ਲੁਧਿਆਣਾ – ਲੁਧਿਆਣਾ ਭਲਾਈ ਮੰਚ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਰਾਜੂ ਤੇ ਨਿਰਮਲ ਕੈੜਾ ਜਨਰਲ ਸਕੱਤਰ ਵਲੋਂ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਵਿਧਾਨ ਸਭਾ ਹਲਕਾ ਪੱਛਮੀ ਵਾਰਡ ਨੰ. 50 ਵਿਖੇ ਕੀਤਾ ਗਿਆ। ਇਸ ਸਮੇਂ ਬਾਡੀ ਬਿਲਡਿੰਗ ਕੰਪੀਟੀਸ਼ਨ ਵਿੱਚ ਮਿ. ਲੁਧਿਆਣਾ ਬਣੇ ਅਮਨਦੀਪ ਸਿੰਘ ਅਤੇ ਉਨ•ਾਂ ਦੇ ਕੋਚ ਕੁਲਵਿੰਦਰ ਸਿੰਘ ਜੋ ਕਿ ਸੂਬਾ ਪੱਧਰ ਦਾ ਕੰਪੀਟੀਸ਼ਨ ਜਿੱਤ ਚੁੱਕੇ ਹਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਸ਼੍ਰੀ ਕੈੜਾ ਤੇ ਰਾਜੂ ਨੇ ਕਿਹਾ ਕਿ ਖੇਡਾਂ ਹੀ ਹਨ ਜੋ ਨੋਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਸਿਰਜਨ ਲਈ ਪ੍ਰੇਰਦੀਆਂ ਹਨ। ਉਨ•ਾਂ ਕਿਹਾ ਕਿ ਅੱਜ ਕੁਝ ਸਿਆਸੀ ਲੋਕ ਨੋਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਨਸ਼ਿਆਂ ਦੀ ਦਲ ਦਲ ਵੱਲ ਧੱਕ ਰਹੇ ਹਨ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਮਾਜਿਕ ਅਸਥਿਰਤਾ ਪੈਦਾ ਕਰੇਗਾ। ਉਨ•ਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮੋਕਾਪ੍ਰਸਤ ਲੋਕਾਂ ਤੋਂ ਬੱਚ ਕੇ ਰਹਿਣ ਅਤੇ ਇਸ ਸਮਾਜ ਵਿੱਚ ਵੈਰ, ਵਿਰੋਧ ਖਤਮ ਕਰ ਕੇ ਸਮਾਜ ਵਿੱੱਚ ਮਿਠਾਸ ਭਰਨ ਲਈ ਅਹਿਮ ਰੋਲ ਅਦਾ ਕਰਨ। ਇਸ ਸਮੇਂ ਕਪਿਲ ਕੁਮਾਰ ਸੋਨੂੰ ਵਾਇਸ ਪ੍ਰਧਾਨ (ਕੋਂਸਲਰ), ਰਜਨੀਸ਼ ਮਹਾਜਨ, ਜਗਤਾਰ ਤਾਰੀ, ਰਾਜਕੁਮਾਰ ਸਹੋਤਾ, ਰਾਕੇਸ਼ ਸ਼ਰਮਾਂ, ਤਿਲਕ ਰਾਜ ਸੋਨੂੰ ਤੇ ਰਾਣਾ ਵੀ ਹਾਜਿਰ ਸਨ।