December 10, 2011 admin

ਪੰਜਾਬ ਅਪਣੀ ਆਧੁਨਿਕ ਅਨਾਜ ਭੰਡਾਰਨ ਸਮਰੱਥਾ ਇਸ ਵਿੱਤੀ ਵਰ•ੇ ‘ਚ 42 ਲੱਖ ਟਨ ਤਕ ਵਧਾਏਗਾ : ਕੈਰੋਂ

ਚੰਡੀਗੜ•, ੧੦ ਦਸੰਬਰ: ਪੰਜਾਬ ਨੂੰ ਅਪਣੀ ਅਨਾਜ ਭੰਡਾਰਨ ਸਮਰੱਥਾ 42 ਲੱਖ ਟਨ ਤਕ ਵਧਾਉਣ ਲਈ ਅਤਿ ਆਧੁਨਿਕ ਗੁਦਾਮ ਨਿਰਮਾਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ, ਜੋ ਹੁਣ ਤੱਕ ਦੀ ਕਿਸੇ ਵੀ ਸੂਬੇ ਵੱਲੋਂ ਇੱਕ ਵਿੱਤੀ ਵਰ•ੇ ਵਿੱਚ ਉਸਾਰੀ ਜਾਣ ਵਾਲੀ ਸੱਭ ਤੋਂ ਵੱਧ ਸਮਰੱਥਾ ਹੈ।
ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸੱਭ ਵਿੰਗਾਂ ਲਈ ਕਰੀਬ 23 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ‘ਅਨਾਜ ਭਵਨ’ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਆਦੇਸ਼ ਪ੍ਰਤਾਪ ਸਿੰਘ ਕੈਰੋ, ਖ਼ੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਸੂਚਨਾ ਤੇ ਤਕਨਾਲੋਜੀ ਮੰਤਰੀ, ਪੰਜਾਬ ਨੇ ਕਿਹਾ ਕਿ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਪੰਜਾਬ ਹਰ ਵਰ•ੇ 24 ਮਿਲੀਅਨ ਟਨ (240 ਲੱਖ ਟਨ) ਅਨਾਜ ਦੀ ਖ਼ਰੀਦ ਕਰਦਾ ਹੈ, ਜੋ ਕੈਨੇਡਾ ਅਤੇ ਰੂਸ ਜਿਹੇ ਮੁਲਕਾਂ ਤੋਂ ਕਿਤੇ ਵੱਧ ਹੈ। ਕੈਨੇਡਾ ਤੇ ਰੂਸ ਸਾਲ ਵਿੱਚ ਕ੍ਰਮਵਾਰ 21 ਅਤੇ 20 ਮਿਲੀਅਨ ਟਨ ਅਨਾਜ ਨਿਰਯਾਤ ਕਰਦੇ ਹਨ। ਉਨ•ਾਂ ਕਿਹਾ ਕਿ ਦੁਨੀਆਂ ਵਿੱਚ ਸੱਭ ਤੋਂ ਜ਼ਿਆਦਾ ਅਨਾਜ ਪੈਦਾ ਕਰਨ ਵਾਲੇ ਸੂਬੇ ਵੱਜੋਂ ਪੰਜਾਬ ਵਿੱਚ ਆਧੁਨਿਕ ਸਟੋਰੇਜ, ਅਨਾਜ ਦੀ ਮੰਡੀਆਂ ਤੱਕ ਆਸਾਨ ਪਹੁੰਚ ਅਤੇ ਆਵਾਜਾਈ ਦੀ ਵਿਵਸਥਾ ਹਰ ਕਿਸਾਨ ਤੱਕ ਯਕੀਨੀ ਬਣਾਉਣਾ ਸਾਡਾ ਫ਼ਰਜ਼ ਬਣਦਾ ਹੈ। ਸ. ਕੈਰੋਂ ਨੇ ਕਿਹਾ, ”ਕੇਂਦਰ ਸਰਕਾਰ ਨੇ ਸਾਨੂੰ ਅਨਾਜ ਦੇ ਭੰਡਾਰਨ ਲਈ ਵਿਗਿਆਨਕ ਤੇ ਅਤਿ ਆਧੁਨਿਕ ਸਟੋਰੇਜ ਵਿਵਸਥਾ ਉਸਾਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਪੰਜਾਬ ਨੇ ਅਪਣੀ ਨਵੀਂ ਭੰਡਾਰਨ ਸਮਰੱਥਾ 42 ਲੱਖ ਤਕ ਵਧਾਉਣ ਲਈ ਕਾਰਜ ਵੀ ਅਰੰਭ ਦਿੱਤੇ ਹਨ, ਜੋ ਕਿਸੇ ਵੀ ਸੂਬੇ ਵੱਲੋਂ ਇੱਕ ਸਾਲ ਦੇ ਅਰਸੇ ਦੌਰਾਨ ਸੱਭ ਤੋਂ ਵੱਧ ਸਮਰੱਥਾ ਉਸਾਰੀ ਹੋਵੇਗੀ।”
