December 12, 2011 admin

ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ- ਡਾ. ਉਪਿੰਦਰਜੀਤ ਕੌਰ

ਕਪੂਰਥਲਾ, 1੨ ਦਸੰਬਰ:
         ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ, ਇਸ ਗੱਲ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ, ਡਾ. ਉਪਿੰਦਰਜੀਤ ਕੌਰ ਨੇ ਅੱਜ ਪਿੰਡ ਖੈੜਾ ਦੋਨਾ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਖੈੜਾ ਗੋਲਡ ਕਬੱਡੀ ਕੱਪ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਕੀਤਾ।
         ਇਸ ਮੌਕੇ ਉਨ੍ਹਾਂ ਖੈੜਾ ਭਰਾਵਾਂ ਵੱਲੋਂ ਇਸ ਇਤਿਹਾਸਿਕ ਪਿੰਡ ਵਿੱਚ ਆਪਣੇ ਪਿਤਾ ਦੀ ਯਾਦ ਵਿੱਚ ਬਣਾਏ ਸ੍ਰ. ਜਰਨੈਲ ਸਿੰਘ ਖੈੜਾ ਬਹੁਮੰਤਵੀਂ ਖੇਡ ਸਟੇਡੀਅਮ ਦਾ ਰਸਮੀਂ ਉਦਘਾਟਨ ਵੀ ਕੀਤਾ।
         ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆ ਕਿਹਾ ਕਿ ਐੱਨ. ਆਰ. ਆਈ ਵੀਰ ਆਪਣੀ ਮਿੱਟੀ ਨਾਲ ਜੁੜੇ ਹੋਰ ਕਰਕੇ ਆਪਣੇ ਪਿੰਡਾਂ ਅਤੇ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ਅਤੇ ਇਹ ਤਰ੍ਹਾਂ ਦੇ ਖੇਡ ਸਟੇਡੀਅਮ ਉਸਾਰਨੇ ਬੜ੍ਹਾ ਸ਼ਲਾਘਾਯੋਗ ਕਦਮ ਹੈ।
         ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਰਾਜ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਬਜਟ ਰੱਖਿਆ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਦਾ ਸਰਬਪੱਖੀ ਵਿਕਾਸ ਹੋ ਸਕੇ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾ ਸਕੇ।
         ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਆਪ ਨੂੰ ਖੇਡਾਂ ਨਾਲ ਜੋੜਨ।ਉਨ੍ਹਾਂ ਕਿਹਾ ਕਿ ਕਬੱਡੀ ਸਾਡੀ ਮਾਂ ਖੇਡ ਹੈ ਅਤੇ ਉੱਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਦੇ ਉਪਰਾਲੇ ਸਦਕਾ ਇਸ ਮਾਂ ਖੇਡ ਨੂੰ ਕਰੋੜਾਂ ਦੀ ਖੇਡ ਬਣ ਗਈ ਹੈ ਅਤੇ ਪੰਜਾਬ ਸਰਕਾਰ ਨੇ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਲਈ ਵਿਸ਼ਵ ਕਬੱਡੀ ਕੱਪ 2010 ਅਤੇ 2011 ਬੜ੍ਹੀ ਸਫਲਤਾਪੂਰਵਕ ਆਯੋਜਿਤ ਕੀਤੇ ਹਨ ਅਤੇ ਕਬੱਡੀ ਦੀ ਇਸ ਖੇਡ ਨੂੰ ਪੂਰੀ ਦੁਨੀਆਂ ਵਿੱਚ ਪਹੁੰਚਾਇਆ ਹੈ ਅਤੇ ਵਿਦੇਸ਼ਾਂ ਵਿੱਚ ਵੀ ਇਸ ਤਰਾਂ੍ਹ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਆਯੋਜਿਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਕਪੂਰਥਲਾ ਨੂੰ ਕਬੱਡੀ ਦੀ ਨਰਸਰੀ ਕਿਹਾ ਜਾਂਦਾ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਵਿੱਚ 13 ਨਵੇਂ ਖੇਡ ਸਟੇਡੀਅਮ ਉਸਾਰੇ ਗਏ ਹਨ ਅਤੇ ਪਿੰਡ ਟਿੱਬਾ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਪੋਰਟਸ ਹੋਸਟਲ ਉਸਾਰਿਆਂ ਗਿਆ ਹੈ।
ਇਸ ਮੌਕੇ ਹੋਏ ਪਿੰਡ ਪੱਧਰ ਦੇ ਕਬੱਡੀ ਓਪਨ ਮੁਕਾਬਲਿਆਂ ਦੇ ਫਾਈਨਲ ਵਿੱਚ  ਪਿੰਡ ਖੈੜਾ ਦੋਨਾ ਅਤੇ ਖੀਰਾਂਵਾਲੀ ਦੀਆਂ ਟੀਮਾਂ ਬਰਾਬਰੀ ‘ਤੇ ਰਹੀਆਂ ਅਤੇ ਗੱਗੀ ਖੀਰਾਂਵਾਲੀ ਅਤੇ ਸਨੀ ਖੈੜਾ ਦੋਨਾ ਵਧੀਆ ਖਿਡਾਰੀ ਐਲਾਨੇ ਗਏ।
ਇਸ ਮੌਕੇ ਸ੍ਰ. ਸੰਤੋਖ ਸਿੰਘ ਖੈੜਾ, ਸੁੱਖਵਿੰਦਰ ਸਿੰਘ ਖੈੜਾ, ਸ੍ਰ. ਕੁੰਦਨ ਸਿੰਘ ਖੈੜਾ, ਪ੍ਰਧਾਨ ਇੰਗਲੈਂਡ ਕਬੱਡੀ ਫੈਡਰੇਸ਼ਨ, ਸ੍ਰ. ਸਵਰਨ ਸਿੰਘ ਖੈੜਾ, ਸ਼ੀ੍ਰਮਤੀ ਸੁਖਦੇਵ ਕੌਰ ਖੈੜਾ, ਸ਼ੀ੍ਰਮਤੀ ਰਮਿੰਦਰ ਕੌਰ ਖੈੜਾ, ਨੌਨਿਹਾਲ ਸਿੰਘ ਸੰਧੂ ਕਮੇਟੀ ਚੇਅਰਮੈਨ, ਦੇਵ ਖੈੜਾ ਪ੍ਰਧਾਨ ਅਤੇ  ਰੋਸ਼ਨ ਖੈੜਾ, ਕਨਵੀਨਰ ਟੂਰਨਾਮੈਂਟ ਵੀ ਹਾਜ਼ਰ ਸਨ।

Translate »