹੋਣ ਨੂੰ ਧਿਆਨ ਵਿੱਚ ਰੱਖਦੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤਾਂ ਨਿਸ਼ਚੇ ਹੀ ਉਹਨਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਇਸਦੇ ਆਗੂ ਸ. ਪਰਕਾਸ਼ ਸਿੰਘ ਬਾਦਲ ਹੀ ਹੋਣਗੇ।

Translate »