ਸ. ਕੈਰੋਂ ਨੇ ਕਿਹਾ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਿੰਗਾਂ ਦੇ ਚੰਡੀਗੜ• ਅਤੇ ਮੋਹਾਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਚਲਦੇ ਦਫ਼ਤਰਾਂ ਨੂੰ ਨਵੇਂ ਬਣਾਏ ਜਾ ਰਹੇ ‘ਅਨਾਜ ਭਵਨ’ ਵਿੱਚ ਇਕ ਥਾਂ ਇਕੱਠਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਵਿਭਾਗ ਦਾ ਕਿਸਾਨਾਂ, ਵਪਾਰੀਆਂ ਅਤੇ ਸਰਕਾਰੀ ਅਥਾਰਿਟੀਜ਼ ਨਾਲ ਸਿੱਧਾ ਰਾਬਤਾ ਹੋਣ ਕਰ ਕੇ ਇਸ ਦੇ ਮੁਲਾਜ਼ਮ ਖ਼ਰੀਦ ਸੀਜ਼ਨ ਦੇ ਪੰਜ ਮਹੀਨਿਆਂ ਦੌਰਾਨ ਹੱਕੀ ਜਾਂ ਹੋਰ ਛੁੱਟੀ ਤੱਕ ਨਹੀਂ ਕਰ ਸਕਦੇ। ਨਵਾਂ ਬਣਨ ਵਾਲਾ ਇਹ ਅਤਿ ਆਧੁਨਿਕ ਦਫ਼ਤਰ ਇਨ•ਾਂ ਮੁਲਾਜ਼ਮਾਂ ਦੀ ਕਾਰਗੁਜ਼ਾਰੀ ‘ਚ ਹੋਰ ਪ੍ਰਪੱਕਤਾ ਲਿਆਵੇਗਾ। ਉਨ•ਾਂ ਕਿਹਾ ਕਿ ਇਹ ਵਿਭਾਗ ਕਿਸਾਨਾਂ ਨੂੰ ਸਾਲਾਨਾ 35,000 ਕਰੋੜ ਰੁਪਏ ਦੀ ਅਦਾਇਗੀ ਕਰਦਾ ਹੈ, ਜੋ ਅਪਣੇ ਆਪ ਵਿੱਚ ਦੇਸ਼ ਵਿੱਚ ਸੱਭ ਤੋਂ ਵੱਧ ਵਿੱਤੀ ਲੈਣ-ਦੇਣ ਹੈ।
ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਪਾਰਦਸ਼ਰਤਾ ਲਿਆਉਣ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਕੈਰੋਂ ਨੇ ਕਿਹਾ ਕਿ ਹੁਣ ਲੋਕ ਮਿੱਟੀ ਦੇ ਤੇਲ ਪਿੱਛੋਂ ਜਨਤਕ ਵੰਡ ਪ੍ਰਣਾਲੀ ਅਧੀਨ ਦਿੱਤੇ ਜਾਂਦੇ ਅਨਾਜ ‘ਤੇ ਵੀ ਨਿਗ•ਾ ਰੱਖ ਸਕਣਗੇ। ਉਨ•ਾਂ ਕਿਹਾ ਕਿ ਦੇਸ਼ ਦਾ ਕੋਈ ਵੀ ਬਾਸ਼ਿੰਦਾ ਜਨਤਕ ਵੰਡ ਪ੍ਰਣਾਲੀ ਵਾਲਾ ਅਨਾਜ ਲਿਜਾਂਦੇ ਵਾਹਨ ਨੂੰ ਉਸ ਦੇ ਚਲਣ ਤੋਂ ਲੈ ਕੇ ਪਹੁੰਚਣ ਤੱਕ ਦੇ ਸਥਾਨ ਤੱਕ ਵੈਬ ਉਤੇ ਟਰੈਕ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਮਿੱਟੀ ਦੇ ਤੇਲ ਦੀ ਵੰਡ ਵਿੱਚ ਪਾਰਦਰਸ਼ਤਾ ਲਿਆਉਣਾ ਬਹੁਤ ਲਾਭਦਾਇਕ ਸਿੱਧ ਹੋਇਆ ਹੈ। ਉਨ•ਾਂ ਦੱਸਿਆ ਕਿ ਸਾਰੀਆਂ ਤੇਲ ਕੰਪਨੀਆਂ ਦੇ ਸੁਝਾਅ ‘ਤੇ ਗ਼ੌਰ ਕਰਦਿਆਂ, ਮਿੱਟੀ ਦੇ ਤੇਲ ਲਿਆਉਣ ਵਾਲੇ ਟੈਂਕਰਾਂ ਨੂੰ ਨੀਲਾ ਰੰਗ ਕਰਨਾ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਵੱਲੋਂ ਹੇਰਾ-ਫੇਰੀ ਫੜੀ ਜਾ ਸਕੇ। ਉਨ•ਾਂ ਕਿਹਾ ਕਿ ਮਿੱਟੀ ਦਾ ਤੇਲ ਲਿਆਉਣ ਵਾਲੇ ਹਰੇਕ ਟੈਂਕਰ ਨਾਲ ਜੀ.ਪੀ.ਐਸ. ਯੰਤਰ ਲਾਇਆ ਗਿਆ ਹੈ, ਜਿਸ ਰਾਹੀਂ ਟੈਂਕਰ ਦੇ ਚਲਣ ਤੋਂ ਲੈ ਕੇ ਡੀਲਰ ਤੱਕ ਪੁੱਜਣ ਤੱਕ ਨਿਗ•ਾ ਰੱਖੀ ਜਾਂਦੀ ਹੈ। ਉਨ•ਾਂ ਕਿਹਾ ਕਿ ਮਨਜ਼ੂਰਸ਼ੁਦਾ ਰੂਟ ਤੋਂ ਕਿਸੇ ਹੋਰ ਪਾਸੇ ਚਲਣਾ ਜੀ.ਪੀ.ਐਸ. ਯੰਤਰ ‘ਤੇ ਟਰੈਕ ਕੀਤਾ ਜਾ ਸਕਦਾ ਹੈ। ਮੰਤਰੀ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਵੈਬਸਾਈਟ www.trackmaster.in ‘ਤੇ ਲਾਗ ਇਨ ਕਰ ਕੇ ਯੂਜ਼ਰ ਨੇਮ ‘ਕੈਰੋਸੀਨ’ (Kerosene) ਅਤੇ ਪਾਸਵਰਡ ਟਰਾਂਸਪੇਰੈਂਸੀ (transparency) ਭਰ ਕੇ ਵਾਹਨ ਦੀ ਗਤੀਵਿਧੀ ਵੇਖ ਸਕਦਾ ਹੈ। ਆਟਾ-ਦਾਲ ਸਕੀਮ ਲਈ ਇਹ ਯੂਜ਼ਰ ਨੇਮ ‘ਆਟਦਾਲ’ (attadal) ਹੈ ਅਤੇ ਪਾਸਵਰਡ ‘ਟਰਾਂਸਪੇਰੈਂਸੀ’ (transparency) ਹੈ।
ਸ. ਕੈਰੋਂ ਨੇ ਕਿਹਾ ਕਿ ਵਿਭਾਗ ਸੂਬੇ ਦੇ 16 ਲੱਖ ਲਾਭਪਾਤਰੀਆਂ ਨੂੰ ਆਟਾ-ਦਾਲ ਮੁਹੱਈਆ ਕਰਵਾ ਰਿਹਾ ਹੈ। ਹਰ ਲਾਭਪਾਤਰੀ 35 ਕਿੱਲੋ ਅਨਾਜ ਅਤੇ 4 ਕਿੱਲੋ ਪ੍ਰੋਟੀਨਯੁਕਤ ਦਾਲ ਮਹੀਨੇ ਦੀ 7 ਤਰੀਕ ਨੂੰ ਪ੍ਰਾਪਤ ਕਰਦਾ ਹੈ ਜਦ ਕਿ ਡੀਲਰ ਕੋਲ ਮਹੀਨੇ ਦੀ 2 ਤਰੀਕ ਤੱਕ ਸਾਮਾਨ ਵੰਡਣ ਲਈ ਪਹੁੰਚ ਜਾਂਦਾ ਹੈ। ਉਨ•ਾਂ ਕਿਹਾ ਕਿ ਇਹ ਵੀ ਆਪਣੇ ਆਪ ਵਿੱਚ ਸੱਭ ਤੋਂ ਵੱਡਾ ਜਨਤਕ ਵੰਡ ਨੈਟਵਰਕ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਸਫ਼ਲਤਾਪੂਰਵਕ ਚਲ ਰਿਹਾ ਹੈ।
ਇਸ ਮੌਕੇ ਸ੍ਰੀ ਐਸ.ਪੀ. ਸਿੰਘ ਚੇਅਰਮੈਨ ਪਨਗ੍ਰੇਨ, ਸ. ਡੀ.ਐਸ. ਗਰੇਵਾਲ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਵੀ ਮੌਜੂਦ ਸਨ।

Translate »