December 9, 2011 admin

ਸੋਨੀਆਂ ਗਾਂਧੀ ਜੀ ਦੇ 65ਵੇ ਜਨਮ ਦਿਨ ਤੇ ਹਲਕਾ ਆਤਮ ਨਗਰ (ਲੋਕ ਸੇਵਾਵਾਂ ਦਫਤਰ) ਵਿਖੇ ਨੰਨੀ ਬੱਚੀ ਨੇ ਕੱਟਿਆ ਕੇਕ

ਲੁਧਿਆਣਾ – ਭਾਰਤ ਦੀ ਮਹਾਨ ਨੇਤਾ ਅਤੇ ਵਿਸ਼ਵ ਦੀਆਂ ਮੋਹਰੀ ਔਰਤਾਂ ਵਿਚੋ ਇੱਕ, ਸ੍ਰੀਮਤੀ ਸੋਨੀਆਂ ਗਾਂਧੀ ਜੀ ਦਾ 65 ਵਾਂ ਜਨਮ ਦਿਨ ਲੋਕ ਸੇਵਾਵਾਂ ਦਫਤਰ, ਗਿੱਲ ਰੋਡ, ਹਲਕਾ ਆਤਮ ਨਗਰ ਵਿਖੇ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਨੰਨੀ ਬੱਚੀ ਕਿਰਨ ਕੌਰ ਸੱਗੂ ਵਲੋ ਕੇਕ ਕੱਟ ਕੇ ਅਤੇ ਬੱਚਿਆ ਨੂੰ ਮਿਠਾਈਆਂ ਵੰਡ ਕੇ ਮਨਾਇਆ ਗਿਆ। ਇਸ ਸਮੇ ਸ੍ਰੀ ਬਾਵਾ ਅਤੇ ਸਮੂਹ ਕਾਂਗਰਸੀ ਵਰਕਰਾਂ ਨੇ ਸ੍ਰੀਮਤੀ ਸੋਨੀਆਂ ਗਾਂਧੀ ਜੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਸ੍ਰੀ ਸੋਨੀਆਂ ਗਾਂਧੀ ਦਾ ਜੀਵਨ ਤਿਆਗ, ਸੇਵਾ, ਸੱਚਾਈ ਅਤੇ ਸਾਦਗੀ ਦੀ ਮਿਸਾਲ ਹੈ, ਉਹਨਾਂ ਕਿਹਾ ਕਿ ਸ੍ਰੀਮਤੀ ਸੋਨੀਆਂ ਗਾਂਧੀ ਨੇ ਭਾਰਤ ਨੂੰ ਇੱਕਜੁੱਟ ਰੱਖਣ ਲਈ ਜੋ ਕੰਮ ਕੀਤਾ ਉਹ ਲਾ ਮਿਸਾਲ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਤੀ ਰਾਜੀਵ ਗਾਂਧੀ ਅਤੇ ਸੱਸ ਸ੍ਰੀਮਤੀ ਇੰਦਰਗਾਂਧੀ ਦੀ ਕੁਰਬਾਨੀ ਦੱਸਦੀ ਹੈ ਕਿ ਇਸ ਪ੍ਰੀਵਾਰ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨੀਆਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਸ੍ਰੀਮਤੀ ਸੋਨੀਆਂ ਗਾਂਧੀ ਨੇ ਡਾਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਦੁਨੀਆ ਵਿਚ ਤਿਆਗ ਦੀ ਮਿਸਾਲ ਕਾਇਮ ਕੀਤੀ। ਇਸ ਸਮੇ ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ•ਾ ਕਾਂਗਰਸ ਕਮੇਟੀ, ਪਰਮਜੀਤ ਸਿੰਘ ਆਹਲੂਵਾਲੀਆ ਜਿਲ•ਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਬਲਵੀਰ ਸਿੰਘ ਭਾਟੀਆਂ ਵਾਇਸ ਚੇਅਰਮੈਨ ਜਿਲ•ਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਯਸ਼ਪਾਲ ਸ਼ਰਮਾਂ, ਕੁਲਦੀਪ ਚੰਦ ਸ਼ਰਮਾਂ, ਲਵਲੀ ਚੌਧਰੀ, ਰੇਸ਼ਮ ਸਿੰਘ ਸੱਗੂ, ਕਰਮਵੀਰ ਸੈਲੀ, ਬਲਜਿੰਦਰ ਭਾਰਤੀ, ਦਵਿੰਦਰ ਸਿੰਘ ਕਾਕਾ, ਨਵਦੀਪ ਸਿੰਘ ਅਤੇ ਮਹੇਸ਼ ਕੁਮਾਰ ਵੇ ਹਾਜਰ ਸਨ।

Translate »