December 12, 2011 admin

ਦੋ ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ•, 12 ਦਸੰਬਰ
ਪੰਜਾਬ ਸਰਕਾਰ  ਨੇ ਇਕ ਹੁਕਮ ਜਾਰੀ ਕਰਕੇ ਰਾਜ ਦੇ ਛੇ ਆਈ ਪੀ ਐਸ ਅਧਿਕਾਰੀਆਂ ਨੂੰ  ਤਰੱਕੀ ਦੇ ਕੇ  ਨਵੇਂ ਸਥਾਨ ਉਪਰ ਤਾਇਨਾਤ ਕੀਤਾ ਹੈ ਜਦਕਿ ਦੋ ਆਈ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ।
ਇਸ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ ਅਧਿਕਾਰੀਆਂ ਵਿਚ ਸ਼੍ਰੀ ਜੀ.ਡੀ.ਪਾਂਡੇ ਨੂੰ ਤਰੱਕੀ ਉਪਰੰਤ ਡੀ.ਜੀ.ਪੀ/ਪੰਜਾਬ ਹੋਮ ਗਾਰਡਸ ਅਤੇ ਸਿਵਲ ਡੀਫੈਂਸ, ਪੰਜਾਬ ਚੰਡੀਗੜ, ਸ਼੍ਰੀ ਸੀ.ਐਸ.ਆਰ ਰੈਡੀ ਨੂੰ ਤਰੱਕੀ ਉਪਰੰਤ ਵਧੀਕ ਡੀ.ਜੀ.ਪੀ/ਸੁਰੱਖਿਆ ਪੰਜਾਬ, ਚੰਡੀਗੜ•, ਸ਼੍ਰੀ ਐਮ.ਕੇ ਤਿਵਾੜੀ ਨੂੰ ਤਰੱਕੀ ਉਪਰੰਤ ਵਧੀਕ ਡੀ.ਜੀ.ਪੀ/ਕਮ-ਐਮ ਡੀ/ਪੀ ਪੀ ਐਚ ਸੀ ਚੰਡੀਗੜ•, ਸ਼੍ਰੀ ਗੁਰਦੇਵ ਸਿੰਘ ਨੂੰ ਤਰੱਕੀ ਉਪਰੰਤ ਵਧੀਕ ਡੀ.ਜੀ.ਪੀ/ਹਥਿਆਰ ਬੰਦ ਬਨਾ, ਜਲੰਧਰ, ਸ਼੍ਰੀ ਰਾਜਪਲਾ ਮੀਨਾ ਨੂੰ ਤਰੱਕੀ ਉਪਰੰਤ ਵਧੀਕ ਡੀ.ਜੀ.ਪੀ/ਪਾਵਰ ਕਾਮ ਪੰਜਾਬ ਪਟਿਆਲਾ, ਸ਼੍ਰੀ ਵੀ ਕੇ ਭਾਵਰਾ ਨੂੰ ਤਰੱਕੀ ਉਪਰੰਤ ਵਧੀਕ ਡੀ.ਜੀ.ਪੀ/ਐਨ.ਆਰ.ਆਈ ਟ੍ਰਿਬਿਊਨਲ ਪੰਜਾਬ ਚੰਡੀਗੜ• ਤਾਇਨਾਤ ਕੀਤਾ ਹੈ।
ਇਸੇ ਤਰ•ਾਂ ਆਈ.ਪੀ.ਐਸ ਅਧਿਕਾਰੀਆਂ ਵਿਚ ਸ਼੍ਰੀ ਟਹਿਲ ਸਿੰਘ ਨੂੰ ਬਦਲ ਕੇ ਆਈ.ਜੀ.ਪੀ ਕਮਾਂਡੋਜ਼ ਪੰਜਾਬ ਬਹਾਦਰਗੜ ਅਤੇ ਸ਼੍ਰੀ ਵਰਿੰਦਰ ਕੁਮਾਰ ਨੂੰ ਬਦਲ ਕੇ ਆਈ.ਜੀ.ਪੀ/ Îਇੰਨਟੈਲੀਜੈਂਸ ਪੰਜਾਬ ਚੰਡੀਗੜ• ਤਾਇਨਾਤ ਕੀਤਾ ਹੈ।

Translate »