ਰਣਧੀਰ ਸਿੰਘ ਹੈਰਾਨ ਨਾਲ ਮਾਤਾ ਦੇ ਚਲਾਣੇ ‘ਤੇ ਕੀਤਾ ਦੁੱਖ ਸਾਂਝਾ
ਫਤਿਹਗੜ• ਸਾਹਿਬ, 10 ਦਸੰਬਰ : ਪੰਜਾਬ ਸਰਕਾਰ ਵਲੋਂ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਸ਼ੁਰੂ ਕਰਵਾਏ ਮੈਗਾ ਪ੍ਰੋਜੈਕਟਾਂ ਵਿਚ ਕਾਂਗਰਸੀਆਂ ਨੂੰ ਨਘੋਚਾਂ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਸੂਬੇ ਅੰਦਰ ਆਪਣੀ ਸਰਕਾਰ ਹੁੰਦਿਆਂ ਕਾਂਗਰਸੀਆਂ ਨੇ ਕੋਈ ਵਿਕਾਸ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂਕਿ ਸੱਤਾ ਤੋਂ ਬਾਹਰ ਹੁੰਦਿਆਂ ਇਨ•ਾਂ ਨੂੰ ਸੂਬੇ ਦੇ ਵਿਕਾਸ ਦੀ ਯਾਦ ਆਉਣ ਲੱਗ ਪੈਂਦੀ ਹੈ। ਸੱਤਾ ਵਿਚ ਆਉਣ ‘ਤੇ ਪੰਜਾਬ ਦੀ ਬਿਹਤਰੀ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਇਹ ਦੱਸਣ ਕਿ ਉਨ•ਾਂ ਸੂਬੇ ਅੰਦਰ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਵਿਕਾਸ ਲਈ ਆਖਰ ਅਜਿਹਾ ਕਿਹੜਾ ਕੰਮ ਕੀਤਾ ਜਿਸ ਨੂੰ ਪੰਜਾਬ ਵਾਸੀ ਅੱਜ ਵੀ ਯਾਦ ਕਰਦੇ ਹੋਣ।
ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪਿੰਡ ਬਲਾੜ•ੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਸ. ਰਣਧੀਰ ਸਿੰਘ ਹੈਰਾਨ ਦੀ ਮਾਤਾ ਜੀ ਦੀ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਦੀਆਂ ਕਰਤੂਤਾਂ ਤੋਂ ਅੱਜ ਦੇਸ਼ ਦਾ ਬੱਚਾ ਬੱਚਾ ਜਾਣੂ ਹੋ ਚੁੱਕਿਆ ਹੈ। ਕਾਂਗਰਸ ਨੇ ਦੇਸ਼ ਨੂੰ ਅੱਜ ਤੱਕ ਮਹਿੰਗਾਈ, ਗਰੀਬੀ, ਭੁਖਮਰੀ, ਬੇਰੁਜ਼ਗਾਰੀ ਅਤੇ ਵੱਡੇ ਘਪਲਿਆਂ ਤੋਂ ਬਿਨਾਂ ਕੁੱਝ ਨਹੀਂ ਦਿੱਤਾ । ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਵਲੋਂ ਸੂਬੇ ਅੰਦਰ ਕਰਵਾਏ ਜਾ ਰਹੇ ਚਹੁ ਪੱਖੀ ਵਿਕਾਸ
ਅਤੇ ਹਰੇਕ ਵਰਗ ਲਈ ਸ਼ੁਰੂ ਕੀਤੀਆਂ ਰਾਹਤ ਸਕੀਮਾਂ ਤੋਂ ਹਰ ਵਰਗ ਪੂਰੀ ਤਰ•ਾਂ ਸੰਤੁਸ਼ਟ ਹੈ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਪਿਛਲੀਆਂ ਚੋਣਾਂ ਸਮੇਂ ਸੂਬੇ ਦੀ ਜਨਤਾ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕਰ ਦਿਖਾਇਆ ਹੈ ਅਤੇ ਲੋਕ ਇਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਕਹਿਣੀ ਤੇ ਕਰਨੀ ‘ਤੇ ਪੱਕੇ ਹਨ।
ਅਖੀਰ ਵਿਚ ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਅਗਾਮੀ ਵਿਧਾਨ ਸਭਾ ਚੋਣਾਂ ਨਾ ਹੀ ਕੋਈ ਠੋਸ ਨੀਤੀ ਹੈ ਅਤੇ ਨਾ ਹੀ ਕੋਈ ਏਜੰਡਾ। ਕਾਂਗਰਸੀ ਲੋਕਾਂ ਵਿਚ ਜਾਣ ਤੋਂ ਵੀ ਕਤਰਾਉਣ ਲੱਗੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਇਹ ਚੋਣਾਂ ਸ਼ਾਨ ਨਾਲ ਜਿੱਤੇਗਾ।
ਇਸ ਮੌਕੇ ਉਨ•ਾਂ ਨਾਲ ਸ. ਰਣਧੀਰ ਸਿੰਘ ਸਰਪੰਚ ਬਲਾੜ•ੀ ਕਲਾਂ, ਤਰਲੋਚਨ ਸਿੰਘ ਬਲਾੜ•ੀ ਕਲਾਂ, ਕਰਤਾਰ ਸਿੰਘ ਬਲਾੜ•ੀ ਕਲਾਂ, ਆੜ•ਤੀ ਐਸੋ: ਚੰਡੀਗੜ• ਦੇ ਪ੍ਰਧਾਨ ਰਣਬੀਰ ਸਿੰਘ ਬੀਬੀਪੁਰ, ਬਲਦੇਵ ਸਿੰਘ, ਅਜੀਤ ਸਿੰਘ ਪਟਵਾਰੀ, ਦਲਬੀਰ ਸਿੰਘ ਧਾਂਦਲੀ, ਅਰਵਿੰਦਰ ਸਿੰਘ ਆੜ•ਤੀ, ਜੋਗਾ ਸਿੰਘ, ਸੁਖਜੀਤ ਸਿੰਘ, ਬਿਕਰਮਜੀਤ ਸਿੰਘ ਕੈਨੇਡਾ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਦਰਸ਼ਨ ਸਿੰਘ ਸਣੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।