ਹੁਸ਼ਿਆਰਪੁਰ, 12 ਦਸੰਬਰ: ਵਿਦਿਆਰਥੀਆਂ ਨੂੰ ਮੁਕਾਬਲੇ ਦੀ ਵਿਦਿਆ ਦੇ ਯੋਗ ਬਣਾਉਣ ਲਈ ਸਰਕਾਰ ਵੱਲੋਂ 136 ਕਰੋੜ ਰੁਪਏ ਦੀ ਲਾਗਤ ਨਾਲ 17 ਨਵੇਂ ਡਿਗਰੀ ਕਾਲਜ ਉਸਾਰੇ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪੰਡਤ ਜੇ ਆਰ ਪੌਲੀਟੈਕਨਿਕ ਕਾਲਜ ਵਿਖੇ ਡਿਗਰੀ ਕਾਲਜ ਦੇ ਨਵੇਂ ਬਣਨ ਵਾਲੇ ਤਿੰਨ ਬਲਾਕਾਂ ਵਿੱਚੋਂ 19 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਹਿਲੇ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ•ਾਂ ਕਿਹਾ ਕਿ ਤਕਨੀਕੀ ਵਿਦਿਆ ਦੇਣ ਲਈ ਪੰਡਤ ਜੇ ਆਰ ਪੌਲੀਟੈਕਨਿਕ ਕਾਲਜ ਦੇ ਡਿਗਰੀ ਕਾਲਜ ਬਣਨ ਨਾਲ ਦੁਆਬੇ ਦੇ ਲੋਕਾਂ ਨੂੰ ਉਚ ਤਕਨੀਕੀ ਵਿਦਿਆ ਮੁਹੱਈਆ ਹੋ ਸਕੇਗੀ। ਉਨ•ਾਂ ਦੱਸਿਆ ਕਿ ਇਹ ਬਲਾਕ ਚਾਰ ਮੰਜ਼ਿਲਾ ਹੋਵੇਗਾ ਅਤੇ ਇਸ ਵਿੱਚ ਕੰਪਿਊਟਰ ਇੰਜੀਨੀਅਰ ਦੇ ਡਿਗਰੀ ਕੋਰਸ ਕਰਵਾਏ ਜਾਣਗੇ। ਇਸ ਦੇ ਨਾਲ ਹੀ ਦੋ ਹੋਰ ਨਵੇਂ ਬਲਾਕ ਵੱਖ-ਵੱਖ ਡਿਗਰੀ ਕੋਰਸਾਂ ਦੇ ਵਿਦਿਆਰਥੀਆਂ ਲਈ ਉਸਾਰੇ ਜਾ ਰਹੇ ਹਨ। ਜਿਸ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਵਿਦਿਆ ਦੇ ਸੁਧਾਰ ਲਈ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਸਦਕਾ ਪੰਜਾਬ ਸਕੂਲ ਬੁਨਿਆਦੀ ਢਾਂਚੇ ਵਿੱਚ ਦੇਸ਼ ਵਿੱਚੋਂ ਮੋਹਰੀ ਸੂਬੇ ਵਜੋਂ ਆ ਗਿਆ ਹੈ ਅਤੇ ਐਜੂਕੇਸ਼ਨ ਡਿਵੈਲਪਮੈਂਟ ਇਨਡੈਕਸ ਵਿੱਚ ਪੰਜਾਬ ਚੌਦਵੇਂ ਸਥਾਨ ਤੋਂ ਤੀਜੇ ਸਥਾਨ ਤੇ ਪਹੁੰਚ ਗਿਆ ਹੈ।
ਇਸ ਮੌਕੇ ਤੇ ਕਾਲਜ ਦੀ ਪ੍ਰਿੰਸੀਪਲ ਮੈਡਮ ਰਚਨਾ ਕੌਰ ਨੇ ਨਵੇਂ ਬਲਾਕ ਦਾ ਨੀਂਹ ਪੱਥਰ ਰੱਖਣ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰੋ: ਬਹਾਦਰ ਸਿੰਘ, ਐਸ ਪੀ (ਹੈਡਕੁਆਟਰ) ਰਾਜੇਸ਼ਵਰ ਸਿੰਘ ਸਿੱਧੂ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਰ ਐਸ ਬੈਂਸ, ਐਸ ਡੀ ਓ ਰਜਿੰਦਰ ਸਿੰਘ, ਏ ਈ ਰਵਿੰਦਰ ਸਿੰਘ, ਐਡਵੋਕੇਟ ਜਵੇਦ ਸੂਦ, ਜਨਰਲ ਸਕੱਤਰ ਜ਼ਿਲ•ਾ ਭਾਜਪਾ ਕਮਲਜੀਤ ਸੇਤੀਆ, ਯਸ਼ਪਾਲ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਪਤਵੰਤੇ ਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।