December 10, 2011 admin

ਟੀਚਿੰਗ ਫੈਲੋਜ਼ ਦੀ ਸਾਂਝੀ ਮੈਰਿਟ ਸੂਚੀ ਅਨੁਸਾਰ ਕੌਂਸਲਿੰਗ 13 ਦਸੰਬਰ ਨੂੰ ਹੋਵੇਗੀ: ਗਿੱਲ

ਪਟਿਆਲਾ, 10 ਦਸੰਬਰ :” ਸਿੱਖਿਆ ਵਿਭਾਗ ਪੰਜਾਬ ਵੱਲੋਂ ਸਤੰਬਰ 2007 ਵਿੱਚ ਈ.ਟੀ.ਟੀ ਅਧਿਆਪਕਾਂ ਦੀਆਂ ਅਸਾਮੀਆਂ ‘ਤੇ 9998 ਟੀਚਿੰਗ ਫੈਲੋ ਦੀ ਭਰਤੀ ਕਰਨ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਸੀ ਅਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ 8 ਜਨਵਰੀ 2010 ਨੂੰ ਦਿੱਤੇ ਗਏ ਫੈਸਲੇ ਨੂੰ ਅਮਲ ਵਿੱਚ ਲਿਆਉਂਦਿਆਂ ਪਟਿਆਲਾ ਜ਼ਿਲ੍ਹੇ ਵਿੱਚ 8 ਜਨਵਰੀ 2010 ਤੋਂ ਬਾਅਦ ਟੀਚਿੰਗ ਫੈਲੋਜ਼ ਦੀਆਂ ਖਾਲੀ ਪਈਆਂ ਬਾਕੀ ਅਸਾਮੀਆਂ (ਸਪੋਰਟਸ ਕੈਟੇਗਰੀ ਤੋਂ ਇਲਾਵਾ) ਨੂੰ ਸਾਂਝੀ ਮੈਰਿਟ ਸੂਚੀ (ਪੁਰਸ਼/ਮਹਿਲਾ) ਦੇ ਆਧਾਰ ‘ਤੇ ਭਰਨ ਲਈ 13 ਦਸੰਬਰ ਨੂੰ ਦਫ਼ਤਰ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਪਟਿਆਲਾ-2, ਨੇੜੇ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿਖੇ ਉਨ੍ਹਾਂ ਉਮੀਦਵਾਰਾਂ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ ਜਿਹੜੇ ਉਮੀਦਵਾਰਾਂ ਨੇ ਸਤੰਬਰ 2007 ਵਿੱਚ ਟੀਚਿੰਗ ਫੈਲੋ ਦੀ ਅਸਾਮੀ ਲਈ ਪਟਿਆਲਾ ਜ਼ਿਲ੍ਹੇ ਵਿੱਚ ਬਿਨੈ-ਪੱਤਰ ਦਿੱਤਾ ਸੀ । ” ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀਮਤੀ ਬਲਬੀਰ ਕੌਰ ਗਿੱਲ ਨੇ ਦੱਸਿਆ ਹੈ ਕਿ ਇਨ੍ਹਾਂ ਉਮੀਦਵਾਰਾਂ ਦੀ ਕੌਂਸਲਿੰਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ।

ਉਨ੍ਹਾਂ ਇਹ ਵੀ ਦੱਸਿਆ ਕਿ ਟੀਚਿੰਗ ਫੈਲੋਜ਼ ਦੀ ਅਸਾਮੀ ਸਬੰਧੀ 8 ਜਨਵਰੀ 2010 ਤੋਂ ਪਹਿਲਾਂ ਹੋਈਆਂ ਕੌਂਸਲਿੰਗਾਂ ਵਿੱਚ ਗੈਰ-ਹਾਜ਼ਰ ਰਹੇ ਉਮੀਦਵਾਰਾਂ ਨੂੰ ਵੀ 13 ਦਸੰਬਰ ਦੀ ਕੌਂਸਲਿੰਗ ਵਿੱਚ ਹਾਜ਼ਰ ਹੋਣ ਦਾ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ । ਸ਼੍ਰੀਮਤੀ ਗਿੱਲ ਨੇ ਦੱਸਿਆ ਕਿ ਇਸ ਕੌਂਸਲਿੰਗ ਵਿੱਚ ਜਨਰਲ ਕੈਟਾਗਰੀ ਦੇ ਮੈਰਿਟ ਅੰਕ 63 ਫੀਸਦੀ ਅਤੇ ਇਸ ਤੋਂ ਉਪਰ ਵਾਲੇ ਉਮੀਦਵਾਰਾਂ, ਅਨੁਸੂਚਿਤ ਜਾਤੀ (ਐਮ ਐਂਡ ਬੀ) ਦੇ ਸਾਰੇ ਉਮੀਦਵਾਰ, ਅਨੁਸੂਚਿਤ ਜਾਤੀ (ਆਰ ਐਂਡ ਓ) ਦੇ ਮੈਰਿਟ ਅੰਕ 48 ਫੀਸਦੀ ਅਤੇ ਇਸ ਤੋਂ ਉਪਰ ਵਾਲੇ ਉਮੀਦਵਾਰ, ਪਛੜੀ ਸ਼੍ਰੇਣੀ ਕੈਟਾਗਰੀ ਦੇ ਮੈਰਿਟ ਅੰਕ 57 ਫੀਸਦੀ ਅਤੇ ਇਸ ਤੋਂ ਉਪਰ ਵਾਲੇ ਉਮੀਦਵਾਰ, ਪੱਛੜੀ ਸ਼੍ਰੇਣੀ (ਐਕਸ ਸਰਵਿਸਮੈਨ) ਦੇ ਸਾਰੇ ਉਮੀਦਵਾਰ, ਅਨੁਸੂਚਿਤ ਜਾਤੀ (ਐਕਸ ਸਰਵਿਸਮੈਨ) ਦੇ ਸਾਰੇ ਉਮੀਦਵਾਰ ਅਤੇ ਅੰਗਹੀਣ ਕੈਟਾਗਰੀ ਦੇ ਸਾਰੇ ਉਮੀਦਵਾਰ ਬੁਲਾਏ ਗਏ ਹਨ । ਉਨ੍ਹਾਂ ਦੱਸਿਆ ਕਿ ਕੌਂਸਲਿੰਗ ਵਿੱਚ ਬੁਲਾਏ ਗਏ ਉਮੀਦਵਾਰਾਂ ਦੀ ਸੂਚੀ ਕੌਂਸਲਿੰਗ ਸਥਾਨ ਤੋਂ ਇਲਾਵਾ ਵੈਬਸਾਈਟ punjabnewstimes.com ‘ਤੇ ਵੀ ਦੇਖੀ ਜਾ ਸਕਦੀ ਹੈ ।

Translate »