ਹੁਸ਼ਿਆਰਪੁਰ, 10 ਦਸੰਬਰ: ਸਰਕਾਰ ਵੱਲੋਂ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਉਲੀਕੇ ਗਏ ਸੀਵਰੇਜ਼ ਪ੍ਰੋਜੈਕਟ ਤਹਿਤ ਟਾਂਡਾ, ਮੁਕੇਰੀਆਂ ਅਤੇ ਹੁਸ਼ਿਆਰਪੁਰ ਵਿੱਚ ਸੀਵਰੇਜ਼ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਜਲੰਧਰ ਰੋਡ ਬਾਈਪਾਸ ਵਿਖੇ 22 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।
ਸ੍ਰੀ ਸੂਦ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ 100 ਪ੍ਰਤੀਸ਼ਤ ਸੀਵਰੇਜ਼ ਦੀ ਸਹੂਲਤ ਮੁਹੱਈਆ ਕਰਾਉਣ ਲਈ 102 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ ਅਤੇ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਅੱਜ ਸੀਵਰੇਜ਼ ਟਰੀਟਮੈਂਟ ਪਲਾਂਟ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਇਹ ਸੀਵਰੇਜ਼ ਟਰੀਟਮੈਂਟ ਪਲਾਂਟ ਆਧੁਨਿਕ ਕਿਸਮ ਦਾ ਹੋਵੇਗਾ ਅਤੇ ਇਸ ਰਾਹੀਂ ਰੋਜ਼ਾਨਾ 30 ਮਿਲੀਅਨ ਲੀਟਰ ਗੰਦਾ ਪਾਣੀ ਸਾਫ਼ ਕੀਤਾ ਜਾਵੇਗਾ। ਇਸ ਟਰੀਟਮੈਂਟ ਪਲਾਂਟ ਦਾ ਪਾਣੀ ਸਾਫ਼ ਹੋਣ ਉਪਰੰਤ ਖੇਤਾਂ ਨੂੰ ਸਿੰਚਾਈ ਲਈ ਵਰਤਿਆ ਜਾਵੇਗਾ। ਇਸ ਦੇ ਬਣਨ ਨਾਲ ਜਿਥੇ ਖੇਤੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਉਥੇ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਵੀ ਮਿਲੇਗਾ। ਸ੍ਰੀ ਸੂਦ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਪ੍ਰਮੁੱਖ ਸਮੱਸਿਆ ਗੰਦੇ ਪਾਣੀ ਦੇ ਨਿਕਾਸ ਤੋਂ ਨਿਜ਼ਾਤ ਦੇਣ ਦੇ ਨਾਲ-ਨਾਲ ਇਸ ਪਲਾਂਟ ਰਾਹੀਂ ਸਾਫ਼ ਕੀਤਾ ਪਾਣੀ ਪ੍ਰਦੂਸ਼ਣ ਰਹਿਤ ਹੋਵੇਗਾ। ਉਨ•ਾਂ ਦੱਸਿਆ ਕਿ ਬਰਸਾਤਾਂ ਦੌਰਾਨ ਸ਼ਹਿਰ ਦਾ ਸਾਰਾ ਪਾਣੀ ਬਿਨਾਂ ਕਿਸੇ ਰੁਕਾਵਟ ਦੇ ਇਸ ਡਿਸਪੋਜ਼ਲ ਪਲਾਂਟ ਵਿੱਚ ਆਵੇਗਾ ।
ਇਸ ਮੌਕੇ ਤੇ ਥਰਮੈਕਸ ਲਿਮਟਿਡ ਕੰਪਨੀ ਦੇ ਨੁਮਾਇੰਦੇ ਜਾਵੇਦ ਬਲੋਚ ਨੇ ਮੁੱਖ ਮਹਿਮਾਨ ਸ੍ਰੀ ਸੂਦ ਨੂੰ ਇਸ ਸੀਵਰੇਜ਼ ਟਰੀਟਮੈਂਟ ਪਲਾਂਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ•ਾਂ ਦੱਸਿਆ ਕਿ ਇਹ ਟਰੀਟਮੈਂਟ ਪਲਾਂਟ 2314 ਵਰਗ ਮੀਟਰ ਵਿੱਚ ਬਣਾਇਆ ਜਾ ਰਿਹਾ ਹੈ ਅਤੇ ਇਹ ਨਿਰਧਾਰਤ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਤੇ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਤਨਾਮ ਸਿੰਘ, ਐਸ ਡੀ ਓ ਰਵਿੰਦਰ ਸਿੰਘ, ਜੇ ਈ ਤਲਵਿੰਦਰ ਸਿੰਘ, ਜੇ ਈ ਸੁਸ਼ੀਲ ਬਾਂਸਲ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਐਡਵੋਕੇਟ ਜਾਵੇਦ ਸੂਦ, ਜਨਰਲ ਸਕੱਤਰ ਜ਼ਿਲ•ਾ ਭਾਜਪਾ ਕਮਲਜੀਤ ਸੇਤੀਆ, ਅਸਵਨੀ ਓਹਰੀ, ਵਿਨੋਦ ਪਰਮਾਰ, ਯਸ਼ਪਾਲ ਸ਼ਰਮਾ, ਪ੍ਰਮੋਦ ਸੂਦ, ਕੌਂਸਲਰ ਸੁਰਜੀਤ ਕੁਮਾਰ ਬੰਗੜ, ਬਲਵਿੰਦਰ ਕੁਮਾਰ ਬਿੰਦੀ, ਵਿਕਰਮਜੀਤ ਸਿੰਘ ਕਲਸੀ, ਨਰਿੰਦਰ ਸਿੰਘ, ਮਹਿੰਦਰ ਲਾਲ, ਕੈਪਟਨ ਉਦਮ ਸਿੰਘ, ਸਤਪਾਲ, ਕੁਲਦੀਪ ਸਿੰਘ, ਮਾਸਟਰ ਧਰਮਪਾਲ, ਕੁੰਦਨ ਲਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।