December 10, 2011 admin

ਵਿਕਾਸ ਦੀ ਗਤੀ ਬਰਕਰਾਰ ਰੱਖਣ ਲਈ ਪੰਜਾਬ ਵਿਚ ਮੁੜ ਅਕਾਲੀ-ਭਾਜਪਾ ਸਰਕਾਰ ਬਨਣੀ ਜਰੂਰੀ – ਢੀ’ਡਸਾ

ਚੰਡੀਗੜ•, 10 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈ’ਬਰ ਸ. ਸੁਖਦੇਵ ਸਿੰਘ ਢੀ’ਡਸਾ ਨੇ ਅੱਜ ਇਥੇ ਕਿਹਾ ਹੈ ਕਿ ਪੰਜਾਬ ਵਿੱਚ ਹੋ ਰਹੇ ਸਰਬਪੱਖੀ ਵਿਕਾਸ ਦੀ ਲਹਿਰ ਨੂੰ ਨਿਰੰਤਰ ਜਾਰੀ ਰੱਖਣ ਲਈ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਰਾਜਸੀ ਸੱਤਾ ਦੇ ਨੇੜੇ ਵੀ ਨਾ ਫਟਕਣ ਦਿੱਤਾ ਜਾਵੇ।
       ਅੱਜ ਇਥੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸ. ਢੀ’ਡਸਾ ਨੇ ਕਿਹਾ ਹੈ ਕਿ ਕਾਂਗਰਸ ਦੇ ਆਗੂਆਂ ਨੂੰ ਸੂਬੇ ਦੇ ਲੋਕਾਂ ਦੇ ਹਿੱਤਾਂ ਨਾਲ ਭੋਰਾ ਵੀ ਸਰੋਕਾਰ ਨਹੀ’ ਹੈ, ਇਸ ਲਈ ਉਨ•ਾਂ ਨੇ ਆਉ’ਦਿਆਂ ਹੀ ਐਸ਼ਪ੍ਰਸ਼ਤੀ ਅਤੇ ਮੌਜ ਮੇਲਿਆਂ ਵਿੱਚ ਗਲਤਾਨ ਹੋਕੇ ਸੂਬੇ ਵਿੱਚ ਚਲ ਰਹੇ ਵਿਕਾਸ ਕਾਰਜ ਠੱਪ ਕਰ ਦੇਣੇ ਹਨ। ਉਨ•ਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਨੇ ਸਿੱਖਿਆ, ਸਿਹਤ, ਬਿਜਲੀ ਉਤਪਾਦਨ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਲਾਮਿਸਾਲ ਤਰੱਕੀ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਖੇਤਰਾਂ ਵਿੱਚ ਸ਼ੁਰੂ ਕੀਤੇ ਗਏ ਵੱਡੇ ਪ੍ਰਾਜੈਕਟਾਂ ਨੂੰ ਮੁਕੰਮਲ ਅਤੇ ਪੱਕੇ ਪੈਰੀ’ ਕਰਨ ਲਈ ਅਗਲੇ ਪੰਜ ਸਾਲ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਹੀ ਬਨਣੀ ਚਾਹੀਦੀ ਹੈ। ਸ. ਢੀ’ਡਸਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੂਬੇ ਵਿੱਚ ਤਰੱਕੀ ਸਿਰਫ ਤੇ ਸਿਰਫ ਅਕਾਲੀ ਸਰਕਾਰਾਂ ਦੀ ਮਿਆਦ ਦੌਰਾਨ ਹੀ ਹੋਈ ਹੈ।
       ਸਿੱਖਿਆ ਨੂੰ ਮਨੁੱਖੀ ਵਸੀਲਿਆਂ ਦੀ ਤਰੱਕੀ ਦਾ ਧੁਰਾ ਦਸਦਿਆਂ, ਸ. ਢੀ’ਡਸਾ ਨੇ ਕਿਹਾ ਕਿ ਸ. ਬਾਦਲ ਦੀ ਅਗਵਾਈ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਵਲੋ’ ਇਸ ਖੇਤਰ ਵੱਲ ਉਚੇਚਾ ਧਿਆਨ ਦੇਣ ਸਦਕਾ ਸੂਬੇ ਵਿੱਚ 6 ਯੂਨੀਵਰਸਿਟੀਆਂ ਅਤੇ 17 ਯੂਨੀਵਰਸਿਟੀ ਕਾਲਜਾਂ ਦੀ ਸਥਾਪਨਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਸੰਸਥਾਵਾਂ ਪੇ’ਡੂ ਖੇਤਰ ਵਿਚ ਹੋਣ ਕਰਕੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਘੱਟ ਖਰਚੇ ਉੱਤੇ ਉੱਚੇਰੀ ਸਿਖਿਆ ਦੀਆਂ ਮਿਆਰੀ ਸਹੂਲਤਾਂ ਮਿਲਣਗੀਆਂ। ਸ. ਢੀ’ਡਸਾ ਨੇ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ) ਅਤੇ ਇੰਡੀਅਨ ਸਕੂਲ ਆਫ ਬਿਜਨਸ (ਆਈ.