December 10, 2011 admin

ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਅੰਗਹੀਣਾਂ ਦੀ ਭਲਾਈ ਲਈ ਚਾਲੂ ਮਾਲੀ ਸਾਲ ਦੌਰਾਨ 52 ਕਰੋੜ 90 ਲੱਖ ਰੁਪਏ ਖਰਚ ਕੀਤੇ – ਪ੍ਰੋ: ਲਕਸ਼ਮੀ ਕਾਂਤਾ ਚਾਵਲਾ

ਹੁਸ਼ਿਆਰਪੁਰ, 10 ਦਸੰਬਰ:
 ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਅੰਗਹੀਣਾਂ ਦੀ ਭਲਾਈ ਲਈ ਚਾਲੂ ਮਾਲੀ ਸਾਲ ਦੌਰਾਨ 52 ਕਰੋੜ 90 ਲੱਖ ਰੁਪਏ ਖਰਚ ਕੀਤੇ ਗਏ ਹਨ। ਇਹ ਪ੍ਰਗਟਾਵਾ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਅੱਜ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਅੰਤਰ ਰਾਸ਼ਟਰੀ ਵਿਕਲਾਂਗ ਦਿਵਸ ਸਬੰਧੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਭਰ ਤੋਂ ਆਏ ਅੰਗਹੀਣਾਂ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਤੇ ਉਨ•ਾਂ ਨੇ ਪੰਜਾਬ ਭਰ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਅੰਗਹੀਣਾਂ ਨੂੰ ਸਨਮਾਨਿਤ ਵੀ ਕੀਤਾ ।
   ਪ੍ਰੋ: ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਸਾਲ 2011-12 ਦੌਰਾਨ ਰਾਜ ਅੰਦਰ ਅੰਗਹੀਣ ਕਰਮਚਾਰੀਆਂ, ਵਿਅਕਤੀਗਤ ਖਿਡਾਰੀਆਂ, ਸਵੈ ਰੋਜ਼ਗਾਰ ਅਤੇ ਅਪੰਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਦੀਆਂ ਸੰਸਥਾਵਾਂ ਨੂੰ ਸਟੇਟ ਅਵਾਰਡ ਲਈ ਚੁਣਿਆ ਗਿਆ ਹੈ ਜਿਨ•ਾਂ ਨੂੰ ਸਟੇਟ ਅਵਾਰਡ ਟੂ ਦਾ ਫਿਜੀਕਲੀ ਹੈਂਡੀਕੈਪਡ ਸਕੀਮ ਅਨੁਸਾਰ ਸਨਮਾਨ ਚਿੰਨ ਅਤੇ ਪ੍ਰਮਾਣ ਪੱਤਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਅੰਗਹੀਣਾਂ ਨੂੰ ਟਰੇਨਿੰਗ ਦੇਣ ਲਈ ਬਠਿੰਡਾ, ਲੁਧਿਆਣਾ ਅਤੇ ਹੁਸ਼ਿਆਰਪੁਰ ਵਿਖੇ ਤਿੰਨ ਵੋਕੇਸ਼ਨਲ ਰਿਹੈਬਲੀਟੇਸ਼ਨ ਸੈਂਟਰ ਫ਼ਾਰ ਹੈਂਡੀਕੈਪਡ ਚਲਾਏ ਜਾ ਰਹੇ ਹਨ ਜਿਥੇ ਅੰਗਹੀਣ ਸਿਖਿਆਰਥੀਆਂ ਨੂੰ ਸਿਲਾਈ, ਕਢਾਈ, ਟਾਈਪਿੰਗ, ਮੋਮਬੱਤੀਆਂ ਆਦਿ ਬਣਾਉਣ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਰਿਜਨਲ ਸਪਾਈਨਲ ਇੰਜ਼ਰੀਜ਼ ਸੈਂਟਰ ਮੁਹਾਲੀ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਸਪਾਈਨਲ ਦੇ ਮਰੀਜਾਂ ਦੇ ਓਪਰੇਸ਼ਨ ਅਤੇ ਲੋੜੀਂਦੀਆਂ ਸੇਵਾਵਾਂ ਸੁਰੂ ਕੀਤੀਆਂ ਜਾ ਚੁੱਕੀਆਂ ਹਨ। ਪ੍ਰੋ: ਚਾਵਲਾ ਨੇ  ਕਿਹਾ ਕਿ ਅੰਗਹੀਣਾਂ ਨੂੰ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਵਿੱਚ ਏਅਰ ਪੋਰਟ ਵਾਕਿੰਗ ਦੀ ਸਹੂਲਤ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਗੱਲਬਾਤ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਅੰਗਹੀਣ ਵਿਅਕਤੀਆਂ ਨੂੰ ਮਿਲਦੀ 250 ਰੁਪਏ ਮਹੀਨਾਵਾਰ ਪੈਨਸ਼ਨ ਨੂੰ ਵਧਾ ਕੇ 450 ਰੁਪਏ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।  
 ਇਸ ਮੌਕੇ ਤੇ ਰਜਨੀਸ਼ ਕੁਮਾਰ ਡਿਪਟੀ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2011-12 ਦੌਰਾਨ 1375 ਵਿਅਕਤੀਆਂ ਨੂੰ ਅੰਗਹੀਣ ਸਰਟੀਫਿਕੇਟ ਜਾਰੀ ਕੀਤੇ ਗਏ ਹਨ ਜਿਸ ਨਾਲ ਅੰਗਹੀਣਾਂ ਨੂੰ ਨੌਕਰੀ ਦੇ ਖੇਤਰ, ਰੇਲਵੇ ਅਤੇ ਬਸ ਵਿੱਚ ਸਫ਼ਰ ਕਰਨ ਲਈ ਰਾਂਖਵਾਕਰਨ ਦੀ ਸਹੂਲਤ ਮਿਲੇਗੀ। ਉਨ•ਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਗਹੀਣਾਂ ਦੀ ਭਲਾਈ ਲਈ ਹਰੇਕ ਬਲਾਕ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਉਨ•ਾਂ ਨੂੰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।
 ਇਸ ਮੌਕੇ ਤੇ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਗੁਲਜ਼ਾਰ ਸਿੰਘ ਭੱਟੀ, ਜਗਦੀਸ਼ ਮਿੱਤਰ ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ, ਰੀਨਾ ਉਪਲ ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਾਸਪੁਰ, ਨਰਿੰਦਰ ਸਿੰਘ ਪੰਨੂ, ਸਤਨਾਮ ਸਿੰਘ ਚੱਧੜ ਅਤੇ ਪੰਜਾਬ ਭਰ ਤੋਂ ਆਏ ਜ਼ਿਲ•ਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਫ਼ਸਰ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਤੇ ਅੰਗਹੀਣ ਵਿਅਕਤੀਆਂ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਬਣਾਏ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ  ਅਤੇ ਅੰਗਹੀਣ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Translate »