ਐਸ.ਬੀ) ਵਰਗੀਆਂ ਵਕਾਰੀ ਸੰਸਥਾਵਾਂ ਦੇ ਖੁੱਲਣ ਨਾਲ ਸੂਬੇ ਦੇ ਵਿਦਿਆਰਥੀਆਂ ਨੂੰ ਇਹਨਾਂ ਵਿਸ਼ਿਆਂ ਦੀ ਉਚੇਰੀ ਪੜਾਈ ਲਈ ਦੂਰ ਦੂਰਾਡੇ ਨਹੀ’ ਜਾਣਾ ਪਿਆ ਕਰੇਗਾ।
       ਸ. ਢੀ’ਡਸਾ ਨੇ ਕਿਹਾ ਕਿ ਇਸ ਸਰਕਾਰ ਵਲੋ’ ਲਾਏ ਗਏ ਨਵੇ’ ਥਰਮਲ ਪਲਾਂਟਾਂ ਦੇ ਚਾਲੂ ਹੋ ਜਾਣ ਨਾਲ ਤਕਰੀਬਨ 10,000 ਮੈਗਾਵਾਟ ਬਿਜਲੀ ਹੋਰ ਪੈਦਾ ਹੋਣ ਲੱਗੇਗੀ ਅਤੇ ਸੂਬਾ ਵਾਧੂ ਬਿਜਲੀ ਪੈਦਾ ਕਰਨ ਵਾਲਾ ਰਾਜ ਬਣ ਜਾਵੇਗਾ। ਉਹਨਾਂ ਕਿਹਾ ਕਿ ਇਸ ਬਹੁਤ ਹੀ ਮਹੱਤਵਪੂਰਨ ਖੇਤਰ ਵੱਲ ਪਿਛਲੀ ਕਾਂਗਰਸ ਸਰਕਾਰ ਵਲੋ’ ਉਨਾਂ ਹੀ ਧਿਆਨ ਨਾ ਦਿੱਤੇ ਜਾਣ ਕਰਕੇ ਹੀ ਸੂਬੇ ਦੇ ਸਨਅਤੀ ਖੇਤਰ ਵਿੱਚ ਨਵੀ’ ਸਰਮਾਇਆਕਾਰੀ ਰੁਕ ਗਈ ਸੀ। ਸ. ਢੀ’ਡਸਾ ਨੇ ਦਾਅਵਾ ਕੀਤਾ ਕਿ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਜਾਣ ਤੋ’ ਬਾਅਦ ਪੰਜਾਬ ਦੇ ਸਨਅਤੀਕਰਨ ਨੂੰ ਵੱਡਾ ਹੁਲਾਰਾ ਮਿਲੇਗਾ।
       ‘ਸੇਵਾ ਦਾ ਅਧਿਕਾਰ’ ਕਾਨੂੰਨ ਲਾਗੂ ਕਰਨ ਨੂੰ ਸਰਕਾਰ ਦੀ ਇੱਕ ਅਹਿਮ ਪ੍ਰਾਪਤੀ ਦਸਦਿਆਂ, ਸ. ਢੀ’ਡਸਾ ਨੇ ਕਿਹਾ ਕਿ ਸਰਕਾਰੀ ਤੰਤਰ ਨੂੰ ਆਮ ਲੋਕਾਂ ਅੱਗੇ ਜਵਾਬਦੇਹ ਬਣਾਕੇ ਸਰਕਾਰ ਨੇ ਲੋਕਤੰਤਰ ਦੀ ਅਸਲੀ ਭਾਵਨਾ ਨੂੰ ਉਜਾਗਰ ਕੀਤਾ ਹੈ। ਉਹਨਾਂ ਕਿਹਾ ਕਿ ਆਪਣਾ ਵੇਲਾ ਵਿਹਾ ਚੁੱਕੇ ਅਤੇ ਅਰਥਹੀਣ ਬਣ ਗਏ ਨਿਯਮਾਂ ਨੂੰ ਖਤਮ ਕਰਦਿਆਂ ਸਰਕਾਰ ਨੇ ਪ੍ਰਸਾਸ਼ਨ ਨੂੰ ‘ਚੁਸਤ-ਦਰੁੱਸਤ, ਜਵਾਬਦੇਹ ਅਤੇ ਵਧੇਰੇ ਕਾਰਜਕੁਸ਼ਲ’ ਬਣਾ ਦੇ ਲੋਕਾਂ ਨੂੰ ਦਫਤਰਾਂ ‘ਚ ਹੁੰਦੀ ਖਜਲ ਖੁਆਰੀ ਤੋ’ ਨਿਜਾਤ ਦਿਵਾਈ ਹੈ।
       ਕਾਂਗਰਸ ਰਾਜ ਵਿੱਚ ਬਠਿੰਡਾ ਰੀਫਾਈਨਰੀ ਦੇ ਕੰਮ ਨੂੰ ਠੱਪ ਕਰਵਾਉਣ ਦੀ ਮਿਸਾਲ ਦਿੰਦਿਆਂ, ਸ. ਢੀ’ਡਸਾ ਨੇ ਕਿਹਾ ਕਿ ਮੁੜ ਅਜਿਹੀ ਸਥਿਤੀ ਨਾ ਆਉਣ ਦੇਣ ਲਈ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸੂਬੇ ਦੇ ਵਿਕਾਸ ਵਿੱਚ ਰੋੜਾ ਬਨਣ ਵਾਲੀ ਕਾਂਗਰਸ ਸਰਕਾਰ ਨੂੰ ਅਗਾਮੀ ਵਿਧਾਨ ਚੋਣਾਂ ਵਿੱਚ ਲੱਕ ਤੋੜਵੀ’ ਹਾਰ ਦੇਕੇ ਪੰਜਾਬ ਦੇ ਵਿਕਾਸ ਨੂੰ ਹੋਰ ਤੇਜ਼ ਕਰਨਾ ਯਕੀਨੀ ਬਨਾਉਣ।

Translate »